ਘਰੇਲੂ ਕਲੇਸ਼ ਦੇ ਚਲਦਿਆਂ ਵਿਆਹੁਤਾ ਨੇ ਕੀਤੀ ਖ਼ੁਦਕੁਸ਼ੀ
ਫੁੱਲਾਂਵਾਲ, 30 ਅਗਸਤ (ਮਨਜੀਤ ਸਿੰਘ ਦੁੱਗਰੀ)-ਥਾਣਾ ਦੁੱਗਰੀ ਅਧੀਨ ਆਉਂਦੇ ਭਾਈ ਹਿੰਮਤ ਸਿੰਘ ਨਗਰ ਵਿਖੇ ਘਰੇਲੂ ਕਲੇਸ਼ ਦੇ ਚੱਲਦਿਆਂ ਇਕ ਵਿਆਹੁਤਾ ਵਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ 34 ਸਾਲਾ ਸਾਕਸ਼ੀ ਜੋ ਕਿ ਯੈਸ ਬੈਂਕ ਵਿਚ ਮੁਲਾਜ਼ਮ ਸੀ ਅਤੇ 10 ਸਾਲ ਪਹਿਲਾਂ ਨਰਿੰਦਰ ਨਾਂ ਦੇ ਵਿਅਕਤੀ ਨਾਲ ਉਸ ਦਾ ਪ੍ਰੇਮ ਵਿਆਹ ਹੋਇਆ ਸੀ, ਦਾ ਇਕ 9 ਸਾਲਾ ਬੱਚਾ ਵੀ ਹੈ ਨੇ ਆਪਣੇ ਪਤੀ ਨਾਲ ਚੱਲਦੇ ਘਰੇਲੂ ਕਲੇਸ਼ ਨੂੰ ਲੈ ਕੇ ਉਸ ਨੇ ਐਤਵਾਰ ਨੂੰ ਪੱਖੇ ਨਾਲ ਚੁੰਨੀ ਦੇ ਸਹਾਰੇ ਫੰਦਾ ਲੱਗਾ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ।
ਫੁੱਲਾਂਵਾਲ, 30 ਅਗਸਤ (ਮਨਜੀਤ ਸਿੰਘ ਦੁੱਗਰੀ)-ਥਾਣਾ ਦੁੱਗਰੀ ਅਧੀਨ ਆਉਂਦੇ ਭਾਈ ਹਿੰਮਤ ਸਿੰਘ ਨਗਰ ਵਿਖੇ ਘਰੇਲੂ ਕਲੇਸ਼ ਦੇ ਚੱਲਦਿਆਂ ਇਕ ਵਿਆਹੁਤਾ ਵਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ 34 ਸਾਲਾ ਸਾਕਸ਼ੀ ਜੋ ਕਿ ਯੈਸ ਬੈਂਕ ਵਿਚ ਮੁਲਾਜ਼ਮ ਸੀ ਅਤੇ 10 ਸਾਲ ਪਹਿਲਾਂ ਨਰਿੰਦਰ ਨਾਂ ਦੇ ਵਿਅਕਤੀ ਨਾਲ ਉਸ ਦਾ ਪ੍ਰੇਮ ਵਿਆਹ ਹੋਇਆ ਸੀ, ਦਾ ਇਕ 9 ਸਾਲਾ ਬੱਚਾ ਵੀ ਹੈ ਨੇ ਆਪਣੇ ਪਤੀ ਨਾਲ ਚੱਲਦੇ ਘਰੇਲੂ ਕਲੇਸ਼ ਨੂੰ ਲੈ ਕੇ ਉਸ ਨੇ ਐਤਵਾਰ ਨੂੰ ਪੱਖੇ ਨਾਲ ਚੁੰਨੀ ਦੇ ਸਹਾਰੇ ਫੰਦਾ ਲੱਗਾ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ। ਪੁਲਿਸ ਨੂੰ ਇਸ ਸਬੰਧੀ ਸੂਚਨਾ ਮਿਲਣ ’ਤੇ ਦੁੱਗਰੀ ਥਾਣਾ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈਂਦਿਆਂ ਉਸ ਦੇ ਪਤੀ ਨੂੰ ਹਿਰਾਸਤ ਵਿਚ ਲੈ ਲਿਆ ਹੈ ਅਤੇ ਮ੍ਰਿਤਕਾ ਸਾਕਸ਼ੀ ਦੀ ਮਾਂ ਦੇ ਬਿਆਨਾਂ ’ਤੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ।