31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਸ਼੍ਰੋਮਣੀ ਅਕਾਲੀ ਦਲ (ਵਾਰਿਸ ਪੰਜਾਬ ਦੇ) ਆਗੂ ਵਲੋਂ ਬਾਬਾ ਬਕਾਲਾ ਰੈਲੀ ’ਚ ਕਹੀ ਗੱਲ ਨੇ ਕੀਤਾ ਅਸਲ ਸਿਆਸੀ ਸੋਚ ਨੂੰ ਬੇਨਕਾਬ-ਹਰਪ੍ਰੀਤ ਸਿੰਘ ਸਿੰਮਕ

ਲਾਡੋਵਾਲ, 30 ਅਗਸਤ (ਬਲਬੀਰ ਸਿੰਘ ਰਾਣਾ)-ਵਿਧਾਨ ਸਭਾ ਹਲਕਾ ਗਿੱਲ ਤੋਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਇੰਚਾਰਜ ਅਤੇ ਸਾਬਕਾ ਜੱਜ ਹਰਪ੍ਰੀਤ ਸਿੰਘ ਸਿੰਮਕ ਨੇ ਬਾਬਾ ਬਕਾਲਾ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ (ਵਾਰਿਸ ਪੰਜਾਬ ਦੇ) ਦੀ ਰੈਲੀ ਦੌਰਾਨ ਪੰਜਾਬ ਦੇ ਇਕ ਆਗੂ ਵਲੋਂ ਕਹੀ ਗਈ ਗੱਲ ’ਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਰੱਖੜ ਪੁੰਨਿਆਂ ਰੈਲੀ ਦੌਰਾਨ ਆਗੂ ਵਲੋਂ ਖੁਦ ਇਹ ਕਹਿਣਾ ਕਿ ਅਸੀਂ ਜਿੱਤਣਾ ਤਾਂ ਹੈ ਨਹੀਂ, ਪਰ ਸਿਰਫ਼ ਬਾਦਲ ਪਰਿਵਾਰ ਨੂੰ ਹਰਾਉਣਾ ਹੈ ਸਾਡਾ ਉਦੇਸ਼ ਹੈ, ਜਿਸ ਬਦਲੇ ਚਾਹੇ ਸਾਨੂੰ ਕਿਸੇ ਨਾਲ ਵੀ ਸਮਝੌਤਾ ਕਰਨਾ ਪਵੇ, ਸ਼੍ਰੋਮਣੀ ਅਕਾਲੀ ਦਲ (ਵਾਰਿਸ ਪੰਜਾਬ ਦੇ) ਦੀ ਅਸਲ ਸਿਆਸੀ ਸੋਚ ਅਤੇ ਦਿਸ਼ਾ ਬਾਰੇ ਪੰਜਾਬ ਦੇ ਲੋਕਾਂ ਸਾਹਮਣੇ ਕਈ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਸਿਆਸਤ ਦਾ ਮੁੱਖ ਮਕਸਦ ਕਿਸੇ ਇਕ ਵਿਅਕਤੀ, ਪਰਿਵਾਰ ਜਾਂ ਸਿਆਸੀ ਪਾਰਟੀ ਨੂੰ ਹਰਾਉਣਾ ਨਹੀਂ ਹੋਣਾ ਚਾਹੀਦਾ।

ਅਜੀਤ ਡੈਸਕ 31-08-2026
ਲਾਡੋਵਾਲ, 30 ਅਗਸਤ (ਬਲਬੀਰ ਸਿੰਘ ਰਾਣਾ)-ਵਿਧਾਨ ਸਭਾ ਹਲਕਾ ਗਿੱਲ ਤੋਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਇੰਚਾਰਜ ਅਤੇ ਸਾਬਕਾ ਜੱਜ ਹਰਪ੍ਰੀਤ ਸਿੰਘ ਸਿੰਮਕ ਨੇ ਬਾਬਾ ਬਕਾਲਾ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ (ਵਾਰਿਸ ਪੰਜਾਬ ਦੇ) ਦੀ ਰੈਲੀ ਦੌਰਾਨ ਪੰਜਾਬ ਦੇ ਇਕ ਆਗੂ ਵਲੋਂ ਕਹੀ ਗਈ ਗੱਲ ’ਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਰੱਖੜ ਪੁੰਨਿਆਂ ਰੈਲੀ ਦੌਰਾਨ ਆਗੂ ਵਲੋਂ ਖੁਦ ਇਹ ਕਹਿਣਾ ਕਿ ਅਸੀਂ ਜਿੱਤਣਾ ਤਾਂ ਹੈ ਨਹੀਂ, ਪਰ ਸਿਰਫ਼ ਬਾਦਲ ਪਰਿਵਾਰ ਨੂੰ ਹਰਾਉਣਾ ਹੈ ਸਾਡਾ ਉਦੇਸ਼ ਹੈ, ਜਿਸ ਬਦਲੇ ਚਾਹੇ ਸਾਨੂੰ ਕਿਸੇ ਨਾਲ ਵੀ ਸਮਝੌਤਾ ਕਰਨਾ ਪਵੇ, ਸ਼੍ਰੋਮਣੀ ਅਕਾਲੀ ਦਲ (ਵਾਰਿਸ ਪੰਜਾਬ ਦੇ) ਦੀ ਅਸਲ ਸਿਆਸੀ ਸੋਚ ਅਤੇ ਦਿਸ਼ਾ ਬਾਰੇ ਪੰਜਾਬ ਦੇ ਲੋਕਾਂ ਸਾਹਮਣੇ ਕਈ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਸਿਆਸਤ ਦਾ ਮੁੱਖ ਮਕਸਦ ਕਿਸੇ ਇਕ ਵਿਅਕਤੀ, ਪਰਿਵਾਰ ਜਾਂ ਸਿਆਸੀ ਪਾਰਟੀ ਨੂੰ ਹਰਾਉਣਾ ਨਹੀਂ ਹੋਣਾ ਚਾਹੀਦਾ। ਸਿਆਸਤ ਦਾ ਮਕਸਦ ਲੋਕਾਂ ਦੇ ਮੁੱਦਿਆਂ ਦੀ ਗੱਲ ਕਰਨਾ, ਪੰਜਾਬ ਦੇ ਹੱਕਾਂ ਦੀ ਰਾਖੀ ਕਰਨਾ ਅਤੇ ਪੰਜਾਬ ਦੇ ਭਵਿੱਖ ਨੂੰ ਬਿਹਤਰ ਬਣਾਉਣ ਲਈ ਸਪਸ਼ਟ ਨੀਤੀ ਪੇਸ਼ ਕਰਨਾ ਹੋਣਾ ਹੁੰਦਾ ਹੈ। ਜੇਕਰ ਕਿਸੇ ਸਿਆਸੀ ਧਿਰ ਦਾ ਮੁੱਖ ਏਜੰਡਾ ਹੀ ਸਿਰਫ਼ ਸ਼੍ਰੋਮਣੀ ਅਕਾਲੀ ਦਲ ਜਾਂ ਬਾਦਲ ਪਰਿਵਾਰ ਨੂੰ ਹਰਾਉਣਾ ਰਹਿ ਜਾਵੇ ਅਤੇ ਇਸ ਮਕਸਦ ਲਈ ਕਿਸੇ ਨਾਲ ਵੀ ਸਮਝੌਤਾ ਕਰਨ ਦੀ ਗੱਲ ਕੀਤੀ ਜਾਵੇ, ਤਾਂ ਪੰਜਾਬ ਦੇ ਲੋਕਾਂ ਨੂੰ ਅਜਿਹੀ ਸਿਆਸਤ ਦੀ ਨੀਅਤ ਅਤੇ ਦਿਸ਼ਾ ਬਾਰੇ ਸਵਾਲ ਪੁੱਛਣ ਦਾ ਪੂਰਾ ਹੱਕ ਹੈ। ਸਾਬਕਾ ਜੱਜ ਸਿੰਮਕ ਨੇ ਕਿਹਾ ਕਿ ਪੰਜਾਬ ਦੀ ਰਾਜਨੀਤੀ ਵਿਚ ਲੋਕਾਂ ਨੇ ਹਮੇਸ਼ਾ ਉਸ ਸਿਆਸੀ ਧਿਰ ਨੂੰ ਤਰਜੀਹ ਦਿੱਤੀ ਹੈ, ਜੋ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਮੁੱਦਿਆਂ ਦੀ ਗੱਲ ਕਰਦੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਬ) ਨੇ ਪੰਜਾਬ ਦੇ ਪਾਣੀਆਂ, ਪੰਜਾਬੀ ਸੂਬੇ, ਸੂਬੇ ਦੇ ਅਧਿਕਾਰਾਂ, ਕਿਸਾਨਾਂ, ਪੰਜਾਬੀ ਭਾਸ਼ਾ ਅਤੇ ਪੰਜਾਬ ਨਾਲ ਸਬੰਧਿਤ ਹੋਰ ਅਹਿਮ ਮੁੱਦਿਆਂ ’ਤੇ ਲੰਮੇ ਸਮੇਂ ਤੋਂ ਆਪਣੀ ਆਵਾਜ਼ ਬੁਲੰਦ ਕੀਤੀ ਹੈ। ਅਕਾਲੀ ਦਲ ਦੀ ਸਿਆਸਤ ਦਾ ਕੇਂਦਰ ਪੰਜਾਬ ਦੇ ਲੋਕ ਅਤੇ ਪੰਜਾਬ ਦੇ ਹਿਤ ਰਹੇ ਹਨ। ਇਸ ਲਈ ਅਕਾਲੀ ਦਲ ਨੂੰ ਹਰਾਉਣਾ ਹੀ ਕਿਸੇ ਧਿਰ ਦਾ ਮੁੱਖ ਨਿਸ਼ਾਨਾ ਬਣ ਜਾਣਾ ਆਪਣੇ ਆਪ ਵਿਚ ਵਿਚਾਰਨ ਵਾਲੀ ਗੱਲ ਹੈ। ਇੰਚਾਰਜ ਸਿੰਮਕ ਨੇ ਕਿਹਾ ਕਿ ਪੰਜਾਬ ਦੇ ਲੋਕ ਕਿਸੇ ਨੂੰ ਸਿਰਫ਼ ਇਸ ਕਰਕੇ ਆਪਣਾ ਸਮਰਥਨ ਨਹੀਂ ਦੇਣਗੇ ਕਿ ਉਹ ਕਿਸੇ ਹੋਰ ਪਾਰਟੀ ਨੂੰ ਹਰਾਉਣ ਦੀ ਗੱਲ ਕਰਦਾ ਹੈ। ਲੋਕ ਇਹ ਦੇਖਣਗੇ ਕਿ ਕੌਣ ਪੰਜਾਬ ਦੇ ਹਿਤਾਂ ਲਈ ਖੜ੍ਹਾ ਹੈ, ਕੌਣ ਪੰਜਾਬ ਦੇ ਮੁੱਦਿਆਂ ’ਤੇ ਸਪਸ਼ਟ ਹੈ ਅਤੇ ਕੌਣ ਪੰਜਾਬ ਦੀ ਆਵਾਜ਼ ਨੂੰ ਮਜ਼ਬੂਤ ਕਰਨ ਦੀ ਗੱਲ ਕਰਦਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਵਾਰਿਸ ਪੰਜਾਬ ਦੇ) ਦੇ ਆਗੂ ਵਲੋਂ ਦਿੱਤੇ ਬਿਆਨ ਤੋਂ ਬਾਅਦ ਪੰਜਾਬ ਦੇ ਲੋਕਾਂ ਦੇ ਮਨ ਵਿਚ ਇਕ ਸੁਭਾਵਿਕ ਸਵਾਲ ਪੈਦਾ ਹੁੰਦਾ ਹੈ ਕਿ ਜੇਕਰ ਅਕਾਲੀ ਦਲ ਨੂੰ ਹਰਾਉਣਾ ਹੀ ਮੁੱਖ ਮਕਸਦ ਹੈ ਤਾਂ ਪੰਜਾਬ ਦੇ ਅਸਲ ਮੁੱਦੇ ਕਿੱਥੇ ਹਨ ? ਪੰਜਾਬ ਦੀ ਕਿਸਾਨੀ, ਨੌਜਵਾਨਾਂ ਦੇ ਰੁਜ਼ਗਾਰ, ਉਦਯੋਗ, ਵਪਾਰ, ਪੰਜਾਬ ਦੇ ਪਾਣੀਆਂ, ਪੰਜਾਬੀ ਭਾਸ਼ਾ ਅਤੇ ਸੂਬੇ ਦੇ ਹੱਕਾਂ ਬਾਰੇ ਉਨ੍ਹਾਂ ਦੀ ਸਪਸ਼ਟ ਨੀਤੀ ਕੀ ਹੈ ? 30 ਐਲਡੀਐਚ32 ਹਰਪ੍ਰੀਤ ਸਿੰਘ ਸਿੰਮਕ
ਪਿਛਲੀ ਖ਼ਬਰ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਦੀ ਮਜ਼ਬੂਤੀ ਲਈ ਲੋਕ ਹੋਏ ਪੱਬਾਂ ਭਾਰ-ਸ਼ਿਵਾਲਿਕ ਅਗਲੀ ਖ਼ਬਰ ਬਾਬਾ ਨੰਦ ਸਿੰਘ ਦੀ 83ਵੀਂ ਬਰਸੀ ਨੂੰ ਸਮਰਪਿਤ ਖ਼ੂਨਦਾਨ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।