03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਸਕੂਟਰ ਸਵਾਰ ਨੌਜਵਾਨ ਨੂੰ ਲੁੱਟ ਕੇ ਭੱਜੇ ਲੁਟੇਰੇ ਹੋਏ ਹਾਦਸੇ ਦਾ ਸ਼ਿਕਾਰ

ਲੁਧਿਆਣਾ, 2 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਸ਼ਹਿਰ ਵਿਚ ਲੁੱਟ ਖੋਹ ਦੀਆਂ ਵਾਰਦਾਤਾਂ ਘਟਣ ਦੀ ਥਾਂ ਆਏ ਦਿਨ ਵੱਧਦੀਆਂ ਜਾ ਰਹੀਆਂ ਹਨ। ਅਜਿਹੀ ਹੀ ਇਕ ਘਟਨਾ ‘ਚ ਫਿਰੋਜ਼ਪੁਰ ਰੋਡ ‘ਤੇ ਪੁਲ ਨੇੜੇ ਦਿਨ-ਦਿਹਾੜੇ ਲੁੱਟ-ਖੋਹ ਕਰਕੇ ਨੌਜਵਾਨ ਫਿਲਮੀ ਅੰਦਾਜ਼ ਵਿਚ ਫਰਾਰ ਹੋ ਗਏ।

ਅਜੀਤ ਡੈਸਕ 03-09-2026
ਲੁਧਿਆਣਾ, 2 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਸ਼ਹਿਰ ਵਿਚ ਲੁੱਟ ਖੋਹ ਦੀਆਂ ਵਾਰਦਾਤਾਂ ਘਟਣ ਦੀ ਥਾਂ ਆਏ ਦਿਨ ਵੱਧਦੀਆਂ ਜਾ ਰਹੀਆਂ ਹਨ। ਅਜਿਹੀ ਹੀ ਇਕ ਘਟਨਾ ‘ਚ ਫਿਰੋਜ਼ਪੁਰ ਰੋਡ ‘ਤੇ ਪੁਲ ਨੇੜੇ ਦਿਨ-ਦਿਹਾੜੇ ਲੁੱਟ-ਖੋਹ ਕਰਕੇ ਨੌਜਵਾਨ ਫਿਲਮੀ ਅੰਦਾਜ਼ ਵਿਚ ਫਰਾਰ ਹੋ ਗਏ। ਤੇਜ਼ ਤਰਾਰ ਲੁਟੇਰਿਆਂ ਨੇ ਪਹਿਲਾਂ ਇਕ 60 ਸਾਲਾ ਵਿਅਕਤੀ ਨੂੰ ਨਿਸ਼ਾਨਾ ਬਣਾਇਆ ਅਤੇ ਉਸਦਾ ਬਟੂਆ ਤੇ ਮੋਟਰਸਾਈਕਲ ਖੋਹ ਲਿਆ। ਜਦੋਂ ਰਾਹਗੀਰਾਂ ਨੇ ਉਨ੍ਹਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਫਰਾਰ ਹੋਣ ਸਮੇਂ ਚੋਰੀ ਕੀਤਾ ਮੋਟਰਸਾਈਕਲ ਹਾਦਸਾਗ੍ਰਸਤ ਹੋ ਗਿਆ। ਆਪਣੇ-ਆਪ ਨੂੰ ਘਿਰਿਆ ਹੋਇਆ ਦੇਖ ਕੇ ਲੁਟੇਰਿਆਂ ਨੇ ਇਕ ਹੋਰ ਰਾਹਗੀਰ ਤੋਂ ਐਕਟਿਵਾ ਸਕੂਟਰ ਖੋਹ ਲਿਆ ਅਤੇ ਫਰਾਰ ਹੋ ਗਏ। ਜਾਣਕਾਰੀ ਅਨੁਸਾਰ 60 ਸਾਲਾ ਪੀੜਤ ਵਿਅਕਤੀ ਫਿਰੋਜ਼ਪੁਰ ਰੋਡ ਪੁਲ ਨੇੜਿਓਂ ਲੰਘ ਰਿਹਾ ਸੀ ਤਾਂ ਲੁਟੇਰਿਆਂ ਨੇ ਉਸ ਨੂੰ ਰੋਕ ਲਿਆ ਅਤੇ ਉਸਦਾ ਬਟੂਆ ਤੇ ਮੋਟਰਸਾਈਕਲ ਖੋਹ ਲਿਆ ਅਤੇ ਮੌਕੇ ਤੋਂ ਫਰਾਰ ਹੋਣ ਦੀ ਕੋਸ਼ਿਸ਼ ਕੀਤੀ। ਘਟਨਾ ਨੂੰ ਦੇਖ ਕੇ ਆਸ-ਪਾਸ ਮੌਜੂਦ ਲੋਕਾਂ ਅਤੇ ਰਾਹਗੀਰਾਂ ਨੇ ਹਿੰਮਤ ਦਿਖਾਈ ਅਤੇ ਰੌਲਾ ਪਾਉਂਦੇ ਹੋਏ ਲੁਟੇਰਿਆਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਲੁਟੇਰੇ ਮੋਟਰਸਾਈਕਲ ‘ਤੇ ਸੰਤੁਲਨ ਗੁਆ ਬੈਠੇ ਅਤੇ ਥੋੜੀ ਅੱਗੇ ਜਾ ਕੇ ਡਿੱਗ ਪਏ। ਜਦੋਂ ਲੋਕਾਂ ਨੇ ਉਨ੍ਹਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਕਿਸੇ ਹੋਰ ਰਾਹਗੀਰ ਦੀ ਐਕਟਿਵਾ ਖੋਹ ਲਈ ਅਤੇ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦਿਆਂ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚੇ। ਪੁਲਿਸ ਨੇ ਹਾਦਸਾਗ੍ਰਸਤ ਮੋਟਰਸਾਈਕਲ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਕਲਾਸ ਰੂਮ ’ ਚ ਅਚਾਨਕ ਡਿੱਗੇ ਹੈਡ ਟੀਚਰ , ਮੌਕੇ ’ ਤੇ ਮੌਤ ਅਗਲੀ ਖ਼ਬਰ ਸ਼ਹੀਦ ਮੋਤੀ ਰਾਮ ਮਹਿਰਾ ਸਕੂਲ ਵਿਖੇ ਨੈਸ਼ਨਲ ਸਪੋਰਟਸ ਦਿਵਸ ਮੌਕੇ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਦਾ ਜਨਮ ਦਿਨ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।