04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਆਸ਼ਾ ਵਰਕਰ ਅਤੇ ਫੈਸੀਲੀਟੇਟਰ ਯੂਨੀਅਨ ਵਲੋਂ 11 ਦਿਨਾਂ ਦੀ ਕੰਮ ਛੋੜ ਹੜਤਾਲ ਲਈ ਸਿਵਲ ਸਰਜਨ ਨੂੰ ਦਿੱਤਾ ਮੰਗ ਪੱਤਰ

ਲੁਧਿਆਣਾ, 3 ਸਤੰਬਰ (ਡਾ. ਤਰਲੋਚਨ ਸਿੰਘ)-ਆਸ਼ਾ ਵਰਕਰ ਅਤੇ ਫੈਸੀਲੀਟੇਟਰ ਯੂਨੀਅਨ ਦੀ ਸੂਬਾ ਪ੍ਰਧਾਨ ਕਿਰਨਦੀਪ ਕੌਰ ਪੰਜੋਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਕਮਲਜੀਤ ਕੌਰ, ਸੀਨੀਅਰ ਮੀਤ ਪ੍ਰਧਾਨ ਨੀਤੂ ਬਾਲਾ ਦੀ ਅਗਵਾਈ ਵਿਚ ਸਿਵਲ ਸਰਜਨ ਡਾ.

ਅਜੀਤ ਡੈਸਕ 04-09-2026
ਲੁਧਿਆਣਾ, 3 ਸਤੰਬਰ (ਡਾ. ਤਰਲੋਚਨ ਸਿੰਘ)-ਆਸ਼ਾ ਵਰਕਰ ਅਤੇ ਫੈਸੀਲੀਟੇਟਰ ਯੂਨੀਅਨ ਦੀ ਸੂਬਾ ਪ੍ਰਧਾਨ ਕਿਰਨਦੀਪ ਕੌਰ ਪੰਜੋਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਕਮਲਜੀਤ ਕੌਰ, ਸੀਨੀਅਰ ਮੀਤ ਪ੍ਰਧਾਨ ਨੀਤੂ ਬਾਲਾ ਦੀ ਅਗਵਾਈ ਵਿਚ ਸਿਵਲ ਸਰਜਨ ਡਾ. ਰਮਨਦੀਪ ਕੌਰ ਨੂੰ ਮੰਗ ਪੱਤਰ ਦਿੱਤਾ ਗਿਆ, ਜਿਸ ਵਿਚ ਦੱਸਿਆ ਗਿਆ ਕਿ 5 ਸਤੰਬਰ ਤੋਂ 15 ਸਤੰਬਰ ਤੱਕ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਵਲੋਂ ਕੰਮ ਛੋੜ ਹੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਹੜਤਾਲ ਦਾ ਅਸਰ ਸਭ ਤੋਂ ਜ਼ਿਆਦਾ ਹਾਈ ਰਿਸਕ ਗਰਭਵਤੀ ਔਰਤਾਂ, ਜੱਚਾ ਬੱਚਾ ਦੇ ਟੀਕਾਕਰਨ ਅਤੇ ਜੱਚਾ ਬੱਚਾ ਦੀ ਦੇਖਭਾਲ ਅਤੇ ਟੀ.ਬੀ. ਦੇ ਮਰੀਜ਼ਾਂ ’ ਤੇ ਗਹਿਰਾ ਅਸਰ ਪਵੇਗਾ। ਇਸ ਹੜਤਾਲ ਤੋਂ ਹੋਣ ਵਾਲੇ ਨੁਕਸਾਨਾਂ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੀ ਹੋਵੇਗੀ, ਕਿਉਂਕਿ ਸਾਡੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਦਾ ਅਜੇ ਤੱਕ ਕੋਈ ਨਿਪਟਾਰਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਾਡੀਆਂ ਮੁੱਖ ਮੰਗਾਂ ਵਿਚ ਘੱਟੋ ਘੱਟ 24 ਹਜ਼ਾਰ ਤਨਖ਼ਾਹ ਕੀਤੀ ਜਾਵੇ, ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਦੇ ਆਨਰੇਰੀ 2500 ਰੁਪਏ ਮਾਣ ਭੱਤੇ ਵਿਚ ਤਿੰਨ ਗੁਣਾ ਵਾਧਾ ਕੀਤਾ ਜਾਵੇ, ਹਰਿਆਣਾ ਪੈਟਰਨ ਲਾਗੂ ਕੀਤਾ ਜਾਵੇ, ਫੈਸਿਲੀਟੇਟਰਾਂ ਦੇ ਦੌਰਿਆਂ ਵਿਚ ਹਰ ਸਾਲ ਵਾਧਾ ਕੀਤਾ ਜਾਵੇ ਅਤੇ ਪਰ ਦੌਰਾ 500 ਰੁਪਏ ਦਿੱਤਾ ਜਾਵੇ, ਆਸ਼ਾ ਵਰਕਰਾਂ ਦੇ ਕਮਿਸ਼ਨ ਵਿਚ ਹਰ ਸਾਲ ਵਾਧਾ ਕਰਕੇ ਦੁੱਗਣੇ ਕੀਤੇ ਜਾਣ, ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਨੂੰ ਆਨਲਾਈਨ ਕੰਮ ਕਰਨ ਲਈ ਸਮਾਰਟਫੋਨ ਜਾਂ ਟੈਬ ਦਿੱਤੇ ਜਾਣ, ਐਮ.ਐਮ.ਐਸ.ਵਾਈ ਕਾਰਡਾਂ ਦੀ ਜਨਵਰੀ ਤੋਂ ਪੇਮੈਂਟ ਕਰਵਾਈ ਜਾਵੇ ਆਦਿ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਹੋਰ ਮੰਗਾਂ ਦਾ ਵੀ ਜੇਕਰ ਹੱਲ ਨਾ ਹੋਇਆ ਤਾਂ ਸਤੰਬਰ ਦੇ ਆਖ਼ਰੀ ਹਫ਼ਤੇ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦੇ ਹਲਕੇ ਵਿਚ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਇਸ ਮੌਕੇ ਹਰਪ੍ਰੀਤ, ਕੁਸਮ, ਪ੍ਰਿੰਕਾ, ਰਾਜਵੰਤ, ਜਸਵਿੰਦਰ, ਪ੍ਰੀਤੀ, ਗੁਰਪ੍ਰੀਤ, ਅਨੀਤਾ ਸ਼ਰਨ, ਜਸਵੀਰ ਕੌਰ, ਰੁਪਿੰਦਰ ਕੌਰ, ਮੰਜੂ, ਹਰਜੀਤ ਕੌਰ, ਕੁਲਜਿੰਦਰ ਕੌਰ, ਮਨਪ੍ਰੀਤ ਕੌਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਤਰੱਕੀਸ਼ੁਦਾ ਮੁੱਖ ਅਧਿਆਪਕਾਂ ਨੂੰ ਸਟੇਸ਼ਨ ਚੋਣ ਤੋਂ ਵਾਂਝਾ ਰੱਖਣਾ ਨਿੰਦਣਯੋਗ - ਧਰਮਜੀਤ ਢਿੱਲੋਂ ਅਗਲੀ ਖ਼ਬਰ ਮੈੜ ਦੀ ਚੱਕੀ ਤੋਂ ਡਾਬਾ ਪਿੰਡ ਨੂੰ ਜਾਂਦੀ ਸੜਕ ਦਾ ਕੰਮ ਰੁਕਣ ਕਾਰਨ ਇਲਾਕਾ ਵਾਸੀਆਂ ’ ਚ ਭਾਰੀ ਰੋਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।