07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਸ੍ਰੀ ਗੁਰੂ ਹਰਿਗੋਬਿੰਦ ਪਬਲਿਕ ਸਕੂਲ ਠੱਕਰਵਾਲ ਵਿਖੇ ਕ੍ਰਿਸ਼ਨ ਜਨਮ ਅਸ਼ਟਮੀ ਸ਼ਰਧਾ ਨਾਲ ਮਨਾਈ

ਫੁੱਲਾਂਵਾਲ, 6 ਸਤੰਬਰ (ਮਨਜੀਤ ਸਿੰਘ ਦੁੱਗਰੀ)-ਸ਼ਹੀਦ ਕਰਤਾਰ ਸਿੰਘ ਮਾਰਗ ਸਥਿਤ ਪਿੰਡ ਠੱਕਰਵਾਲ ਦੇ ਸ਼੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ ਠੱਕਰਵਾਲ ਵਿਖੇ ਕ੍ਰਿਸ਼ਨ ਜਨਮ ਅਸ਼ਟਮੀ ਸ਼ਰਧਾ ਨਾਲ ਮਨਾਈ ਗਈ। ਵਿਦਿਆਰਥੀਆਂ ਨੇ ਕ੍ਰਿਸ਼ਨ ਦੇ ਜੀਵਨ ‘ਤੇ ਨਾਚ-ਨਾਟਕ ਪ੍ਰਦਰਸ਼ਨ, ਭਗਤੀ ਗੀਤ ਪੇਸ਼ ਕੀਤੇ ਅਤੇ ਦਹੀਂ ਨਾਲ ‘ਦਹੀ ਹਾਂਡੀ’ ਨੂੰ ਤੋੜਿਆ।

ਅਜੀਤ ਡੈਸਕ 07-09-2026
ਫੁੱਲਾਂਵਾਲ, 6 ਸਤੰਬਰ (ਮਨਜੀਤ ਸਿੰਘ ਦੁੱਗਰੀ)-ਸ਼ਹੀਦ ਕਰਤਾਰ ਸਿੰਘ ਮਾਰਗ ਸਥਿਤ ਪਿੰਡ ਠੱਕਰਵਾਲ ਦੇ ਸ਼੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ ਠੱਕਰਵਾਲ ਵਿਖੇ ਕ੍ਰਿਸ਼ਨ ਜਨਮ ਅਸ਼ਟਮੀ ਸ਼ਰਧਾ ਨਾਲ ਮਨਾਈ ਗਈ। ਵਿਦਿਆਰਥੀਆਂ ਨੇ ਕ੍ਰਿਸ਼ਨ ਦੇ ਜੀਵਨ ‘ਤੇ ਨਾਚ-ਨਾਟਕ ਪ੍ਰਦਰਸ਼ਨ, ਭਗਤੀ ਗੀਤ ਪੇਸ਼ ਕੀਤੇ ਅਤੇ ਦਹੀਂ ਨਾਲ ‘ਦਹੀ ਹਾਂਡੀ’ ਨੂੰ ਤੋੜਿਆ। ਕਿੰਡਰਗਾਰਟਨ ਦੇ ਵਿਦਿਆਰਥੀਆਂ ਨੇ ਕ੍ਰਿਸ਼ਨ, ਰਾਧਾ, ਗੋਪਿਕਾਵਾਂ ਅਤੇ ਹੋਰਾਂ ਦੇ ਰੂਪ ਵਿਚ ਰੰਗੀਨ ਪੁਸ਼ਾਕਾਂ ਪਹਿਨ ਕੇ ਸਕੂਲ ਪਹੁੰਚੇ ਅਤੇ ਉਨ੍ਹਾਂ ਨੇ ਬਾਲ ਰੂਪੀ ਕ੍ਰਿਸ਼ਨ ਭਗਵਾਨ ਦਾ ਝੂਲਾ ਬਣਾ ਕੇ ਇਸ ਨੂੰ ਝੁਲਾਈਆਂ। ਭਗਵਾਨ ਕ੍ਰਿਸ਼ਨ ਦੇ ਜਨਮ ਨੂੰ ਮਨਾਉਣ ਲਈ ਇਕ ਵਿਸ਼ੇਸ਼ ਧਾਰਮਿਕ ਸਭਾ ਕਰਵਾਈ ਗਈ। ਜਿਸ ਦੌਰਾਨ ਵਿਦਿਆਰਥੀਆਂ ਨੇ ਕ੍ਰਿਸ਼ਨ ‘ਤੇ ਗੀਤ ਅਤੇ ਭਜਨ ਗਾਏ ਅਤੇ ਵੱਖ-ਵੱਖ ਤਰ੍ਹਾਂ ਦੇ ਨਾਚ ਵੀ ਪੇਸ਼ ਕੀਤੇ। ਸਕੂਲ ਦੇ ਪ੍ਰਧਾਨ ਕੁਲਵਿੰਦਰ ਸਿੰਘ ਆਹਲੂਵਾਲੀਆ, ਮੈਨੇਜਰ ਜਸਲੀਨ ਕੌਰ ਆਹਲੂਵਾਲੀਆ, ਡਾਇਰੈਕਟਰ ਸੰਦੀਪ ਸਿੰਘ ਦਿਆਲ ਅਤੇ ਪ੍ਰਿੰਸੀਪਲ ਕਿਰਨਜੀਤ ਕੌਰ ਨੇ ਇਸ ਸ਼ੁਭ ਮੌਕੇ ‘ਤੇ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। 06 ਐਲਡੀਐਚ04 ਸ਼੍ਰੀ ਗੁਰੂ ਹਰਿਗੋਬਿੰਦ ਪਬਲਿਕ ਸਕੂਲ ਠੱਕਰਵਾਲ ਵਿਖੇ ਕ੍ਰਿਸ਼ਨ ਜਨਮ ਅਸ਼ਟਮੀ ਮਨਾਉਣ ਮੌਕੇ ਭਜਨ ਗਾਉਂਦੇ ਹੋਏ ਵੱਖ-ਵੱਖ ਤਰ੍ਹਾਂ ਦੇ ਨਾਚ ਪੇਸ਼ ਕਰਦੇ ਹੋਏ। ਤਸਵੀਰ-ਮਨਜੀਤ ਸਿੰਘ ਦੁੱਗਰੀ
ਪਿਛਲੀ ਖ਼ਬਰ ਪੀ . ਏ . ਯੂ . ਦੇ ਫਲ ਵਿਗਿਆਨੀਆਂ ਨੇ ਗੰਗੀਆਂ ਦੇ ਫਲ ਖੋਜ ਕੇਂਦਰ ਵਿਖੇ ਖੇਤ ਦਿਵਸ ਦੌਰਾਨ ਕਿੰਨੂ ਕਾਸ਼ਤ ਦੇ ਨੁਕਤੇ ਦੱਸੇ... ਅਗਲੀ ਖ਼ਬਰ ਡਾ. ਸੰਦੀਪ ਪੁਰੀ ਨੇ ਆਰ.ਜੀ. ਹਸਪਤਾਲ ਦੇ ਮੈਡੀਕਲ ਡਾਇਰੈਕਟਰ ਦਾ ਸੰਭਾਲਿਆ ਅਹੁਦਾ ਤਿੰਨ ਦਹਾਕਿਆਂ ਤੋਂ ਵੱਧ ਦੇ ਡਾਕਟਰੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।