13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਡਾ . ਅਰਵਿੰਦਰ ਸਿੰਘ ਭੱਲਾ ਦੇ ਸਿੱਖ ਗੁਰੂਆਂ ਬਾਰੇ ਰਿਸਰਚ ਪ੍ਰੋਜੈਕਟ ਨੂੰ ਆਈ . ਸੀ . ਐਚ . ਆਰ . ਵਲੋਂ ਮਿਲੀ ਮਨਜ਼ੂਰੀ

ਲੁਧਿਆਣਾ, 12 ਸਤੰਬਰ (ਡਾ. ਤਰਲੋਚਨ ਸਿੰਘ)-ਗੁਰੂ ਨਾਨਕ ਖਾਲਸਾ ਕਾਲਜ, ਯਮੁਨਾਨਗਰ ਦੇ ਪ੍ਰਿੰਸੀਪਲ ਡਾ.

ਡਾ. ਅਰਵਿੰਦਰ ਸਿੰਘ ਭੱਲਾ 13-09-2026
ਲੁਧਿਆਣਾ, 12 ਸਤੰਬਰ (ਡਾ. ਤਰਲੋਚਨ ਸਿੰਘ)-ਗੁਰੂ ਨਾਨਕ ਖਾਲਸਾ ਕਾਲਜ, ਯਮੁਨਾਨਗਰ ਦੇ ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਭੱਲਾ ਨੂੰ ਇਕ ਮਹੱਤਵਪੂਰਨ ਅਕਾਦਮਿਕ ਪ੍ਰਾਪਤੀ ਹਾਸਲ ਹੋਈ ਹੈ। ਉਨ੍ਹਾਂ ਦੇ ਰਿਸਰਚ ਪ੍ਰੋਜੈਕਟ ਨੂੰ ਭਾਰਤੀ ਇਤਿਹਾਸਕ ਅਨੁਸੰਧਾਨ ਪ੍ਰੀਸ਼ਦ, ਨਵੀਂ ਦਿੱਲੀ ਵਲੋਂ ਰਿਸਰਚ ਗਰਾਂਟ ਲਈ ਮਨਜ਼ੂਰੀ ਪ੍ਰਦਾਨ ਕੀਤੀ ਗਈ ਹੈ। ਉਨ੍ਹਾਂ ਦੇ ਰਿਸਰਚ ਪ੍ਰੋਜੈਕਟ ਦਾ ਸਿਰਲੇਖ ‘ਕੰਟਰੀਬਿਊਸ਼ਨ ਆਫ ਸਿੱਖ ਗੁਰੂਜ਼ ਟੂ ਇੰਡੀਅਨ ਕੋਨਸਿਸਨੈਸ ਵਿਦ ਸਪੈਸ਼ਲ ਰੈਫਰੈਂਸ ਟੂ ਸ੍ਰੀ ਗੁਰੂ ਤੇਗ ਬਹਾਦਰ ਲਾਈਫ ਐਂਡ ਟੀਚਿੰਗਜ਼’ ਹੈ। ਇਸ ਰਿਸਰਚ ਪ੍ਰੋਜੈਕਟ ਲਈ ਤਿੰਨ ਲੱਖ ਦੀ ਰਿਸਰਚ ਗਰਾਂਟ ਦੋ ਸਾਲਾਂ ਦੀ ਮਿਆਦ ਲਈ ਮਨਜ਼ੂਰ ਕੀਤੀ ਗਈ ਹੈ। ਇਹ ਪ੍ਰਤਿਸ਼ਠਿਤ ਪ੍ਰਾਪਤੀ ਡਾ. ਭੱਲਾ ਦੀ ਖੋਜ ਪ੍ਰਤੀ ਲਗਾਤਾਰ ਵਚਨਬੱਧਤਾ ਅਤੇ ਸਿੱਖ ਇਤਿਹਾਸ, ਸਿੱਖ ਦਰਸ਼ਨ, ਮਨੁੱਖੀ ਕਦਰਾਂ ਕੀਮਤਾਂ ਅਤੇ ਸਿੱਖਿਆ ਦੇ ਖੇਤਰ ਵਿਚ ਉਨ੍ਹਾਂ ਦੀ ਡੂੰਘੀ ਰੁਚੀ ਅਤੇ ਸਮਰਪਣ ਨੂੰ ਦਰਸਾਉਂਦੀ ਹੈ। ਇਸ ਰਿਸਰਚ ਪ੍ਰੋਜੈਕਟ ਅਧੀਨ ਭਾਰਤੀ ਚੇਤਨਾ ਦੇ ਨਿਰਮਾਣ ਵਿਚ ਸਿੱਖ ਗੁਰੂਆਂ ਦੇ ਮਹੱਤਵਪੂਰਨ ਯੋਗਦਾਨ ਦਾ ਅਧਿਐਨ ਕੀਤਾ ਜਾਵੇਗਾ, ਜਿਸ ਵਿਚ ਵਿਸ਼ੇਸ਼ ਤੌਰ ‘ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ, ਦਰਸ਼ਨ, ਸਿੱਖਿਆਵਾਂ ਅਤੇ ਸਥਾਈ ਵਿਰਾਸਤ ਉਤੇ ਚਾਨਣਾ ਪਾਇਆ ਜਾਵੇਗਾ। ਡਾ. ਭੱਲਾ ਇਕ ਪ੍ਰਸਿੱਧ ਸਿੱਖਿਆ ਸ਼ਾਸਤਰੀ ਅਤੇ ਖੋਜ-ਕਰਤਾ ਹਨ, ਜਿਨ੍ਹਾਂ ਦਾ ਅਕਾਦਮਿਕ ਅਤੇ ਖੋਜ ਕਾਰਜ ਬਹੁਤ ਹੀ ਸਮ੍ਰਿੱਧ ਹੈ। ਡਾ. ਭੱਲਾ ਨੇ ਸਿੱਖ ਧਰਮ, ਮਨੁੱਖੀ ਕਦਰਾਂ ਕੀਮਤਾਂ ਅਤੇ ਸਿੱਖਿਆ ਨਾਲ ਸੰਬੰਧਿਤ ਵਿਸ਼ਿਆਂ ‘ਤੇ ਹੁਣ ਤੱਕ 26 ਪੁਸਤਕਾਂ ਲਿਖੀਆਂ ਹਨ। ਉਨ੍ਹਾਂ ਦੇ 90 ਤੋਂ ਵੱਧ ਰਿਸਰਚ ਪੇਪਰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਜਰਨਲਾਂ ਵਿਚ ਪ੍ਰਕਾਸ਼ਿਤ ਹੋ ਚੁੱਕੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਅਖ਼ਬਾਰਾਂ ਅਤੇ ਹੋਰ ਪ੍ਰਕਾਸ਼ਨਾਂ ਲਈ 150 ਤੋਂ ਵੱਧ ਲੇਖ ਵੀ ਲਿਖੇ ਹਨ। ਗੁਰੂ ਨਾਨਕ ਖਾਲਸਾ ਕਾਲਜ, ਯਮੁਨਾਨਗਰ ਦੇ ਪ੍ਰਿੰਸੀਪਲ ਵਜੋਂ ਸੇਵਾਵਾਂ ਨਿਭਾਉਂਦੇ ਹੋਏ ਵੀ ਡਾ. ਭੱਲਾ ਪ੍ਰਸ਼ਾਸਕੀ ਜ਼ਿੰਮੇਵਾਰੀਆਂ ਦੇ ਨਾਲ-ਨਾਲ ਅਧਿਆਪਨ, ਖੋਜ ਅਤੇ ਹੋਰ ਅਕਾਦਮਿਕ ਗਤੀਵਿਧੀਆਂ ਵਿਚ ਵੀ ਨਿਰੰਤਰ ਸਰਗਰਮ ਹਨ। ਕਾਲਜ ਦੇ ਪ੍ਰਬੰਧਕਾਂ, ਸਟਾਫ਼ ਅਤੇ ਵਿਦਿਆਰਥੀਆਂ ਨੇ ਡਾ. ਭੱਲਾ ਨੂੰ ਇਸ ਮਹੱਤਵਪੂਰਨ ਅਕਾਦਮਿਕ ਪ੍ਰਾਪਤੀ ਲਈ ਵਧਾਈ ਦਿੱਤੀ ਹੈ।
ਪਿਛਲੀ ਖ਼ਬਰ ਭਾਜਪਾ ਪੰਜਾਬ ਦੇ ਇੰਚਾਰਜ ਡਾ . ਸਤੀਸ਼ ਪੂਨੀਆ ਨੂੰ ਮਿਲੇ ਲੁਧਿਆਣਾ ਭਾਜਪਾ ਦੇ ਅਹੁਦੇਦਾਰ ਅਗਲੀ ਖ਼ਬਰ ਕ੍ਰਿਸ਼ਨ ਕੁਮਾਰ ਬਾਵਾ ਨੇ ਪੰਜਾਬ ਕਾਂਗਰਸ ਦੇ ਨਵ - ਨਿਯੁਕਤ ਇੰਚਾਰਜ ਸਚਿਨ ਪਾਇਲਟ ਨੂੰ ਗੁਲਦਸਤਾ ਭੇਟ ਕਰ ਕੇ ਦਿੱਤੀਆਂ ਸ਼ੁੱ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।