14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਵਲੋਂ ਸਾਕਾ ਸਾਰਾਗੜ੍ਹੀ ਨੂੰ ਸਮਰਪਿਤ ਕੀਰਤਨ ਸਮਾਗਮ ਲੰਘੀ ਮਿਆਦ ਦੀ ਕੋਲਡ ਡਰਿੰਕ ਥਮਜ਼ ਅੱਪ ਵੇਚਣ ਦੇ ਮਾਮਲੇ ਵਿਚ ਕਾਰੋਬਾਰੀ ਨੂੰ 10 ਹਜ਼ਾਰ ਜੁਰਮਾਨਾ

ਲੁਧਿਆਣਾ, 13 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਜ਼ਿਲ੍ਹਾ ਖਪਤਕਾਰ ਝਗੜਾ ਨਿਵਾਰਨ ਕਮਿਸ਼ਨ ਨੇ ਵਿਸ਼ਾਲ ਮੈਗਾ ਮਾਰਟ ਨੂੰ ਲੰਘੀ ਮਿਆਦ ਦੀ ਥਮਸ ਅੱਪ ਕੋਲਡ ਡਰਿੰਕ ਵੇਚਣ ਦੇ ਮਾਮਲੇ ਵਿਚ 10 ਹਜ਼ਾਰ ਰੁਪਏ ਮੁਆਵਜ਼ਾ ਖਪਤਕਾਰ ਨੂੰ ਅਦਾ ਕਰਨ ਦੇ ਹੁਕਮ ਦਿੱਤੇ ਹਨ ਅਤੇ ਕੋਲਡ ਡਰਿੰਕ ਦੀ ਰਕਮ ਵੀ ਵਾਪਸ ਕਰਨ ਲਈ ਕਿਹਾ ਹੈ। ਚੇਅਰਮੈਨ ਸੰਜੀਵ ਬੱਤਰਾ ਅਤੇ ਮੈਂਬਰ ਮੋਨਿਕਾ ਭਗਤ ਦੀ ਬੈਂਚ ਨੇ ਜੱਸੋਵਾਲ ਦੀ ਵਸਨੀਕ ਰਾਜਦੀਪ ਕੌਰ ਦੀ ਸ਼ਿਕਾਇਤ ਤੋਂ ਬਾਅਦ ਇਹ ਹੁਕਮ ਜਾਰੀ ਕੀਤਾ।

ਅਜੀਤ ਡੈਸਕ 14-09-2026
ਲੁਧਿਆਣਾ, 13 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਜ਼ਿਲ੍ਹਾ ਖਪਤਕਾਰ ਝਗੜਾ ਨਿਵਾਰਨ ਕਮਿਸ਼ਨ ਨੇ ਵਿਸ਼ਾਲ ਮੈਗਾ ਮਾਰਟ ਨੂੰ ਲੰਘੀ ਮਿਆਦ ਦੀ ਥਮਸ ਅੱਪ ਕੋਲਡ ਡਰਿੰਕ ਵੇਚਣ ਦੇ ਮਾਮਲੇ ਵਿਚ 10 ਹਜ਼ਾਰ ਰੁਪਏ ਮੁਆਵਜ਼ਾ ਖਪਤਕਾਰ ਨੂੰ ਅਦਾ ਕਰਨ ਦੇ ਹੁਕਮ ਦਿੱਤੇ ਹਨ ਅਤੇ ਕੋਲਡ ਡਰਿੰਕ ਦੀ ਰਕਮ ਵੀ ਵਾਪਸ ਕਰਨ ਲਈ ਕਿਹਾ ਹੈ। ਚੇਅਰਮੈਨ ਸੰਜੀਵ ਬੱਤਰਾ ਅਤੇ ਮੈਂਬਰ ਮੋਨਿਕਾ ਭਗਤ ਦੀ ਬੈਂਚ ਨੇ ਜੱਸੋਵਾਲ ਦੀ ਵਸਨੀਕ ਰਾਜਦੀਪ ਕੌਰ ਦੀ ਸ਼ਿਕਾਇਤ ਤੋਂ ਬਾਅਦ ਇਹ ਹੁਕਮ ਜਾਰੀ ਕੀਤਾ। ਸ਼ਿਕਾਇਤਕਰਤਾ ਦੇ ਅਨੁਸਾਰ ਉਸ ਨੇ 30 ਜੁਲਾਈ, 2025 ਨੂੰ ਮੇਨ ਧਾਂਦਰਾ ਰੋਡ ‘ਤੇ ਵਿਸ਼ਾਲ ਮੈਗਾ ਮਾਰਟ ਤੋਂ ਥਮਸ ਅੱਪ ਕੋਲਡ ਡਰਿੰਕ ਦੀ ਬੋਤਲ ਨੂੰ 69.30 ਵਿਚ ਹੋਰ ਚੀਜ਼ਾਂ ਦੇ ਨਾਲ ਖ਼ਰੀਦਿਆ ਸੀ। ਕੁੱਲ ਭੁਗਤਾਨ ਕੀਤੀ ਗਈ ਰਕਮ 116.05 ਸੀ। ਘਰ ਪਹੁੰਚਣ ‘ਤੇ ਉਸ ਨੇ ਦੇਖਿਆ ਕਿ ਬੋਤਲ ਦੀ ਮਿਆਦ ਲੰਘ ਚੁੱਕੀ ਹੈ। ਦੁਕਾਨਦਾਰ ਦੇ ਧਿਆਨ ਵਿਚ ਮਾਮਲਾ ਲਿਆਉਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਤੋਂ ਬਾਅਦ ਸ਼ਿਕਾਇਤਕਰਤਾ ਨੇ 10 ਜਨਵਰੀ, 2026 ਨੂੰ ਇਕ ਕਾਨੂੰਨੀ ਨੋਟਿਸ ਭੇਜਿਆ, ਪਰ ਇਸ ਦਾ ਜਵਾਬ ਨਹੀਂ ਦਿੱਤਾ ਗਿਆ। ਇਸ ਤੋਂ ਬਾਅਦ ਉਸ ਨੇ ਖਪਤਕਾਰ ਕਮਿਸ਼ਨ ਕੋਲ 200,000 ਦੇ ਮੁਆਵਜ਼ੇ ਦੀ ਮੰਗ ਕਰਦੇ ਹੋਏ ਸ਼ਿਕਾਇਤ ਦਰਜ ਕਰਵਾਈ। ਮਾਰਟ ਨੇ ਦੋਸ਼ਾਂ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਖ਼ਰੀਦ ਬਿੱਲ ਇਹ ਸਾਬਤ ਨਹੀਂ ਕਰਦਾ ਕਿ ਫ਼ੋਟੋ ਵਿਚ ਦਿਖਾਈ ਗਈ ਮਿਆਦ ਪੁੱਗਣ ਵਾਲੀ ਬੋਤਲ ਉਸ ਲੈਣ-ਦੇਣ ਵਿਚ ਖ਼ਰੀਦੀ ਗਈ ਸੀ। ਹਾਲਾਂਕਿ, ਕਮਿਸ਼ਨ ਨੇ ਇਸ ਦਲੀਲ ਨੂੰ ਸਵੀਕਾਰ ਨਹੀਂ ਕੀਤਾ ਅਤੇ ਸ਼ਿਕਾਇਤਕਰਤਾ ਦੇ ਵਕੀਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਇਹ ਹੁਕਮ ਸੁਣਾਇਆ।
ਪਿਛਲੀ ਖ਼ਬਰ ਗੁਰਦੁਆਰਾ ਬਾਈ ਬਾਲਾ ਜੀ ਦਾਦ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਗੁਰਪੁਰਬ ਸ਼ਰਧਾ ਸਹਿਤ ਮਨਾਇਆ ਅਗਲੀ ਖ਼ਬਰ ਮਾਤਾ ਜਸਵੰਤ ਕੌਰ ਦੇ ਦਿਹਾਂਤ ’ਤੇ ਲੈਕਚਰਾਰ ਕੇਡਰ ਯੂਨੀਅਨ ਵਲੋਂ ਦੁੱਖ ਦਾ ਪ੍ਰਗਟਾਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।