ਭ੍ਰਿਸ਼ਟਾਚਾਰ , ਗੈਂਗਸਟਰਵਾਦ , ਲੁੱਟਾਂ - ਖੋਹਾਂ , ਚੋਰੀਆਂ ਤੇ ਨਸ਼ਾ , ਇਹ ਹਨ ਮਾਨ ਸਰਕਾਰ ਦੇ ਸਾਢੇ ਚਾਰ ਸਾਲਾਂ ਦੇ ‘ ਮੁਨਾਫ਼ੇ ’- ਭੁਪਿੰਦਰ ਸਿੰਘ ਭਿੰਦਾ
ਕਿਹਾ, ਲੋਕ ਸਵਾਲ ਪੁੱਛਣ ਤਾਂ ਜਵਾਬ ਲਾਠੀਆਂ ਨਾਲ, ਹੱਕ ਮੰਗਣ ਤਾਂ ਮਿਲਦਾ ਪੁਲਿਸ ਦਾ ਤਸ਼ੱਦਦ
ਲੁਧਿਆਣਾ, 19 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਸ਼੍ਰੋਮਣੀ ਅਕਾਲੀ ਦਲ (ਬ) ਸ਼ਹਿਰੀ ਦੇ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ ਨੇ ‘ਮਾਨ ਦੇ ਮੁਨਾਫ਼ੇ’ ਮੁਹਿੰਮ ’ਤੇ ਤਿੱਖਾ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ ਕਿ ਸਰਕਾਰ ਇਸ਼ਤਿਹਾਰਾਂ ਵਿਚ ਮੁਨਾਫ਼ੇ ਗਿਣਾਉਣ ਦੀ ਬਜਾਏ ਜ਼ਮੀਨ ‘ਤੇ ਲੋਕਾਂ ਨੂੰ ਆਪਣੇ ਕੰਮਾਂ ਦਾ ਹਿਸਾਬ ਦੇਵੇ । ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਨਸ਼ਿਆਂ, ਗੈਂਗਸਟਰਵਾਦ, ਲੁੱਟਾਂ-ਖੋਹਾਂ, ਚੋਰੀਆਂ, ਫਿਰੌਤੀਆਂ ਅਤੇ ਭ੍ਰਿਸ਼ਟਾਚਾਰ ਵਰਗੀਆਂ ਸਮੱਸਿਆਵਾਂ ਨਾਲ ਜੂਝ ਰਹੇ ਹਨ।
ਲੁਧਿਆਣਾ, 19 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਸ਼੍ਰੋਮਣੀ ਅਕਾਲੀ ਦਲ (ਬ) ਸ਼ਹਿਰੀ ਦੇ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ ਨੇ ‘ਮਾਨ ਦੇ ਮੁਨਾਫ਼ੇ’ ਮੁਹਿੰਮ ’ਤੇ ਤਿੱਖਾ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ ਕਿ ਸਰਕਾਰ ਇਸ਼ਤਿਹਾਰਾਂ ਵਿਚ ਮੁਨਾਫ਼ੇ ਗਿਣਾਉਣ ਦੀ ਬਜਾਏ ਜ਼ਮੀਨ ‘ਤੇ ਲੋਕਾਂ ਨੂੰ ਆਪਣੇ ਕੰਮਾਂ ਦਾ ਹਿਸਾਬ ਦੇਵੇ । ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਨਸ਼ਿਆਂ, ਗੈਂਗਸਟਰਵਾਦ, ਲੁੱਟਾਂ-ਖੋਹਾਂ, ਚੋਰੀਆਂ, ਫਿਰੌਤੀਆਂ ਅਤੇ ਭ੍ਰਿਸ਼ਟਾਚਾਰ ਵਰਗੀਆਂ ਸਮੱਸਿਆਵਾਂ ਨਾਲ ਜੂਝ ਰਹੇ ਹਨ। ਕਿਸਾਨ, ਮਜ਼ਦੂਰ, ਵਪਾਰੀ ਅਤੇ ਨੌਜਵਾਨ ਜਦੋਂ ਆਪਣੇ ਹੱਕਾਂ ਲਈ ਆਵਾਜ਼ ਚੁੱਕਦੇ ਹਨ ਤਾਂ ਉਨ੍ਹਾਂ ਨਾਲ ਸੰਵਾਦ ਦੀ ਥਾਂ ਲਾਠੀਆਂ ਨਾਲ ਜਵਾਬ ਦੇਣਾ ਕਿਹੜੀ ਲੋਕਤੰਤਰਿਕ ਪ੍ਰਾਪਤੀ ਹੈ? ਭਿੰਦਾ ਨੇ ਕਿਹਾ ਕਿ ਸਰਕਾਰ ਦੀ ਅਸਲ ਕਾਰਗੁਜ਼ਾਰੀ ਇਸ਼ਤਿਹਾਰਾਂ ਨਾਲ ਨਹੀਂ, ਸਗੋਂ ਲੋਕਾਂ ਦੀ ਜ਼ਿੰਦਗੀ ਵਿਚ ਆਏ ਬਦਲਾਅ ਨਾਲ ਮਾਪੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਿਰ ਵਧ ਰਿਹਾ ਕਰਜ਼ਾ ਅਤੇ ਸਰਕਾਰੀ ਪ੍ਰਚਾਰ ’ਤੇ ਹੋਣ ਵਾਲਾ ਖਰਚਾ ਵੀ ਸਰਕਾਰ ਨੂੰ ਪੰਜਾਬੀਆਂ ਦੇ ਸਾਹਮਣੇ ਸਪਸ਼ਟ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਸ. ਸੁਖਬੀਰ ਸਿੰਘ ਬਾਦਲ ਦੇ ਕਾਰਜਕਾਲ ਦੌਰਾਨ ਬਣੇ ਕਈ ਵੱਡੇ ਪ੍ਰੋਜੈਕਟ ਅਤੇ ਲੋਕ ਭਲਾਈ ਦੇ ਕੰਮ ਅੱਜ ਵੀ ਆਪਣੀ ਗਵਾਹੀ ਆਪ ਦੇ ਰਹੇ ਹਨ। ਪੰਜਾਬ ਨੂੰ ਪ੍ਰਚਾਰ ਨਹੀਂ, ਪ੍ਰਬੰਧ ਚਾਹੀਦਾ ਹੈ; ਇਸ਼ਤਿਹਾਰ ਨਹੀਂ, ਇਮਾਨਦਾਰ ਕੰਮ ਚਾਹੀਦਾ ਹੈ। ਭਿੰਦਾ ਨੇ ਕਿਹਾ ਕਿ ਲੋਕ ਹੁਣ ਸਰਕਾਰੀ ਇਸ਼ਤਿਹਾਰਾਂ ਵਿਚ ਦਿਖਾਏ ‘ਮੁਨਾਫ਼ਿਆਂ’ ਨਹੀਂ, ਆਪਣੀ ਜ਼ਿੰਦਗੀ ਵਿਚ ਮਹਿਸੂਸ ਹੋਣ ਵਾਲੇ ਅਸਲ ਮੁਨਾਫ਼ੇ ਦਾ ਹਿਸਾਬ ਮੰਗ ਰਹੇ ਹਨ।