ਸ਼ੱਕੀ ਹਾਲਾਤ ਵਿਚ ਪ੍ਰਵਾਸੀ ਭਾਰਤੀ ਪ੍ਰਾਪਰਟੀ ਕਾਰੋਬਾਰੀ ਨੇ ਕੀਤੀ ਖੁਦਕੁਸ਼ੀ
ਲੁਧਿਆਣਾ, 21 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਪੱਖੋਵਾਲ ਰੋਡ ਸਥਿਤ ਇੱਕ ਹੋਟਲ ਵਿਚ ਪ੍ਰਵਾਸੀ ਭਾਰਤੀ ਪ੍ਰਾਪਰਟੀ ਕਾਰੋਬਾਰੀ ਵਲੋਂ ਜ਼ਹਿਰ ਖਾ ਕੇ ਖੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਦੀ ਸ਼ਨਾਖਤ ਸਤਨਾਮ ਸਿੰਘ ਵਜੋਂ ਕੀਤੀ ਗਈ ਹੈ, ਉਸਦੀ ਉਮਰ 70 ਸਾਲ ਦੇ ਕਰੀਬ ਸੀ।
ਮ
ਮ੍ਰਿਤਕ ਦੀ ਫਾਈਲ ਫੋਟੋ।
22-09-2026
ਲੁਧਿਆਣਾ, 21 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਪੱਖੋਵਾਲ ਰੋਡ ਸਥਿਤ ਇੱਕ ਹੋਟਲ ਵਿਚ ਪ੍ਰਵਾਸੀ ਭਾਰਤੀ ਪ੍ਰਾਪਰਟੀ ਕਾਰੋਬਾਰੀ ਵਲੋਂ ਜ਼ਹਿਰ ਖਾ ਕੇ ਖੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਦੀ ਸ਼ਨਾਖਤ ਸਤਨਾਮ ਸਿੰਘ ਵਜੋਂ ਕੀਤੀ ਗਈ ਹੈ, ਉਸਦੀ ਉਮਰ 70 ਸਾਲ ਦੇ ਕਰੀਬ ਸੀ। ਉਹ ਸਰਾਭਾ ਨਗਰ ਦਾ ਰਹਿਣ ਵਾਲਾ ਸੀ, ਪਰ ਪਿਛਲੇ ਕੁਝ ਸਮੇਂ ਤੋਂ ਉਹ ਇੰਗਲੈਂਡ ਵਿਚ ਰਹਿ ਰਿਹਾ ਸੀ ਅਤੇ ਇੱਥੇ ਉਸਦਾ ਪ੍ਰਾਪਰਟੀ ਦਾ ਕਾਰੋਬਾਰ ਸੀ। ਬੀਤੀ ਸ਼ਾਮ ਹੀ ਉਹ ਇੰਗਲੈਂਡ ਤੋਂ ਲੁਧਿਆਣਾ ਆਇਆ ਸੀ, ਪਰ ਆਪਣੇ ਘਰ ਜਾਣ ਦੀ ਬਜਾਏ ਉਹ ਖੱਖੋਵਾਲ ਰੋਡ ਸਥਿਤ ਇੱਕ ਹੋਟਲ ਵਿਚ ਰੁਕ ਗਿਆ। ਅੱਜ ਦੁਪਹਿਰ ਤੱਕ ਜਦੋਂ ਉਹ ਆਪਣੇ ਕਮਰੇ ਵਿਚੋਂ ਬਾਹਰ ਨਾ ਆਇਆ ਤਾਂ ਸ਼ੱਕ ਪੈਣ ‘ਤੇ ਹੋਟਲ ਪ੍ਰਬੰਧਕਾਂ ਵਲੋਂ ਦੂਜੀ ਚਾਬੀ ਨਾਲ ਜਦੋਂ ਉਸਦਾ ਕਮਰਾ ਖੋਲ੍ਹਿਆ ਗਿਆ ਤਾਂ ਉਸ ਦੀ ਲਾਸ਼ ਉੱਥੇ ਪਈ ਸੀ। ਜਿਸ ਤੇ ਉਨ੍ਹਾਂ ਨੇ ਇਸਦੀ ਸੂਚਨਾ ਪੁਲਿਸ ਨੂੰ ਦਿੱਤੀ। ਸੂਚਨਾ ਮਿਲਦਿਆਂ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਦਸਤਾਵੇਜ਼ਾਂ ਦੇ ਅਧਾਰ ਤੇ ਉਸਦੇ ਪਰਿਵਾਰ ਦਾ ਪਤਾ ਲਗਾਇਆ ਗਿਆ। ਪਲਿਸ ਵਲੋਂ ਪਰਿਵਾਰਿਕ ਮੈਂਬਰਾਂ ਨੂੰ ਸੂਚਿਤ ਕੀਤਾ ਗਿਆ। ਸੂਚਨਾ ਮਿਲਦਿਆਂ ਪਰਿਵਾਰਿਕ ਮੈਂਬਰ ਵੀ ਉੱਥੇ ਪਹੁੰਚੇ। ਸਤਨਾਮ ਦੀ ਉਮਰ 70 ਸਾਲ ਦੇ ਕਰੀਬ ਸੀ। ਸਤਨਾਮ ਦੇ ਪੁੱਤਰ ਸਮਰਦੀਪ ਸਿੰਘ ਨੇ ਦੱਸਿਆ ਕਿ ਉਸਦੇ ਪਿਤਾ ਇੰਗਲੈਂਡ ਵਿਚ ਰਹਿੰਦੇ ਹਨ ਅਤੇ ਉਸਨੇ ਉਨ੍ਹਾਂ ਵਿੱਚੋਂ ਕਿਸੇ ਨੂੰ ਵੀ ਭਾਰਤ ਆਉਣ ਬਾਰੇ ਜਾਣਕਾਰੀ ਨਹੀਂ ਦਿੱਤੀ। ਦਰਅਸਲ, ਐਤਵਾਰ ਤੱਕ ਸਤਨਾਮ ਸਿੰਘ ਉਨ੍ਹਾਂ ਨਾਲ ਆਪਣੇ ਇੰਗਲੈਂਡ ਵਾਲੇ ਨੰਬਰ ਦੀ ਵਰਤੋਂ ਕਰਕੇ ਫੋਨ ‘ਤੇ ਗੱਲ ਕਰ ਰਿਹਾ ਸੀ। ਉਸਨੇ ਸਥਾਨਕ ਨੰਬਰ ਦੀ ਵਰਤੋਂ ਨਹੀਂ ਕੀਤੀ। ਉਸ ਦੱਸਿਆ ਕਿ ਉਸਦਾ ਪਿਤਾ ਜਾਇਦਾਦ ਦੇ ਵਿਵਾਦ ਕਾਰਨ ਪਰੇਸ਼ਾਨ ਸੀ, ਕਿਉਂਕਿ ਉਨ੍ਹਾਂ ਦੇ ਕੁਝ ਰਿਸ਼ਤੇਦਾਰਾਂ ਨੇ ਉਸਨੂੰ ਜਾਇਦਾਦ ਦੇ ਧੋਖਾਧੜੀ ਦੇ ਮਾਮਲੇ ਵਿਚ ਫਸਾਇਆ ਸੀ। ਪ੍ਰੇਸ਼ਾਨੀ ਕਾਰਨ ਉਸਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਸੂਚਨਾ ਮਿਲਣ ‘ਤੇ ਡਿਵੀਜ਼ਨ ਨੰਬਰ 5 ਪੁਲਿਸ ਮੌਕੇ ‘ਤੇ ਪਹੁੰਚੀ। ਪੁਲਿਸ ਅਨੁਸਾਰ ਮ੍ਰਿਤਕ ਵਿਅਕਤੀ ਨੇ ਆਪਣੀ ਜਾਨ ਲੈਣ ਤੋਂ ਪਹਿਲਾਂ ਉਸਦੀ ਇੱਕ ਵੀਡੀਓ ਵੀ ਬਣਾਈ ਅਤੇ ਇਸ ਨੂੰ ਆਪਣੇ ਇੱਕ ਜਾਣਕਾਰ ਨੂੰ ਭੇਜਿਆ। ਉਸਨੇ ਇੱਕ ਚਿੱਠੀ ਵੀ ਲਿਖੀ, ਜਿਸ ਵਿਚ ਉਸ ਨੂੰ ਪਰੇਸ਼ਾਨ ਕਰਨ ਵਾਲੇ ਕੁਝ ਲੋਕਾਂ ਦੇ ਨਾਮ ਸਨ। ਏਐਸਆਈ ਪੁਰਸ਼ੋਤਮ ਲਾਲ ਨੇ ਕਿਹਾ ਕਿ ਪੁਲਿਸ ਇਸ ਆਧਾਰ ‘ਤੇ ਦੋਸ਼ੀ ਵਿਰੁੱਧ ਖੁਦਕੁਸ਼ੀ ਲਈ ਉਕਸਾਉਣ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕਰ ਰਹੀ ਹੈ। ਪੁਲਿਸ ਨੇ ਲਾਸ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ