22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਪਿੰਡਾਂ ਦੀਆਂ ਜ਼ਮੀਨਾਂ ’ਤੇ ਖੜ੍ਹੇ ਹੋ ਰਹੇ ਆਧੁਨਿਕ ਸ਼ਾਪਿੰਗ ਮਾਲ

ਫੁੱਲਾਂਵਾਲ, 21 ਸਤੰਬਰ-ਪੰਜਾਬ ਦੀ ਆਰਥਿਕ ਰਾਜਧਾਨੀ ਵਜੋਂ ਦੁਨੀਆ ਭਰ ’ਚ ਜਾਣਿਆ ਜਾਂਦਾ ਸਮਾਰਟ ਸ਼ਹਿਰ ਲੁਧਿਆਣਾ ਦਾ ਪਿਛਲੇ ਕਈ ਦਹਾਕਿਆਂ ਦੌਰਾਨ ਤੇਜ਼ੀ ਨਾਲ ਵਿਸਥਾਰ ਹੋਣ ਕਰਕੇ ਹੁਣ ਇਹ ਨਾਲ ਲੱਗਦੇ ਪਿੰਡਾਂ ਵੱਲ ਵਧਦਾ ਜਾ ਰਿਹਾ ਹੈ, ਜਿਸ ਦੇ ਚੱਲਦਿਆਂ ਉਦਯੋਗਾਂ ਅਤੇ ਰਵਾਇਤੀ ਬਾਜ਼ਾਰਾਂ ਲਈ ਮਸ਼ਹੂਰ ਇਹ ਸ਼ਹਿਰ ਹੁਣ ਆਧੁਨਿਕ ਸ਼ਾਪਿੰਗ ਮਾਲਾਂ, ਵੱਡੇ ਵਪਾਰਕ ਕੇਂਦਰਾਂ ਅਤੇ ਰਿਹਾਇਸ਼ੀ ਪ੍ਰੋਜੈਕਟਾਂ ਦਾ ਕੇਂਦਰ ਬਣਦਾ ਜਾ ਰਿਹਾ ਹੈ। ਸ਼ਹਿਰ ਦੇ ਵਧਦੇ ਦਾਇਰੇ ਨਾਲ ਆਸ-ਪਾਸ ਦੇ ਕਈ ਪਿੰਡ ਵੀ ਹੌਲੀ-ਹੌਲੀ ਸ਼ਹਿਰੀ ਖੇਤਰ ਦਾ ਹਿੱਸਾ ਬਣ ਗਏ ਹਨ।

ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ (ਪੱਖੋਵਾਲ ਸੜਕ) ’ਤੇ ਬਣ ਰਹੀ ਰਿਹਾਇਸ਼ੀ ਬਹੁਮੰਜ਼ਲੀ ਇਮਾਰਤ। ਤਸਵੀਰ-ਮਨਜੀਤ ਸਿੰਘ ਦੁੱਗਰੀ 22-09-2026

ਫੁੱਲਾਂਵਾਲ, 21 ਸਤੰਬਰ-ਪੰਜਾਬ ਦੀ ਆਰਥਿਕ ਰਾਜਧਾਨੀ ਵਜੋਂ ਦੁਨੀਆ ਭਰ ’ਚ ਜਾਣਿਆ ਜਾਂਦਾ ਸਮਾਰਟ ਸ਼ਹਿਰ ਲੁਧਿਆਣਾ ਦਾ ਪਿਛਲੇ ਕਈ ਦਹਾਕਿਆਂ ਦੌਰਾਨ ਤੇਜ਼ੀ ਨਾਲ ਵਿਸਥਾਰ ਹੋਣ ਕਰਕੇ ਹੁਣ ਇਹ ਨਾਲ ਲੱਗਦੇ ਪਿੰਡਾਂ ਵੱਲ ਵਧਦਾ ਜਾ ਰਿਹਾ ਹੈ, ਜਿਸ ਦੇ ਚੱਲਦਿਆਂ ਉਦਯੋਗਾਂ ਅਤੇ ਰਵਾਇਤੀ ਬਾਜ਼ਾਰਾਂ ਲਈ ਮਸ਼ਹੂਰ ਇਹ ਸ਼ਹਿਰ ਹੁਣ ਆਧੁਨਿਕ ਸ਼ਾਪਿੰਗ ਮਾਲਾਂ, ਵੱਡੇ ਵਪਾਰਕ ਕੇਂਦਰਾਂ ਅਤੇ ਰਿਹਾਇਸ਼ੀ ਪ੍ਰੋਜੈਕਟਾਂ ਦਾ ਕੇਂਦਰ ਬਣਦਾ ਜਾ ਰਿਹਾ ਹੈ। ਸ਼ਹਿਰ ਦੇ ਵਧਦੇ ਦਾਇਰੇ ਨਾਲ ਆਸ-ਪਾਸ ਦੇ ਕਈ ਪਿੰਡ ਵੀ ਹੌਲੀ-ਹੌਲੀ ਸ਼ਹਿਰੀ ਖੇਤਰ ਦਾ ਹਿੱਸਾ ਬਣ ਗਏ ਹਨ। ਲੁਧਿਆਣਾ ਦੇ ਤੇਜ਼ੀ ਨਾਲ ਹੋਏ ਸ਼ਹਿਰੀ ਵਿਸਥਾਰ ਨੂੰ ਦਰਸਾਉਂਦੀਆਂ ਪੰਜਾਬੀ ਗਾਇਕ ਪਾਲੀ ਦੇਵਤਵਾਲੀਆ ਦੇ ਗੀਤ ਦੀਆਂ ਸਤਰਾਂ ‘40 ਪਿੰਡਾਂ ਦੀ ਜ਼ਮੀਨ ਲੁਧਿਆਣਾ ਸ਼ਹਿਰ ਖਾ ਗਿਆ’ ਅੱਜ ਵੀ ਪਿੰਡਾਂ ਦੀਆਂ ਸੱਥਾਂ ਵਿਚ ਬੈਠੇ ਬਜ਼ੁਰਗਾਂ ਵਿਚ ਅਕਸਰ ਹੀ ਚਰਚਾ ਦਾ ਵਿਸ਼ਾ ਬਣੀਆਂ ਰਹਿੰਦੀਆਂ ਹਨ। ਇਕ ਸਮਾਂ ਸੀ, ਜਦੋਂ ਸ਼ਹਿਰ ਦੇ ਬਾਹਰੀ ਇਲਾਕਿਆਂ ਵਿਚ ਦੂਰ-ਦੂਰ ਤੱਕ ਖੇਤ, ਖੁੱਲ੍ਹੀਆਂ ਥਾਵਾਂ ਅਤੇ ਹਰੇ-ਭਰੇ ਇਲਾਕੇ ਨਜ਼ਰ ਆਉਂਦੇ ਸਨ। ਅੱਜ ਉਨ੍ਹਾਂ ਵਿਚੋਂ ਕਈ ਥਾਵਾਂ ’ਤੇ ਬਹੁ-ਮੰਜ਼ਿਲਾਂ ਇਮਾਰਤਾਂ, ਵੱਡੇ ਸ਼ੋਅਰੂਮ, ਸ਼ਾਪਿੰਗ ਮਾਲ ਅਤੇ ਆਧੁਨਿਕ ਰਿਹਾਇਸ਼ੀ ਕਾਲੋਨੀਆਂ ਵਿਕਸਤ ਹੋ ਚੁੱਕੀਆਂ ਹਨ। ਸ਼ਹਿਰੀਕਰਨ ਦੇ ਇਸ ਦੌਰ ਨੇ ਨਾ ਸਿਰਫ਼ ਸ਼ਹਿਰ ਦਾ ਨਕਸ਼ਾ ਬਦਲਿਆ ਹੈ, ਸਗੋਂ ਲੋਕਾਂ ਦੀ ਜੀਵਨ ਸ਼ੈਲੀ ਅਤੇ ਖ਼ਰੀਦਦਾਰੀ ਦੀਆਂ ਆਦਤਾਂ ਵਿਚ ਵੀ ਵੱਡਾ ਬਦਲਾਅ ਲਿਆਂਦਾ ਹੈ। ਪਹਿਲਾਂ ਲੋਕ ਆਪਣੀ ਖ਼ਰੀਦਦਾਰੀ ਲਈ ਲੁਧਿਆਣਾ ਦੇ ਚੌੜਾ ਬਾਜ਼ਾਰ, ਘੁਮਾਰ ਮੰਡੀ, ਅਕਾਲਗੜ੍ਹ ਮਾਰਕੀਟ ਅਤੇ ਹੋਰ ਰਵਾਇਤੀ ਬਾਜ਼ਾਰਾਂ ਦਾ ਰੁੱਖ ਕਰਦੇ ਸਨ, ਪਰ ਹੁਣ ਵੱਡੀ ਗਿਣਤੀ ਵਿਚ ਲੋਕ ਸ਼ਾਪਿੰਗ ਮਾਲਾਂ ਵੱਲ ਆਕਰਸ਼ਿਤ ਹੋ ਰਹੇ ਹਨ। ਇਕੋ ਥਾਂ ’ਤੇ ਖ਼ਰੀਦਦਾਰੀ, ਖਾਣ-ਪੀਣ ਅਤੇ ਮਨੋਰੰਜਨ ਦੀਆਂ ਸਹੂਲਤਾਂ ਮਿਲਣ ਕਾਰਨ ਮਾਲ ਲੋਕਾਂ ਲਈ ਖ਼ਾਸ ਤੌਰ ’ਤੇ ਨੌਜਵਾਨਾਂ ਅਤੇ ਪਰਿਵਾਰਾਂ ਲਈ ਖਿੱਚ ਦਾ ਕੇਂਦਰ ਬਣੇ ਹਨ। ਹਫ਼ਤੇ ਦੇ ਅਖੀਰਲੇ ਦਿਨਾਂ ਅਤੇ ਤਿਉਹਾਰਾਂ ਦੇ ਸੀਜ਼ਨ ਦੌਰਾਨ ਇਨ੍ਹਾਂ ਮਾਲਾਂ ਵਿਚ ਵੱਡੀ ਗਿਣਤੀ ਵਿਚ ਲੋਕ ਪਹੁੰਚਦੇ ਹਨ। ਇਸ ਦੇ ਬਾਵਜੂਦ ਰਵਾਇਤੀ ਬਾਜ਼ਾਰਾਂ ਦੀ ਮਹੱਤਤਾ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਈ। ਵਿਆਹ-ਸ਼ਾਦੀਆਂ ਅਤੇ ਤਿਉਹਾਰਾਂ ਦੇ ਮੌਕੇ ’ਤੇ ਪੁਰਾਣੇ ਬਾਜ਼ਾਰਾਂ ਵਿਚ ਅੱਜ ਵੀ ਖ਼ਰੀਦਦਾਰਾਂ ਦੀ ਚੰਗੀ-ਖ਼ਾਸੀ ਭੀੜ ਦੇਖਣ ਨੂੰ ਮਿਲਦੀ ਹੈ। ਦੂਜੇ ਪਾਸੇ ਤੇਜ਼ੀ ਨਾਲ ਹੋ ਰਹੇ ਸ਼ਹਿਰੀ ਵਿਸਥਾਰ ਨੇ ਜਿੱਥੇ ਨਵੇਂ ਮੌਕੇ ਪੈਦਾ ਕੀਤੇ ਹਨ, ਉਥੇ ਕਈ ਚੁਣੌਤੀਆਂ ਵੀ ਸਾਹਮਣੇ ਆ ਰਹੀਆਂ ਹਨ। ਵਧਦਾ ਟ੍ਰੈਫਿਕ, ਪਾਰਕਿੰਗ ਦੀ ਸਮੱਸਿਆ, ਹਰਿਆਲੀ ਵਾਲੇ ਖੇਤਰਾਂ ਵਿਚ ਕਮੀ ਅਤੇ ਰਵਾਇਤੀ ਬਾਜ਼ਾਰਾਂ ‘ਤੇ ਪੈ ਰਿਹਾ ਪ੍ਰਭਾਵ ਸ਼ਹਿਰ ਲਈ ਚਿੰਤਾ ਦੇ ਵਿਸ਼ੇ ਬਣੇ ਹੋਏ ਹਨ। ਸ਼ਹਿਰੀ ਵਿਕਾਸ ਨਾਲ ਜੁੜੇ ਮਾਹਿਰਾਂ ਦਾ ਮੰਨਣਾ ਹੈ ਕਿ ਵਧਦੀ ਆਬਾਦੀ ਅਤੇ ਬਦਲਦੀ ਜੀਵਨ ਸ਼ੈਲੀ ਦੇ ਮੱਦੇਨਜ਼ਰ ਆਧੁਨਿਕ ਵਪਾਰਕ ਕੇਂਦਰਾਂ ਦਾ ਵਿਕਾਸ ਜ਼ਰੂਰੀ ਹੈ, ਪਰ ਇਸ ਦੇ ਨਾਲ ਪਿੰਡਾਂ ਦੀਆਂ ਖੇਤੀਬਾੜੀ ਯੋਗ ਜ਼ਮੀਨਾਂ ਨੂੰ ਵੀ ਬਚਾਉਣਾ ਚਾਹੀਦਾ। ਇਸ ਤੋਂ ਇਲਾਵਾ ਹਰਿਆਲੀ ਅਤੇ ਵਾਤਾਵਰਣ ਦੀ ਸੰਭਾਲ ਵੱਲ ਵੀ ਬਰਾਬਰ ਧਿਆਨ ਦੇਣਾ ਲਾਜ਼ਮੀ ਹੈ। ਯੋਜਨਾਬੱਧ ਵਿਕਾਸ ਸਮੇਂ ਦੀ ਲੋੜ ਆਉਣ ਵਾਲੇ ਸਾਲਾਂ ਵਿਚ ਲੁਧਿਆਣਾ ਦਾ ਵਿਕਾਸ ਕਿਸ ਦਿਸ਼ਾ ਵੱਲ ਜਾਂਦਾ ਹੈ, ਇਹ ਕਾਫ਼ੀ ਹੱਦ ਤੱਕ ਸ਼ਹਿਰ ਦੀ ਯੋਜਨਾਬੱਧ ਵਿਕਾਸ ਨੀਤੀ, ਬਿਹਤਰ ਟ੍ਰੈਫਿਕ ਪ੍ਰਬੰਧਨ ਅਤੇ ਨਾਗਰਿਕ ਸਹੂਲਤਾਂ ਦੇ ਵਿਸਥਾਰ ‘ਤੇ ਨਿਰਭਰ ਕਰੇਗਾ। ਵਿਕਾਸ ਦੇ ਨਾਲ ਬੁਨਿਆਦੀ ਢਾਂਚੇ ਨੂੰ ਵੀ ਉਸੇ ਅਨੁਪਾਤ ਵਿਚ ਮਜ਼ਬੂਤ ਕਰਨਾ ਹੋਵੇਗਾ। ਜੇਕਰ ਆਧੁਨਿਕ ਵਿਕਾਸ, ਵਾਤਾਵਰਣ ਅਤੇ ਲੁਧਿਆਣਾ ਦੀ ਪੁਰਾਣੀ ਵਿਰਾਸਤ ਵਿਚਕਾਰ ਸੰਤੁਲਨ ਕਾਇਮ ਰੱਖਿਆ ਜਾਂਦਾ ਹੈ ਤਾਂ ਸ਼ਹਿਰ ਆਪਣੀ ਆਰਥਿਕ ਮਹੱਤਤਾ ਨੂੰ ਹੋਰ ਮਜ਼ਬੂਤ ਕਰਨ ਦੇ ਨਾਲ ਇਕ ਆਧੁਨਿਕ ਅਤੇ ਯੋਜਨਾਬੱਧ ਸ਼ਹਿਰ ਵਜੋਂ ਵੀ ਨਵੀਂ ਪਛਾਣ ਕਾਇਮ ਕਰ ਸਕਦਾ ਹੈ।

ਪਿਛਲੀ ਖ਼ਬਰ ਕਾਕੋਵਾਲ ਰੋਡ ਬਿਜਲੀ ਦਫ਼ਤਰ ’ਚ ਐਸ ਡੀ ਓ ਤੇ ਆਰ.ਏ. ਵਿਚਾਲੇ ਤਕਰਾਰ ਅਗਲੀ ਖ਼ਬਰ ਸਲੇਮ ਟਾਬਰੀ ਵਿਚ ਗੁੰਡਾਗਰਦੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।