25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਨੌਜਵਾਨ ਨੂੰ ਅਗਵਾ ਕਰ ਕੇ ਫਿਰੌਤੀ ਮੰਗਣ ਵਾਲੇ ਪੰਜ ਕਾਬੂ

ਲੁਧਿਆਣਾ, 24 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਡਿਵੀਜ਼ਨ ਨੰਬਰ ਸੱਤ ਦੀ ਪੁਲਿਸ ਨੇ ਨੌਜਵਾਨ ਨੂੰ ਅਗਵਾ ਕਰਕੇ ਫਿਰੌਤੀ ਮੰਗਣ ਵਾਲੇ ਪੰਜ ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਪੁਲਿਸ ਵਲੋਂ ਇਹ ਕਾਰਵਾਈ ਅਗਵਾ ਕੀਤੇ ਨੌਜਵਾਨ ਧੀਰਜ ਸਾਹਨੀ ਦੀ ਮਾਂ ਲਲਿਤਾ ਵਾਸੀ ਤਾਜਪੁਰ ਰੋਡ ਦੀ ਸ਼ਿਕਾਇਤ ’ਤੇ ਅਮਲ ਵਿਚ ਲਿਆਂਦੀ ਹੈ ਤੇ ਇਸ ਮਾਮਲੇ ਵਿਚ ਪੁਲਿਸ ਨੇ ਰਣਵੀਰ ਵਾਸੀ ਮੁੰਡੀਆਂ ਕਲਾਂ, ਪਰਮਜੀਤ ਸਿੰਘ ਵਾਸੀ ਭੋਲਾਪੁਰ, ਕਰਨ ਅਲੀ ਵਾਸੀ ਪਰਮਜੀਤ ਨਗਰ, ਕੁਲਵਿੰਦਰ ਸਿੰਘ ਵਾਸੀ ਮੁੰਡੀਆਂ ਖ਼ੁਰਦ ਅਤੇ ਰਮਿੰਦਰਜੀਤ ਸਿੰਘ ਵਾਸੀ ਰਿਸ਼ੀ ਨਗਰ ਖ਼ਿਲਾਫ਼ ਕੇਸ ਦਰਜ ਕੀਤਾ ਹੈ।

ਅਜੀਤ ਡੈਸਕ 25-09-2026
ਲੁਧਿਆਣਾ, 24 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਡਿਵੀਜ਼ਨ ਨੰਬਰ ਸੱਤ ਦੀ ਪੁਲਿਸ ਨੇ ਨੌਜਵਾਨ ਨੂੰ ਅਗਵਾ ਕਰਕੇ ਫਿਰੌਤੀ ਮੰਗਣ ਵਾਲੇ ਪੰਜ ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਪੁਲਿਸ ਵਲੋਂ ਇਹ ਕਾਰਵਾਈ ਅਗਵਾ ਕੀਤੇ ਨੌਜਵਾਨ ਧੀਰਜ ਸਾਹਨੀ ਦੀ ਮਾਂ ਲਲਿਤਾ ਵਾਸੀ ਤਾਜਪੁਰ ਰੋਡ ਦੀ ਸ਼ਿਕਾਇਤ ’ਤੇ ਅਮਲ ਵਿਚ ਲਿਆਂਦੀ ਹੈ ਤੇ ਇਸ ਮਾਮਲੇ ਵਿਚ ਪੁਲਿਸ ਨੇ ਰਣਵੀਰ ਵਾਸੀ ਮੁੰਡੀਆਂ ਕਲਾਂ, ਪਰਮਜੀਤ ਸਿੰਘ ਵਾਸੀ ਭੋਲਾਪੁਰ, ਕਰਨ ਅਲੀ ਵਾਸੀ ਪਰਮਜੀਤ ਨਗਰ, ਕੁਲਵਿੰਦਰ ਸਿੰਘ ਵਾਸੀ ਮੁੰਡੀਆਂ ਖ਼ੁਰਦ ਅਤੇ ਰਮਿੰਦਰਜੀਤ ਸਿੰਘ ਵਾਸੀ ਰਿਸ਼ੀ ਨਗਰ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਬੀਤੇ ਦਿਨ ਇਹਨਾਂ ਕਥਿਤ ਦੋਸ਼ੀਆਂ ਨੇ ਉਸਦੇ ਲੜਕੇ ਨੂੰ ਅਗਵਾ ਕਰ ਲਿਆ ਤੇ ਉਸਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ। ਇਹ ਕਥਿਤ ਦੋਸ਼ੀ ਉਸਦੀ ਰਿਹਾਈ ਬਦਲੇ ਫਿਰੌਤੀ ਦੀ ਮੰਗ ਕਰ ਰਹੇ ਸਨ। ਸ਼ਿਕਾਇਤਕਰਤਾ ਵਲੋਂ ਇਹ ਸਾਰਾ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆਂਦਾ ਤਾਂ ਪੁਲਿਸ ਵਲੋਂ ਕਾਰਵਾਈ ਕਰਦਿਆਂ ਇਸ ਮਾਮਲੇ ਵਿਚ ਕੇਸ ਦਰਜ ਕਰਨ, ਉਪਰੰਤ ਇਹਨਾਂ ਨੂੰ ਕਾਬੂ ਕਰ ਲਿਆ। ਇਹਨਾਂ ਪਾਸੋਂ ਹੋਰ ਵੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਕੁੱਟਮਾਰ ਦਾ ਮਾਮਲਾ ਪੁਲਿਸ ਨੇ ਹਰਜੀਤ ਸਿੰਘ ਵਾਸੀ ਧਾਂਦਰਾ ਰੋਡ ਦੀ ਸ਼ਿਕਾਇਤ ’ਤੇ ਗੁਰਵਿੰਦਰ ਸਿੰਘ ਗੁਰੀ, ਮੁਰਾਰੀ ਕੁਮਾਰ, ਸੰਜੀਤ ਕੁਮਾਰ ਅਤੇ ਉਨ੍ਹਾਂ ਦੇ ਪੰਜ ਹੋਰ ਸਾਥੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਉਕਤ ਕਥਿਤ ਦੋਸ਼ੀਆਂ ਉਤੇ ਉਸ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕਰਨ ਦਾ ਦੋਸ਼ ਲਗਾਇਆ ਹੈ। ਲੜਾਈ ਦਾ ਕਾਰਨ ਨਿੱਜੀ ਰੰਜਿਸ਼ ਦੱਸਿਆ ਜਾਂਦਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਨਾਜਾਇਜ਼ ਸ਼ਰਾਬ ਬਰਾਮਦ ਪੁਲਿਸ ਨੇ ਸੁਖਬੀਰ ਸਿੰਘ ਵਾਸੀ ਸਾਹਿਬਜ਼ਾਦਾ ਫ਼ਤਿਹ ਸਿੰਘ ਨਗਰ ਨੂੰ ਕਾਬੂ ਕਰਕੇ ਉਸਦੇ ਕਬਜ਼ੇ ਵਿਚ 24 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀਆਂ ਹਨ। ਪੁਲਿਸ ਨੇ ਉਸ ਨੂੰ ਪਿੰਡ ਡਾਬਾ ਨੇੜਿਓਂ ਕਾਬੂ ਕੀਤਾ ਹੈ। ਉਸ ਪਾਸੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਧੋਖਾਧੜੀ ਪੁਲਿਸ ਨੇ ਚਰਨਜੀਤ ਸਿੰਘ ਵਾਸੀ ਨਿਊ ਸ਼ਿਮਲਾਪੁਰੀ ਦੀ ਸ਼ਿਕਾਇਤ ’ਤੇ ਰਾਜਵਿੰਦਰ ਕੌਰ ਵਾਸੀ ਮੋਹਾਲੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਉਕਤ ਕਥਿਤ ਦੋਸ਼ੀ ਉਤੇ ਉਸ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਉਸ ਨਾਲ 2 ਲੱਖ, 5 ਹਜ਼ਾਰ ਦੀ ਧੋਖਾਧੜੀ ਕਰਨ ਦਾ ਦੋਸ਼ ਲਗਾਇਆ ਹੈ। ਹਾਲ ਦੀ ਘੜੀ ਕਥਿਤ ਦੋਸ਼ੀ ਫ਼ਰਾਰ ਦੱਸੀ ਜਾਂਦੀ ਹੈ। ਘਰ ’ਤੇ ਹਮਲਾ ਪੁਲਿਸ ਨੇ ਮਹਿਕ ਵਾਸੀ ਪ੍ਰੇਮ ਨਗਰ, ਕੁਮਾਰ ਮੰਡੀ ਦੀ ਸ਼ਿਕਾਇਤ ’ਤੇ ਸੰਜੀਵ ਕੁਮਾਰ, ਯਿਸ਼ੂ, ਸੰਦੀਪ ਉਰਫ਼ ਲਾਲਾ, ਕੁਲਦੀਪ, ਆਸ਼ਾ, ਪੂਨਮ, ਅਸ਼ੋਕ, ਸਰੋਜ, ਪ੍ਰਮੋਦ, ਮੁਨੀਸ਼, ਬਿੱਲੋ, ਅਜੇ ਵਾਸੀ ਪ੍ਰੇਮ ਨਗਰ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਉਕਤ ਕਥਿਤ ਦੋਸ਼ੀਆਂ ਉਤੇ ਉਸਦੇ ਘਰ ’ਤੇ ਹਮਲਾ ਕਰਕੇ ਉਸਦੀ ਕੁੱਟਮਾਰ ਅਤੇ ਭੰਨਤੋੜ ਕਰਨ ਦਾ ਦੋਸ਼ ਲਗਾਇਆ ਹੈ। ਲੜਾਈ ਦਾ ਕਾਰਨ ਨਿੱਜੀ ਰੰਜਿਸ਼ ਦੱਸਿਆ ਜਾਂਦਾ ਹੈ। ਜਵਾਈ ਦੀ ਕੁੱਟਮਾਰ ਪੁਲਿਸ ਨੇ ਕੇਸ਼ਵ ਵਾਸੀ ਮਹੱਲਾ ਨਾਨਕਪੁਰੀ ਦੀ ਸ਼ਿਕਾਇਤ ’ਤੇ ਉਸਦੇ ਸਹੁਰੇ ਪਰਿਵਾਰ ਦੇ ਮੈਂਬਰ ਸਤਨਾਮ ਸਿੰਘ ਵਾਸੀ ਰਸ਼ਪਾਲ ਸਿੰਘ ਵਾਸੀ ਦੁੱਗਰੀ ਅਤੇ ਜਸਪਾਲ ਸਿੰਘ ਵਾਸੀ ਸਰਪੰਚ ਵਾਲੀ ਗਲੀ ਪਿੰਡ ਦੁੱਗਰੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਉਕਤ ਕਥਿਤ ਦੋਸ਼ੀ ਉਤੇ ਉਸਦੀ ਕੁੱਟਮਾਰ ਕਰਨ, ਉਪਰੰਤ ਘਰ ਵਿਚ ਪਈ 38000 ਦੀ ਨਕਦੀ ਅਤੇ ਸੋਨੇ ਦੇ ਗਹਿਣੇ ਚੋਰੀ ਕਰਨ ਦਾ ਦੋਸ਼ ਲਗਾਇਆ ਹੈ। ਲੜਾਈ ਦਾ ਕਾਰਨ ਘਰੇਲੂ ਵਿਵਾਦ ਦੱਸਿਆ ਜਾਂਦਾ ਹੈ। ਮੋਟਰਸਾਈਕਲ ਚੋਰੀ ਸਥਾਨਕ ਮਾਲ ਰੋਡ ਚੋਰ ਹਮੀਕਰ ਕਪਲਾ ਵਾਸੀ ਪੱਖੋਵਾਲ ਰੋਡ ਦਾ ਮੋਟਰਸਾਈਕਲ ਚੋਰੀ ਕਰਕੇ ਫ਼ਰਾਰ ਹੋ ਗਏ ਪੁਲਿਸ ਵਲੋਂ ਇਸ ਮਾਮਲੇ ਵਿਚ ਕੇਸ ਦਰਜ ਕੀਤਾ ਗਿਆ ਹੈ ਤੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਮਾੜੀ ਸ਼ਬਦਾਵਲੀ ਦੀ ਵਰਤੋਂ ਕਰਨ ਦੇ ਦੋਸ਼ ਤਹਿਤ ਕੇਸ ਦਰਜ ਪੁਲਿਸ ਨੇ ਮਹੇਸ਼ ਕੁਮਾਰ ਭਾਰਗਵ ਵਾਸੀ ਦੁਰਗਾਪੁਰੀ ਦੀ ਸ਼ਿਕਾਇਤ ’ਤੇ ਅਰਵਿੰਦ ਭਾਰਗਵ, ਗੋਬਿੰਦ ਦੇਵ ਭਾਰਗਵ, ਵਿਕਾਸ ਭਾਰਗਵ ਅਤੇ ਗਗਨ ਭਾਰਗਵ ਅਤੇ ਵਿਵੇਕ ਵਾਸੀ ਅੰਮ੍ਰਿਤਸਰ ਅਤੇ ਉਨ੍ਹਾਂ ਦੇ ਸਾਥੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਉਕਤ ਕਥਿਤ ਦੋਸ਼ੀਆਂ ਉਤੇ ਉਸਦੇ ਘਰ ’ਤੇ ਹਮਲਾ ਕਰਕੇ ਉਸ ਦੀ ਕੁੱਟਮਾਰ ਕਰਨ ਅਤੇ ਜਾਤ ਖ਼ਿਲਾਫ਼ ਮਾੜੀ ਸ਼ਬਦਾਵਲੀ ਵਰਤਣ ਦਾ ਦੋਸ਼ ਲਗਾਇਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਪਿਛਲੀ ਖ਼ਬਰ ਸਵ . ਚੌਧਰੀ ਓਮ ਪ੍ਰਕਾਸ਼ ਬਜਾੜ ਲੁਧਿਆਣਾ ਵਾਲਿਆਂ ਨੂੰ ਵੱਖ - ਵੱਖ ਰਾਜਨੀਤਿਕ ਤੇ ਸਮਾਜ ਸੇਵਾ ਆਗੂਆਂ ਵਲੋਂ ਸ਼ਰਧਾਂ ਦੇ ਫੁੱ... ਅਗਲੀ ਖ਼ਬਰ ਗੁਰੂ ਨਾਨਕ ਪਬਲਿਕ ਸਕੂਲ ਵਿਖੇ ਵਿਸ਼ਵ ਪੰਜਾਬੀ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।