30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਭੋਗ ’ਤੇ ਵਿਸ਼ੇਸ਼- ਸਵ: ਹਰਬੰਸ ਕੌਰ ਮੱਕੜ

ਲੁਧਿਆਣਾ : ਹਰਬੰਸ ਕੌਰ ਮੱਕੜ ਦਾ ਜਨਮ ਪੰਜ ਅਪ੍ਰੈਲ 1949 ਨੂੰ ਹੋਇਆ। ਬੀਬੀ ਹਰਬੰਸ ਕੌਰ ਨੇ ਉੱਚ ਸਿੱਖਿਆ ਹਾਸਿਲ ਕਰਕੇ ਸਿੱਖਿਆ ਦੇ ਖੇਤਰ ਚੁਣਿਆ ਅਤੇ ਆਈ.

ਅਜੀਤ ਡੈਸਕ 30-09-2026
ਲੁਧਿਆਣਾ : ਹਰਬੰਸ ਕੌਰ ਮੱਕੜ ਦਾ ਜਨਮ ਪੰਜ ਅਪ੍ਰੈਲ 1949 ਨੂੰ ਹੋਇਆ। ਬੀਬੀ ਹਰਬੰਸ ਕੌਰ ਨੇ ਉੱਚ ਸਿੱਖਿਆ ਹਾਸਿਲ ਕਰਕੇ ਸਿੱਖਿਆ ਦੇ ਖੇਤਰ ਚੁਣਿਆ ਅਤੇ ਆਈ. ਟੀ. ਆਈ. ਵਿਚ ਸੇਵਾ ਕਰਦਿਆਂ ਵਾਈਸ ਪ੍ਰਿੰਸੀਪਲ ਵਜੋਂ ਸੇਵਾ ਮੁਕਤੀ ਪ੍ਰਾਪਤ ਕੀਤੀ। ਉਨ੍ਹਾਂ ਆਪਣੀ ਸੇਵਾ ਦੌਰਾਨ ਅਨੇਕਾਂ ਹੀ ਬੱਚਿਆਂ ਅਤੇ ਖ਼ਾਸ ਕਰਕੇ ਲੜਕੀਆਂ ਨੂੰ ਉਚ ਸਿੱਖਿਆ ਹਾਸਿਲ ਕਰਕੇ ਸਮਾਜ ਵਿਚ ਚੰਗਾ ਰੁਤਬਾ ਹਾਸਿਲ ਕਰਨ ਦੀ ਪ੍ਰੇਰਨਾ ਦਿੱਤੀ। ਆਪ ਦਾ ਵਿਆਹ ਲੁਧਿਆਣਾ ਦੇ ਕਾਰੋਬਾਰੀ ਮੱਕੜ ਪਰਿਵਾਰ ਵਿਚ ਅਤਰ ਸਿੰਘ ਮੱਕੜ ਨਾਲ ਹੋਇਆ। ਆਪ ਦੇ ਘਰ ਦੋ ਲੜਕਿਆਂ ਤੇ ਦੋ ਲੜਕੀਆਂ ਨੇ ਜਨਮ ਲਿਆ, ਜਿਨ੍ਹਾਂ ਨੂੰ ਪੜ੍ਹਾ ਲਿਖਾ ਕੇ ਸਮਰੱਥ ਪਰਿਵਾਰਾਂ ਵਿਚ ਵਿਆਹਿਆ। ਆਪ ਗੁਰੂ ਘਰ ਨਾਲ ਵੀ ਜੁੜੇ ਹੋਏ ਸਨ। ਇਸ ਤੋਂ ਇਲਾਵਾ ਕਈ ਸਮਾਜਿਕ ਅਤੇ ਭਾਈਚਾਰਕ ਸੰਸਥਾਵਾਂ ਦੇ ਮੈਂਬਰ ਵੀ ਸਨ, ਜਿਨ੍ਹਾਂ ਵਿਚ ਕੰਮ ਕਰਦਿਆਂ ਉਨ੍ਹਾਂ ਹਰ ਖੇਤਰ ਵਿਚ ਮੋਹਰੀ ਰੋਲ ਅਦਾ ਕੀਤਾ। ਉਹ ਇਕ ਚੰਗੇ ਲਿਖਾਰੀ ਤੇ ਬੁਲਾਰੇ ਵੀ ਸਨ। ਉਹ ਸਟੇਜ ਦੇ ਧਨੀ ਸਨ। ਆਪ 24 ਸਤੰਬਰ ਨੂੰ ਸਦੀਵੀ ਵਿਛੋੜਾ ਦੇ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ। ਆਪ ਨਮਿਤ ਰੱਖੇ ਪਾਠ ਦੇ ਭੋਗ, ਉਪਰੰਤ ਕੀਰਤਨ ਤੇ ਅੰਤਿਮ ਅਰਦਾਸ 30 ਸਤੰਬਰ ਨੂੰ ਦੁਪਹਿਰ 12 ਤੋਂ 1.30 ਵਜੇ ਤੱਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਕਿਚਲੂ ਨਗਰ ਬਲਾਕ ਡੀ. ਲੁਧਿਆਣਾ ਵਿਖੇ ਹੋਵੇਗੀ। -ਪਰਮਿੰਦਰ ਸਿੰਘ ਆਹੂਜਾ
ਪਿਛਲੀ ਖ਼ਬਰ ਸੂਬਾ ਸਰਕਾਰ ਸੱਤ ਦਿਨਾਂ ਦੇ ਅੰਦਰ ਕਾਰਵਾਈ ਅਮਲ ’ ਚ ਲਿਆਵੇ , ਨਹੀਂ ਤਾਂ ਲਵਾਂਗੇ ਵੱਡਾ ਐਕਸ਼ਨ - ਕਾਦੀਆਂ ਅਗਲੀ ਖ਼ਬਰ ਭੁਪਿੰਦਰ ਸਿੰਘ ਬੈਂਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।