09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਕਾਂਗਰਸੀ ਆਗੂ ਰਣਜੀਤ ਰਾਣਾ ਦੀ ਅਗਵਾਈ ਹੇਠ ਕੀਤਾ ਰੋਸ ਮਾਰਚ

ਲੁਧਿਆਣਾ, 8 ਅਕਤੂਬਰ (ਜਤਿੰਦਰ ਭੰਬੀ)-ਸਥਾਨਕ ਵਿਸ਼ਵਕਰਮਾ ਚੌਕ ਤੋਂ ਜਗਰਾਉਂ ਪੁਲ ਤੱਕ ਅੱਜ ਸੀਨੀਅਰ ਕਾਂਗਰਸੀ ਆਗੂ ਅਤੇ ਜ਼ਿਲ੍ਹਾ ਕੋਆਰਡੀਨੇਟਰ ਓ. ਬੀ.

ਕਾਲੀਆਂ ਪੱਟੀਆਂ ਬੰਨ੍ਹ ਕੇ ਰੋਸ ਮਾਰਚ ਕਰਦੇ ਹੋਏ ਸੀਨੀਅਰ ਕਾਂਗਰਸੀ ਆਗੂ ਅਤੇ ਜ਼ਿਲ੍ਹਾ ਕੋਆਰਡੀਨੇਟਰ ਓ.ਬੀ.ਸੀ. ਵਿੰਗ ਰਣਜੀਤ ਸਿੰਘ ਰਾਣਾ ਅਤੇ ਹੋਰ। ਅਜੀਤ ਤਸਵੀਰ 09-10-2026

ਲੁਧਿਆਣਾ, 8 ਅਕਤੂਬਰ (ਜਤਿੰਦਰ ਭੰਬੀ)-ਸਥਾਨਕ ਵਿਸ਼ਵਕਰਮਾ ਚੌਕ ਤੋਂ ਜਗਰਾਉਂ ਪੁਲ ਤੱਕ ਅੱਜ ਸੀਨੀਅਰ ਕਾਂਗਰਸੀ ਆਗੂ ਅਤੇ ਜ਼ਿਲ੍ਹਾ ਕੋਆਰਡੀਨੇਟਰ ਓ.ਬੀ.ਸੀ. ਵਿੰਗ ਰਣਜੀਤ ਸਿੰਘ ਰਾਣਾ ਦੀ ਅਗਵਾਈ ਹੇਠ ਕਾਲੀਆਂ ਪੱਟੀਆਂ ਬੰਨ੍ਹ ਕੇ ਰੋਸ ਮਾਰਚ ਕੀਤਾ ਗਿਆ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਕਰਦਿਆਂ ਕੇਂਦਰ ਸਰਕਾਰ ਅਤੇ ਚੋਣ ਪ੍ਰਬੰਧਾਂ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਰੋਸ ਮਾਰਚ ਦੌਰਾਨ ਵਰਕਰਾਂ ਵਲੋਂ ‘’ਗਿਆਨੇਸ਼ ਕੁਮਾਰ ਅਸਤੀਫ਼ਾ ਦਿਓ’’ ਅਤੇ ‘’ਭਾਰਤੀ ਲੋਕਤੰਤਰ ਦੇ ਰਖਵਾਲੇ ਰਾਹੁਲ ਗਾਂਧੀ ਜ਼ਿੰਦਾਬਾਦ’’ ਵਰਗੇ ਸਲੋਗਨ ਲਿਖੇ ਪਲੇਕਾਰਡ ਫੜੇ ਹੋਏ ਸਨ। ਆਗੂਆਂ ਨੇ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਦੀ ਗ੍ਰਿਫ਼ਤਾਰੀ ਦਾ ਵਿਰੋਧ ਕਰਦਿਆਂ ਦਿੱਲੀ ਪੁਲਿਸ ਦੇ ਰਵੱਈਏ ਨੂੰ ਨਿੰਦਣਯੋਗ ਕਰਾਰ ਦਿੱਤਾ। ਇਸ ਮੌਕੇ ਰਣਜੀਤ ਸਿੰਘ ਰਾਣਾ ਨੇ ਕਿਹਾ ਕਿ ਮਹਾਤਮਾ ਗਾਂਧੀ, ਸ਼ਹੀਦ-ਏ-ਆਜ਼ਮ ਭਗਤ ਸਿੰਘ, ਲਾਲਾ ਲਾਜਪਤ ਰਾਏ, ਕਰਤਾਰ ਸਿੰਘ ਸਰਾਭਾ, ਰਾਜਗੁਰੂ ਅਤੇ ਸੁਖਦੇਵ ਥਾਪਰ ਵਰਗੇ ਮਹਾਨ ਆਜ਼ਾਦੀ ਘੁਲਾਟੀਆਂ ਨੇ ਅੰਗਰੇਜ਼ ਹਕੂਮਤ ਖ਼ਿਲਾਫ਼ ਸੰਘਰਸ਼ ਕਰਦਿਆਂ ਕੁਰਬਾਨੀਆਂ ਦਿੱਤੀਆਂ ਅਤੇ ਜੇਲ੍ਹਾਂ ਕੱਟੀਆਂ। ਉਨ੍ਹਾਂ ਦੀਆਂ ਕੁਰਬਾਨੀਆਂ ਸਦਕਾ ਹੀ ਦੇਸ਼ ਵਿਚ ਲੋਕਤੰਤਰ ਅਤੇ ਵੋਟ ਦਾ ਅਧਿਕਾਰ ਮਜ਼ਬੂਤ ਹੋਇਆ। ਰਾਣਾ ਨੇ ਦੋਸ਼ ਲਾਇਆ ਕਿ ਅੱਜ ਦੇਸ਼ ਵਿਚ ਵੋਟ ਦੇ ਅਧਿਕਾਰ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ । ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਵਰਕਰ ਅਤੇ ਰਾਹੁਲ ਗਾਂਧੀ ਦੀ ਅਗਵਾਈ ਹੇਠ ਲੋਕਤੰਤਰ ਵਿਰੋਧੀ ਤਾਕਤਾਂ ਦਾ ਹਰ ਪੱਧਰ ‘ਤੇ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਲੋਕਾਂ ਨੂੰ ਲੋਕਤੰਤਰ ਦੀ ਰੱਖਿਆ ਲਈ ਇਕਜੁੱਟ ਹੋਣ ਦਾ ਸੱਦਾ ਦਿੱਤਾ। ਇਸ ਮੌਕੇ ਸੰਦੀਪ ਕੁਮਾਰ ਟਿੰਕਾ ਨੈਸ਼ਨਲ ਕੋਆਰਡੀਨੇਟਰ ਇੰਚਾਰਜ ਹਿਮਾਚਲ ਪ੍ਰਦੇਸ਼, ਰਣਜੀਤ ਸਿੰਘ ਬੰਸਲ ਓ.ਬੀ.ਸੀ. ਚੇਅਰਮੈਨ ਲੁਧਿਆਣਾ, ਅਮਰਜੀਤ ਸਿੰਘ ਖੁਰਮਾ, ਅਮਰਜੀਤ ਸਿੰਘ ਭੰਮ, ਗੁਰਦੀਪ ਸਿੰਘ, ਪ੍ਰਿਤਪਾਲ ਸਿੰਘ, ਸਤਪਾਲ ਲਾਲੀ ਦਿਹਾਤੀ ਚੇਅਰਮੈਨ ਓ.ਬੀ.ਸੀ., ਸੁਨੀਲ ਕੁਮਾਰ ਗੁਪਤਾ, ਅੰਸਪਾਲ ਵਾਲੀਆ, ਟੀ.ਐਸ. ਚੀਮਾ, ਰਣਵੀਰ ਸਿੰਘ, ਤਿਲਕ ਰਾਜ ਯਾਦਵ, ਮਨਜੀਤ ਸਿੰਘ ਯਾਦਵ, ਰਜਿੰਦਰ ਸਿੰਘ ਰਾਜਾ, ਹਰਸਿਮਰਨ ਸਿੰਘ ਸੈਣੀ, ਮਨੋਜ ਵਾਲੀਆ ਸਮੇਤ ਵੱਡੀ ਗਿਣਤੀ ਵਿਚ ਕਾਂਗਰਸੀ ਆਗੂ ਅਤੇ ਵਰਕਰ ਹਾਜ਼ਰ ਸਨ।

ਪਿਛਲੀ ਖ਼ਬਰ ਮਿਕਸ ਲੈਂਡ ਯੂਜ਼ ਖੇਤਰ ’ਚ ਚੱਲ ਰਹੇ ਕਾਰੋਬਾਰ ਨੂੰ ਬਚਾਉਣ ਲਈ ਕਾਰੋਬਾਰੀਆਂ ਨੇ ਜ਼ਿਲ੍ਹਾ ਉਦਯੋਗ ਕੇਂਦਰ ਦੇ ਬਾਹਰ ਕੀਤਾ ਰੋਸ... ਅਗਲੀ ਖ਼ਬਰ ਸੋਨੇ ਦਾ ਕਾਰੋਬਾਰ ਵਿਚ ਵੱਧ ਮੁਨਾਫ਼ਾ ਦੇਣ ਦਾ ਝਾਂਸਾ ਦੇ ਕੇ ਮਹਿਲਾ ਡਾਕਟਰ ਨਾਲ 75 ਲੱਖ ਦੀ ਧੋਖਾਧੜੀ ਕਰਨ ਵਾਲੇ ਖ਼ਿਲਾਫ਼ ਕ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।