ਮਹਾਨ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜਨਮ ਦਿਹਾੜਾ 16 ਅਕਤੂਬਰ ਨੂੰ ਮਨਾਇਆ ਜਾਵੇਗਾ - ਕੇ . ਕੇ . ਬਾਵਾ
ਲੁਧਿਆਣਾ, 13 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਵਲੋਂ ਫਾਊਂਡੇਸ਼ਨ ਦੇ ਅੰਤਰਰਾਸ਼ਟਰੀ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਸੂਬਾ ਪ੍ਰਧਾਨ ਕਰਨੈਲ ਸਿੰਘ ਗਿੱਲ, ਸੂਬਾ ਚੇਅਰਮੈਨ ਮਨਜੀਤ ਸਿੰਘ ਝੱਮਟ ਦੀ ਸਰਪ੍ਰਸਤੀ ਹੇਠ ਸਰਕਟ ਹਾਊਸ ਵਿਖੇ ਪ੍ਰੈੱਸ ਮਿਲਣੀ ਦਾ ਪ੍ਰਬੰਧ ਕੀਤਾ। ਇਸ ਸਮੇਂ ਤ੍ਰਿਲੋਚਨ ਸਿੰਘ ਸਫਰੀ ਉਪ ਪ੍ਰਧਾਨ, ਸੋਨੀਆ ਅਰੋੜਾ ਚੇਅਰਪਰਸਨ, ਅਸ਼ਵਨੀ ਮਹੰਤ ਵਾਈਸ ਚੇਅਰਮੈਨ ਬੈਰਾਗੀ ਮਹਾਂਮੰਡਲ ਪੰਜਾਬ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।
ਲੁਧਿਆਣਾ, 13 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਵਲੋਂ ਫਾਊਂਡੇਸ਼ਨ ਦੇ ਅੰਤਰਰਾਸ਼ਟਰੀ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਸੂਬਾ ਪ੍ਰਧਾਨ ਕਰਨੈਲ ਸਿੰਘ ਗਿੱਲ, ਸੂਬਾ ਚੇਅਰਮੈਨ ਮਨਜੀਤ ਸਿੰਘ ਝੱਮਟ ਦੀ ਸਰਪ੍ਰਸਤੀ ਹੇਠ ਸਰਕਟ ਹਾਊਸ ਵਿਖੇ ਪ੍ਰੈੱਸ ਮਿਲਣੀ ਦਾ ਪ੍ਰਬੰਧ ਕੀਤਾ। ਇਸ ਸਮੇਂ ਤ੍ਰਿਲੋਚਨ ਸਿੰਘ ਸਫਰੀ ਉਪ ਪ੍ਰਧਾਨ, ਸੋਨੀਆ ਅਰੋੜਾ ਚੇਅਰਪਰਸਨ, ਅਸ਼ਵਨੀ ਮਹੰਤ ਵਾਈਸ ਚੇਅਰਮੈਨ ਬੈਰਾਗੀ ਮਹਾਂਮੰਡਲ ਪੰਜਾਬ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਇਸ ਸਮੇਂ ਬਾਵਾ ਨੇ ਕਿਹਾ ਕਿ ਲੋੜ ਹੈ ਮਹਾਨ ਯੋਧੇ, ਜਰਨੈਲ, ਭਗਤੀ ਤੇ ਸ਼ਕਤੀ ਦਾ ਸੁਮੇਲ, ਕਿਸਾਨੀ ਦੇ ਮੁਕਤੀਦਾਤਾ ਬਾਬਾ ਬੰਦਾ ਸਿੰਘ ਬਹਾਦਰ, ਜਿਨ੍ਹਾਂ ਨੇ ਅੱਜ ਦੇ ਕਿਸਾਨਿਆਂ ਨੂੰ ਮੁਜ਼ਾਰਿਆਂ ਤੋਂ ਜ਼ਮੀਨਾਂ ਦੇ ਮਾਲਕ ਬਣਾਇਆ। ਉਨ੍ਹਾਂ ਦੇ ਜਨਮ ਉਤਸਵ ’ਤੇ 16 ਅਕਤੂਬਰ ਨੂੰ ਦੇਸੀ ਘਿਓ ਦੇ ਦੀਵੇ ਬਾਲੀਏ, ਜਿਨ੍ਹਾਂ ਨੇ ਸਮਾਜਿਕ ਕ੍ਰਾਂਤੀ ਲਿਆਂਦੀ, ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਕੇ ਗੌਰਵਮਈ ਇਤਿਹਾਸ ਰਚਿਆ, ਪਹਿਲੇ ਸਿੱਖ ਲੋਕ ਰਾਜ ਦੀ ਸਥਾਪਨਾ ਕੀਤੀ। ਉਨ੍ਹਾਂ ਬੰਦਾ ਬਹਾਦਰ ਦੇ ਜੀਵਨ ਬਾਰੇ ਵੀ ਵਿਸਥਾਰ ਸਹਿਤ ਚਾਨਣਾ ਪਾਇਆ। ਇਸ ਸਮੇਂ ਗਿੱਲ ਅਤੇ ਝੱਮਟ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ 356ਵੇਂ ਜਨਮ ਦਿਹਾੜੇ ’ਤੇ 16 ਅਕਤੂਬਰ ਦੀ ਰਾਖਵੀਂ ਛੁੱਟੀ ਨੂੰ ਰੈਗੂਲਰ ਛੁੱਟੀ ਕਰਨ ਦੀ ਮੰਗ ਕੀਤੀ ਤਾਂ ਕਿ ਮਹਾਨ ਯੋਧੇ ਜਰਨੈਲ ਦੇ ਜਨਮ ਉਤਸਵ ‘ਤੇ ਸਾਰੇ ਲੋਕ ਸਮਾਗਮਾਂ ਵਿਚ ਹਿੱਸਾ ਲੈਣ ਤੇ ਪੰਜਾਬ ਦੇ ਹਰ ਗੁਰਦੁਆਰਾ ਸਾਹਿਬ ਵਿਚ ਮਹਾਨ ਯੋਧੇ ਨੂੰ ਯਾਦ ਕੀਤਾ ਜਾਵੇ ਅਤੇ ਪੰਜਾਬ ਸਰਕਾਰ ਸੂਬਾ ਪੱਧਰੀ ਸਮਾਗਮ ਕਰਵਾਏ। ਇਸ ਸਮੇਂ ਜਗਜੀਵਨ ਸਿੰਘ ਗ਼ਰੀਬ, ਮਨਿੰਦਰ ਸਿੰਘ ਧੀਰ, ਬਲਜੀਤ ਮਾਲੜਾ, ਦੀਪਾ ਬਾਵਾ, ਸਮਾਜਸੇਵੀ ਪ੍ਰਿੰਸ ਗੁਪਤਾ, ਗੁਰਿੰਦਰ ਗੋਰਖੀ ਆਦਿ ਹਾਜ਼ਰ ਸਨ।