ਮਿਕਸ ਲੈਂਡ ਯੂਜ ਇਲਾਕਿਆ ਨੂੰ ਸਨਅਤੀ ਇਲਾਕੇ ਘੋਸ਼ਿਤ ਹੋਣ ਤੱਕ ਸੰਘਰਸ਼ ਜਾਰੀ ਰਹੇਗਾ - ਠੁਕਰਾਲ
ਲੁਧਿਆਣਾ 21 ਅਕਤੂਬਰ ( ਜਤਿੰਦਰ ਭੰਬੀ )ਪੰਜਾਬ ਸਰਕਾਰ ਵਲੋ ਮਿਕਸ ਲੈਂਡ ਯੂਜ ਦੀ ਇੰਡਸਟਰੀ ਦੀ ਇੱਕ ਸਾਲ ਦੀ ਮਿਆਦ ਵਿੱਚ ਕੀਤੇ ਵਾਧੇ ਦੇ ਨੋਟੀਫਿਕੇਸ਼ਨ ਜਾਰੀ ਕਰਨ ਤੋਂ ਬਾਅਦ ਵੀ ਕਾਰੋਬਾਰੀ ਖੁਸ਼ ਦਿਖਾਈ ਨਹੀਂ ਦੇ ਰਹੇ। ਇਸ ਮਾਮਲੇ ਨੂੰ ਲੈ ਕੇ ਸਮਾਲ ਸਕੇਲ ਮੈਨੂਫੈਕਚਰਜ ਐਸੋਸੀਏਸ਼ਨ ਵਲੋ ਜਿਲਾ ਉਦਯੋਗ ਕੇਂਦਰ ਦੇ ਬਾਹਰ ਦਿੱਤੇ ਜਾ ਰਹੇ ਧਰਨੇ ਦੀ ਲੜੀ ਨੂੰ ਅੱਗੇ ਤੋਰਦਿਆਂ ਅੱਜ ਫਿਰ ਆਪਣੀਆਂ ਮੰਗਾਂ ਨੂੰ ਲੈ ਕੇ ਕਾਰੋਬਾਰੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਸਬੰਧੀ ਗੱਲਬਾਤ ਕਰਦੇ ਹੋਏ ਸਮਾਲ ਸਕੇਲ ਮੈਨੂੰਫੈਕਚਰ ਐਸੋਸੀਏਸ਼ਨ ਦੇ ਪ੍ਰਧਾਨ ਜਸਵਿੰਦਰ ਸਿੰਘ ਠਕਰਾਲ ਨੇ ਕਿਹਾ ਕਿ ਇਨਾ ਇਲਾਕਿਆ ਨੂੰ ਇੰਡਸਟਰੀਅਲ ਏਰੀਆ ਘੋਸ਼ਿਤ ਹੋਣ ਤੱਕ ਹਰ ਬੁਧਵਾਰ ਧਰਨੇ ਦਾ ਐਲਾਨ ਕੀਤਾ ਜਾ ਚੁੱਕਾ ਹੈ ਅਤੇ ਇਹ ਉਸ ਸਮੇਂ ਤੱਕ ਹਰੇਕ ਹਫਤੇ ਧਰਨਾ ਲਗਾਇਆ ਜਾਵੇਗਾ ਜਦ ਤੱਕ ਸੂਬਾ ਸਰਕਾਰ ਸਾਡੀਆਂ ਮੰਗਾਂ ਨੂੰ ਪ੍ਰਵਾਨ ਨਹੀਂ ਕਰਦੀ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਠੁਕਰਾਲ ਨੇ ਕਿਹਾ ਕਿ ਮਿਕਸ ਲੈਂਡ ਯੂਜ ਇਲਾਕਿਆ ਵਿੱਚ ਇੱਕ ਸਾਲ ਮਿਆਦ ਵਾਧਾ ਮੰਨਜ਼ੂਰ ਨਹੀ ,ਇਹ ਇਲਾਕੇ ਸਨਅਤੀ ਇਲਾਕੇ ਘੋਸ਼ਿਤ ਹੋਣੇ ਚਾਹੀਦੇ ਹਨ ਅਤੇ ਇਹ ਘੋਸ਼ਿਤ ਹੋਣ ਤੱਕ ਸਘੰਰਸ਼ ਜਾਰੀ ਰਹੇਗਾ।