22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਸਰਕਾਰੀ ਸਹੂਲਤਾਂ ਮੁਹੱਈਆ ਕਰਵਾਉਣ ਤੋਂ ਪਹਿਲਾਂ ਕਰਾਸ ਚੈਕਿੰਗ ਹੋਣੀ ਜ਼ਰੂਰੀ-ਜਥੇ. ਜੱਲਾ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਯੂਨੀਅਨ ਮੀਤ ਪ੍ਰਧਾਨ ਤੇ ਮੈਂਬਰ ਜਥੇਦਾਰ ਹਰਪਾਲ ਸਿੰਘ ਜੱਲਾ ਨੇ ਕਿਹਾ ਕਿ ਸੂਬਾ ਪੰਜਾਬ ਦੀ ਧਰਤੀ ਤੇ ਸਮੂਹ ਵਰਗਾਂ ਦਾ ਸਵਾਗਤ ਕੀਤਾ ਜਾਂਦਾ ਹੈ, ਕਿਉਂਕਿ ਪੰਜਾਬ ਦੀ ਧਰਤੀ ਨੂੰ ਗੁਰੂ, ਪੀਰ ਪੈਗੰਬਰਾਂ ਨੇ ਭਾਗ ਲਗਾਏ ਹਨ। ਲੇਕਿਨ ਹਰੇਕ ਸੂਬੇ ਦਾ ਸੱਭਿਆਚਾਰ ਵੱਖਰਾ ਹੁੰਦਾ ਹੈ ਇਸ ਲਈ ਜੇਕਰ ਕੋਈ ਵੀ ਪ੍ਰਵਾਸੀ ਕਿਸੇ ਵੀ ਸੂਬੇ ਵਿੱਚ ਜਾਵੇ ਤਾਂ ਉਸ ਨੂੰ ਉਥੇ ਜਾ ਕੇ ਉਥੋਂ ਦੇ ਤੋਂਰ ਤਰੀਕੇ ਅਤੇ ਸੱਭਿਆਚਾਰ ਵਿੱਚ ਗੜੁਚ ਹੋ ਕੇ ਜੀਵਨ ਬਤੀਤ ਕਰਨਾ ਚਾਹੀਦਾ ਹੈ ਉਹਨਾਂ ਕਿਹਾ ਕਿ ਬਾਹਰੋਂ ਆਉਣ ਵਾਲੇ ਕਿਸੇ ਵੀ ਸੂਬੇ ਦੇ ਬਸਿੰਦੇ ਨੂੰ ਪੰਜਾਬ ਸਰਕਾਰ ਦੀਆਂ ਸਰਕਾਰੀ ਸਹੂਲਤਾਂ ਮੁਹਈਆ ਕਰਵਾਉਣ ਤੋਂ ਪਹਿਲਾਂ ਉਸ ਦੀ ਕਰਾਸ ਚੈਕਿੰਗ ਹੋਣੀ ਜਰੂਰੀ ਹੈ, ਕਿਉਂਕਿ ਜੇਕਰ ਉਹ ਬਸਿੰਦਾ ਆਪਣੇ ਸੂਬੇ ਵਿੱਚੋਂ ਹੀ ਪਹਿਲਾਂ ਹੀ ਸਰਕਾਰੀ ਸਕੀਮਾਂ ਦਾ ਲਾਭ ਲੈ ਰਿਹਾ ਹੈ ਅਤੇ ਸੂਬਾ ਪੰਜਾਬ ਵਿੱਚ ਆ ਕੇ ਵੀ ਸਰਕਾਰੀ ਸਕੀਮਾਂ ਦਾ ਦੂਹਰਾ ਲਾਭ ਲੈ ਕੇ ਕਿਸੇ ਲੋੜਵੰਦ ਦੇ ਹੱਕ ਤੇ ਡਾਕਾ ਮਾਰਨ ਬਰਾਬਰ ਕੰਮ ਕਰਦਾ ਹੈ।

ਜਥੇਦਾਰ ਹਰਪਾਲ ਸਿੰਘ ਜੱਲਾ 22-10-2026
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਯੂਨੀਅਨ ਮੀਤ ਪ੍ਰਧਾਨ ਤੇ ਮੈਂਬਰ ਜਥੇਦਾਰ ਹਰਪਾਲ ਸਿੰਘ ਜੱਲਾ ਨੇ ਕਿਹਾ ਕਿ ਸੂਬਾ ਪੰਜਾਬ ਦੀ ਧਰਤੀ ਤੇ ਸਮੂਹ ਵਰਗਾਂ ਦਾ ਸਵਾਗਤ ਕੀਤਾ ਜਾਂਦਾ ਹੈ, ਕਿਉਂਕਿ ਪੰਜਾਬ ਦੀ ਧਰਤੀ ਨੂੰ ਗੁਰੂ, ਪੀਰ ਪੈਗੰਬਰਾਂ ਨੇ ਭਾਗ ਲਗਾਏ ਹਨ। ਲੇਕਿਨ ਹਰੇਕ ਸੂਬੇ ਦਾ ਸੱਭਿਆਚਾਰ ਵੱਖਰਾ ਹੁੰਦਾ ਹੈ ਇਸ ਲਈ ਜੇਕਰ ਕੋਈ ਵੀ ਪ੍ਰਵਾਸੀ ਕਿਸੇ ਵੀ ਸੂਬੇ ਵਿੱਚ ਜਾਵੇ ਤਾਂ ਉਸ ਨੂੰ ਉਥੇ ਜਾ ਕੇ ਉਥੋਂ ਦੇ ਤੋਂਰ ਤਰੀਕੇ ਅਤੇ ਸੱਭਿਆਚਾਰ ਵਿੱਚ ਗੜੁਚ ਹੋ ਕੇ ਜੀਵਨ ਬਤੀਤ ਕਰਨਾ ਚਾਹੀਦਾ ਹੈ ਉਹਨਾਂ ਕਿਹਾ ਕਿ ਬਾਹਰੋਂ ਆਉਣ ਵਾਲੇ ਕਿਸੇ ਵੀ ਸੂਬੇ ਦੇ ਬਸਿੰਦੇ ਨੂੰ ਪੰਜਾਬ ਸਰਕਾਰ ਦੀਆਂ ਸਰਕਾਰੀ ਸਹੂਲਤਾਂ ਮੁਹਈਆ ਕਰਵਾਉਣ ਤੋਂ ਪਹਿਲਾਂ ਉਸ ਦੀ ਕਰਾਸ ਚੈਕਿੰਗ ਹੋਣੀ ਜਰੂਰੀ ਹੈ, ਕਿਉਂਕਿ ਜੇਕਰ ਉਹ ਬਸਿੰਦਾ ਆਪਣੇ ਸੂਬੇ ਵਿੱਚੋਂ ਹੀ ਪਹਿਲਾਂ ਹੀ ਸਰਕਾਰੀ ਸਕੀਮਾਂ ਦਾ ਲਾਭ ਲੈ ਰਿਹਾ ਹੈ ਅਤੇ ਸੂਬਾ ਪੰਜਾਬ ਵਿੱਚ ਆ ਕੇ ਵੀ ਸਰਕਾਰੀ ਸਕੀਮਾਂ ਦਾ ਦੂਹਰਾ ਲਾਭ ਲੈ ਕੇ ਕਿਸੇ ਲੋੜਵੰਦ ਦੇ ਹੱਕ ਤੇ ਡਾਕਾ ਮਾਰਨ ਬਰਾਬਰ ਕੰਮ ਕਰਦਾ ਹੈ। ਉਹਨਾਂ ਕਿਹਾ ਕਿ ਸਰਕਾਰੀ ਸਕੀਮਾਂ ਦੇ ਲਾਭਪਾਤਰੀ ਨੂੰ ਉਸ ਰਾਜ ਵਿੱਚ ਘੱਟੋ ਘੱਟ 20 ਸਾਲ ਪੁਰਾਣਾ ਵਸਨੀਕ ਹੋਵੇ ਤਾਂ ਹੀ ਉਸ ਨੂੰ ਸਰਕਾਰੀ ਸਕੀਮਾਂ ਦਾ ਲਾਭ ਮਿਲਣਾ ਚਾਹੀਦਾ ਹੈ।
ਪਿਛਲੀ ਖ਼ਬਰ ਪੰਜਾਬ ਵਿੱਚ ਪ੍ਰਵਾਸੀਆਂ ਦੀ ਦਿਨੋ-ਦਿਨ ਵਧਦੀ ਗਿਣਤੀ ਪੰਜਾਬੀਆਂ ਲਈ ਗੰਭੀਰ ਚਿੰਤਾ ਦਾ ਵਿਸ਼ਾ ਅਗਲੀ ਖ਼ਬਰ ਸ਼ਹੀਦੀ ਸ਼ਤਾਬਦੀ ਦੀ ਸੰਪੂਰਨਤਾ ਨੂੰ ਸਮਰਪਿਤ ਕੀਰਤਨ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।