29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਬੀ.ਸੀ.ਐਮ. ਆਰੀਆ ਸਕੂਲ, ਲਲਤੋਂ ਵਿਖੇ ਸ਼ਾਨੋ-ਸ਼ੌਕਤ ਨਾਲ ਮਨਾਇਆ ‘ਗ੍ਰੈਂਡ ਪੈਨਾਸ਼-3’

ਫੁੱਲਾਂਵਾਲ, 28 ਅਕਤੂਬਰ (ਮਨਜੀਤ ਸਿੰਘ ਦੁੱਗਰੀ)-ਬੀ. ਸੀ.

ਬੀ.ਸੀ.ਐਮ. ਆਰੀਆ ਸਕੂਲ, ਲਲਤੋਂ ਵਿਖੇ ਮਨਾਏ ‘ਗ੍ਰੈਂਡ ਪੈਨਾਸ਼-3’ ਦੌਰਾਨ ਪੇਸ਼ਕਾਰੀ ਦੇ ਰਹੀਆਂ ਵਿਦਿਆਰਥਣਾਂ। ਤਸਵੀਰ-ਮਨਜੀਤ ਸਿੰਘ ਦੁੱਗਰੀ 29-10-2026
ਫੁੱਲਾਂਵਾਲ, 28 ਅਕਤੂਬਰ (ਮਨਜੀਤ ਸਿੰਘ ਦੁੱਗਰੀ)-ਬੀ.ਸੀ.ਐਮ. ਆਰੀਆ ਸਕੂਲ, ਲਲਤੋਂ ਵਿਖੇ ਸਾਲਾਨਾ ਸਮਾਗਮ ‘ਗ੍ਰੈਂਡ ਪੈਨਾਸ਼-3’ ਬਹੁਤ ਜੋਸ਼ ਨਾਲ ਮਨਾਇਆ ਗਿਆ, ਜਿਸ ਵਿਚ ਵਿਦਿਆਰਥੀਆਂ ਦੀ ਪ੍ਰਤਿਭਾ, ਸਿਰਜਣਾਤਮਿਕਤਾ ਅਤੇ ਨਵੀਨਤਾ ਦਾ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਮਿੱਤਰ ਫਾਸਟਨਰਜ਼ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਮੁਕੇਸ਼ ਸਾਹਨੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਡਾ. ਪਰਮਜੀਤ ਕੌਰ, ਡਾਇਰੈਕਟਰ ਰਾਕੇਸ਼ ਜੈਨ, ਪ੍ਰਧਾਨ ਡਾ. ਰਣਵੀਰ ਅਗਰਵਾਲ, ਸਕੂਲ ਮੈਨੇਜਰ ਵਿਨੋਦ ਸਹਿਗਲ ਅਤੇ ਵਿਆਸ ਦੇਵ ਬੈਂਬੀ, ਉਪ-ਪ੍ਰਧਾਨ ਕੈਪਟਨ ਵਿਜੇ ਕੁਮਾਰ ਸਿਆਲ, ਸਕੱਤਰ ਅਤੇ ਟੀ. ਸ਼੍ਰੀ. ਵਿਵੇਕ ਸਹਿਗਲ ਖ਼ਜ਼ਾਨਚੀ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਸਮਾਗਮ ਦੀ ਸ਼ੁਰੂਆਤ ਰਵਾਇਤੀ ਦੀਵੇ ਜਗਾਉਣ ਦੀ ਰਸਮ ਨਾਲ ਹੋਈ, ਜਿਸ ਉਪਰੰਤ ਸਕੂਲ ਦੀ ਪ੍ਰਿੰਸੀਪਲ ਕ੍ਰਿਤਿਕਾ ਸੇਠ ਦੀ ਅਗਵਾਈ ਹੇਠ ਵਿਦਿਆਰਥੀਆਂ ਨੇ ਸਭਿਆਚਾਰ, ਭਾਵਨਾਵਾਂ ਅਤੇ ਸਿਰਜਣਾਤਮਿਕਤਾ ਨੂੰ ਸਮਰਪਿਤ ਸ਼ਾਨਦਾਰ ਪੇਸ਼ਕਾਰੀਆਂ ਦੀ ਲੜੀ ਪੇਸ਼ ਕੀਤੀ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਕ੍ਰਿਤਿਕਾ ਸੇਠ ਵਲੋਂ ਸਕੂਲ ਦੀ ਸਾਲਾਨਾ ਰਿਪੋਰਟ ਪੇਸ਼ ਕੀਤੀ ਗਈ, ਜਿਸ ਵਿਚ ਸਕੂਲ ਦੀਆਂ ਵਿੱਦਿਅਕ, ਸਭਿਆਚਾਰਕ, ਖੇਡਾਂ ਅਤੇ ਹੋਰ ਗਤੀਵਿਧੀਆਂ ਵਿਚ ਪ੍ਰਾਪਤ ਕੀਤੀਆਂ ਉਪਲਬਧੀਆਂ ਅਤੇ ਪ੍ਰਗਤੀ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਇਸ ਸ਼ਾਨਦਾਰ ਪ੍ਰਦਰਸ਼ਨ ਦਾ ਮੁੱਖ ਆਕਰਸ਼ਣ ਹੈਲੋ ਫਿਊਚਰ-ਰੋਬੋਟ ਲਾਂਚ ਸੀ, ਜਿਸਨੇ ਦਰਸ਼ਕਾਂ ਨੂੰ ਮੋਹਿਤ ਕੀਤਾ ਅਤੇ ਵਿਦਿਆਰਥੀਆਂ ਦੀ ਵਿਗਿਆਨਕ ਸੋਚ, ਤਕਨੀਕੀ ਜਾਗਰੂਕਤਾ ਅਤੇ ਭਵਿੱਖਮੁਖੀ ਦ੍ਰਿਸ਼ਟੀ ਨੂੰ ਪ੍ਰਦਰਸ਼ਿਤ ਕੀਤਾ। ਇਹ ਪ੍ਰਦਰਸ਼ਨ ਨਵੀਨਤਾ ਨੂੰ ਉਤਸ਼ਾਹਿਤ ਕਰਨ ਅਤੇ ਭਵਿੱਖ ਲਈ ਨੌਜਵਾਨ ਮਨਾਂ ਨੂੰ ਤਿਆਰ ਕਰਨ ਲਈ ਸਕੂਲ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਹੋਰ ਮਹੱਤਵਪੂਰਨ ਪੇਸ਼ਕਾਰੀਆਂ ਵਿਚ ਸੁਰ ਤਰੰਗ, ਰਾਈਜ਼ ਆਫ਼ ਸ਼ਕਤੀ, ਰੰਗੀਲਾ ਰਾਜਸਥਾਨੀ ਅਤੇ ਕਲਯੁਗ ਵੈਨ ਡਾਰਕਨੈਸ ਰਾਈਜ਼ੇਸ ਸ਼ਾਮਿਲ ਰਹੀ। ਇਸਦੇ ਨਾਲ ਹੀ ਵਿਦਿਆਰਥੀਆਂ ਦੇ ਊਰਜਾਵਾਨ ਗਿੱਧਾ ਅਤੇ ਭੰਗੜਾ ਦੇ ਪ੍ਰਦਰਸ਼ਨ ਨੇ ਦਰਸ਼ਕਾਂ ਨੂੰ ਝੂਮਣ ਲਗਾ ਦਿੱਤਾ। ਮੁੱਖ ਮਹਿਮਾਨ ਨੇ ਸੰਪੂਰਨ ਸਿੱਖਿਆ ਪ੍ਰਤੀ ਸਕੂਲ ਦੀ ਵਚਨਬੱਧਤਾ ਦੀ ਸ਼ਲਾਘਾ ਕੀਤੀ, ਜਦੋਂ ਕਿ ਸਕੂਲ ਪਬੰਧਨ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਉਨ੍ਹਾਂ ਦੇ ਸਮਰਪਣ ਅਤੇ ਸ਼ਾਨਦਾਰ ਪ੍ਰਦਰਸ਼ਨ ਲਈ ਪ੍ਰਸ਼ੰਸਾ ਕੀਤੀ।
ਪਿਛਲੀ ਖ਼ਬਰ ਕਾਲੋਨਾਈਜ਼ਰ ਦੀ ਜ਼ਮੀਨ ਵਿਚੋਂ ਸਾਮਾਨ ਚੋਰੀ ਕਰਨ ਦੇ ਮਾਮਲੇ ਵਿਚ ਕਾਰੋਬਾਰੀ ਸਮੇਤ ਅੱਠ ਖ਼ਿਲਾਫ਼ ਕੇਸ ਦਰਜ ਅਗਲੀ ਖ਼ਬਰ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਗੁਰੂ ਕਲਗੀਧਰ ਸਿੰਘ ਸਭਾ ਵਿਖੇ ਵਿਸ਼ੇਸ਼ ਗੁ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।