31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਪ੍ਰਾਇਮਰੀ ਸਕੂਲ ਖ਼ਾਸੀ ਨੇ ਜ਼ਿਲ੍ਹਾ ਪੱਧਰ ’ ਤੇ ਜਿੱਤਿਆ ਸੋਨੇ ਦਾ ਤਗਮਾ

ਭਾਮੀਆਂ ਕਲਾਂ, 30 ਅਕਤੂਬਰ (ਜਤਿੰਦਰ ਭੰਬੀ)-ਪਿੰਡ ਖ਼ਾਸੀ ਕਲ੍ਹਾ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵਿਖੇ ਇਕ ਸਨਮਾਨ ਸਮਾਰੋਹ ਸਕੂਲ ਮੁਖੀ ਮਾਸਟਰ ਕਸ਼ਮੀਰ ਸਿੰਘ ਦੀ ਅਗਵਾਈ ਹੇਠ ਕੀਤਾ ਗਿਆ, ਜਿਸ ਵਿਚ ਮੁੱਖ ਮਹਿਮਾਨ ਵਜੋਂ ਉੱਘੇ ਸਮਾਜਸੇਵੀ ਕਰਮਜੀਤ ਸਿੰਘ ਖ਼ਾਸੀ ਗਰੇਵਾਲ ਪੁੱਜੇ, ਜਿਨ੍ਹਾਂ ਵਲੋਂ ਜ਼ਿਲ੍ਹਾ ਪੱਧਰ ’ਤੇ ਵੱਖ ਵੱਖ ਖੇਡਾਂ ਵਿਚ ਗੋਲਡ ਮੈਡਲ ਲੈ ਕੇ ਆਉਣ ਵਾਲੇ ਨੰਨੇ ਖਿਡਾਰੀਆਂ ਦਾ ਸਨਮਾਨ ਕੀਤਾ। ਇਸ ਮੌਕੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸਾਡੇ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਸਾਡੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਖ਼ਾਸੀ ਕਲਾਂ ਦੇ ਬੱਚਿਆਂ ਨੇ ਜ਼ਿਲ੍ਹਾ ਪੱਧਰ ‘ਤੇ ਖੰਨਾ ਵਿਖੇ ਹੋਏ ਖੇਡ ਮੁਕਾਬਲਿਆਂ ਵਿਚ ਵੱਖ ਵੱਖ ਖੇਡ ਮੁਕਾਬਲਿਆਂ ਵਿਚ ਗੋਲਡ ਮੈਡਲ ਜਿੱਤ ਕੇ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ।

ਅਜੀਤ ਡੈਸਕ 31-10-2026
ਭਾਮੀਆਂ ਕਲਾਂ, 30 ਅਕਤੂਬਰ (ਜਤਿੰਦਰ ਭੰਬੀ)-ਪਿੰਡ ਖ਼ਾਸੀ ਕਲ੍ਹਾ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵਿਖੇ ਇਕ ਸਨਮਾਨ ਸਮਾਰੋਹ ਸਕੂਲ ਮੁਖੀ ਮਾਸਟਰ ਕਸ਼ਮੀਰ ਸਿੰਘ ਦੀ ਅਗਵਾਈ ਹੇਠ ਕੀਤਾ ਗਿਆ, ਜਿਸ ਵਿਚ ਮੁੱਖ ਮਹਿਮਾਨ ਵਜੋਂ ਉੱਘੇ ਸਮਾਜਸੇਵੀ ਕਰਮਜੀਤ ਸਿੰਘ ਖ਼ਾਸੀ ਗਰੇਵਾਲ ਪੁੱਜੇ, ਜਿਨ੍ਹਾਂ ਵਲੋਂ ਜ਼ਿਲ੍ਹਾ ਪੱਧਰ ’ਤੇ ਵੱਖ ਵੱਖ ਖੇਡਾਂ ਵਿਚ ਗੋਲਡ ਮੈਡਲ ਲੈ ਕੇ ਆਉਣ ਵਾਲੇ ਨੰਨੇ ਖਿਡਾਰੀਆਂ ਦਾ ਸਨਮਾਨ ਕੀਤਾ। ਇਸ ਮੌਕੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸਾਡੇ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਸਾਡੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਖ਼ਾਸੀ ਕਲਾਂ ਦੇ ਬੱਚਿਆਂ ਨੇ ਜ਼ਿਲ੍ਹਾ ਪੱਧਰ ‘ਤੇ ਖੰਨਾ ਵਿਖੇ ਹੋਏ ਖੇਡ ਮੁਕਾਬਲਿਆਂ ਵਿਚ ਵੱਖ ਵੱਖ ਖੇਡ ਮੁਕਾਬਲਿਆਂ ਵਿਚ ਗੋਲਡ ਮੈਡਲ ਜਿੱਤ ਕੇ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਇਸ ਜਿੱਤ ਲਈ ਨੰਨੇ ਖਿਡਾਰੀਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦਿਆਂ ਕਿਹਾ ਕਿ ਤੁਸੀਂ ਸਾਬਤ ਕਰ ਦਿੱਤਾ ਕਿ ਸਰਕਾਰੀ ਸਕੂਲਾਂ ਦੇ ਬੱਚੇ ਕਿਸੇ ਤੋਂ ਘੱਟ ਨਹੀਂ। ਉਨ੍ਹਾਂ ਬਰਨਾਲਾ ਵਿਖੇ ਹੋਣ ਵਾਲੀਆਂ ਸਟੇਟ ਪੱਤਰ ਦੀਆਂ ਖੇਡਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਜੇਕਰ ਸਾਡੇ ਪਿੰਡ ਖ਼ਾਸੀ ਕਲਾਂ ਦੇ ਬੱਚੇ ਉਨ੍ਹਾਂ ਖੇਡਾਂ ਵਿਚ ਵੀ ਗੋਲਡ ਮੈਡਲ ਜਿੱਤ ਕੇ ਲਿਆਉਂਦੇ ਹਨ, ਤਾਂ ਮੇਰੇ ਵਲੋਂ 51,000 ਰੁਪਏ ਦਾ ਇਨਾਮ ਬੱਚਿਆਂ ਨੂੰ ਉਤਸ਼ਾਹਿਤ ਕਰਨ ਲਈ ਦਿੱਤਾ ਜਾਵੇਗਾ। ਮਾਸਟਰ ਕਸ਼ਮੀਰ ਸਿੰਘ, ਸੇਵਾ ਮੁਕਤ ਮਾਸਟਰ ਸੁਖਰਾਮ ਅਤੇ ਸਮੁੱਚੇ ਸਕੂਲ ਸਟਾਫ਼ ਨੇ ਗਰੇਵਾਲ ਦਾ ਇਸ ਤਰ੍ਹਾਂ ਹੌਸਲਾ ਵਧਾਉਣ ‘ਤੇ ਧੰਨਵਾਦ ਕੀਤਾ। ਇਸ ਮੌਕੇ ਰਾਜਾ ਸੋਮਲ, ਦਲਜੀਤ ਸਿੰਘ ਗਰੇਵਾਲ, ਪਵਿੱਤਰ ਸਿੰਘ, ਨਿਤਿਨ ਬੈਂਸ, ਵਿੱਕੀ, ਜਿੰਦਰ ਚੇਅਰਮੈਨ ਅਤੇ ਚਰਨ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸੀਸੂ ਨੇ ਐਮ.ਐਸ.ਐਮ.ਈਜ਼ ਨੂੰ ਖ਼ਰੀਦਦਾਰੀ ਦੇ ਮੌਕਿਆਂ ਨਾਲ ਜੋੜਨ ਲਈ ‘ਟਾਟਾ ਸਟੀਲ ਵੈਂਡਰ ਡਿਵੈਲਪਮੈਂਟ’ ਪਹਿਲਕਦਮੀ ਵਿਚ ਦਿੱ... ਅਗਲੀ ਖ਼ਬਰ ਮੇਅਰ ਇੰਦਰਜੀਤ ਕੌਰ ਨੇ ਸ਼ੇਰਪੁਰ ਚੌਕ ਵਿਖੇ ਸਫ਼ਾਈ ਮੁਹਿੰਮ ਦੀ ਕੀਤੀ ਅਗਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।