08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਮੁਫ਼ਤ ਅੰਗਹੀਣ ਸਹਾਇਤਾ ਕੈਂਪ 15 ਨੂੰ

ਮੁੱਲਾਂਪੁਰ-ਦਾਖਾ, 7 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਲੋੜਵੰਦਾਂ ਦੀ ਸਹਾਇਤਾ ਲਈ ਤਤਪਰ ਗੁਰੂ ਨਾਨਕ ਚੈਰੀਟੇਬਲ ਟਰੱਸਟ ਅੱਡਾ ਦਾਖਾ ਮੰਡੀ ਮੁੱਲਾਂਪੁਰ (ਗੁਰਮਤਿ ਭਵਨ) ਦੇ ਪ੍ਰਬੰਧਕਾਂ ਵਲੋਂ ਸਵ: ਸ਼ੇਰ ਸਿੰਘ ਸਿੱਧੂ (ਬਾਬੂ ਜੀ), ਰਿਟਾ: ਆਈ. ਏ.

ਅਜੀਤ ਡੈਸਕ 08-11-2026
ਮੁੱਲਾਂਪੁਰ-ਦਾਖਾ, 7 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਲੋੜਵੰਦਾਂ ਦੀ ਸਹਾਇਤਾ ਲਈ ਤਤਪਰ ਗੁਰੂ ਨਾਨਕ ਚੈਰੀਟੇਬਲ ਟਰੱਸਟ ਅੱਡਾ ਦਾਖਾ ਮੰਡੀ ਮੁੱਲਾਂਪੁਰ (ਗੁਰਮਤਿ ਭਵਨ) ਦੇ ਪ੍ਰਬੰਧਕਾਂ ਵਲੋਂ ਸਵ: ਸ਼ੇਰ ਸਿੰਘ ਸਿੱਧੂ (ਬਾਬੂ ਜੀ), ਰਿਟਾ: ਆਈ.ਏ.ਐੱਸ. ਕੁਲਜੀਤ ਸਿੰਘ ਦੇ ਸਿੱਧੂ ਪਰਿਵਾਰ, ਗ੍ਰਾਮ ਪੰਚਾਇਤ ਰਕਬਾ, ਸਮੂਹ ਨਗਰ ਦੇ ਸਹਿਯੋਗ ਨਾਲ ਦਿਵਿਆਂਗ (ਅੰਗਹੀਣ) ਵਿਅਕਤੀਆਂ ਲਈ ਮੁਫਤ ਸਹਾਇਤਾ ਕੈਂਪ ਐਤਵਾਰ 15 ਨਵੰਬਰ ਸਵੇਰ 9 ਤੋਂ ਦੁਪਿਹਰ 1 ਵਜੇ ਤੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਕਬਾ (ਲੁਧਿ:) ਵਿਖੇ ਲੱਗ ਰਿਹਾ। ਦਿਵਿਆਂਗ ਕੈਂਪ ਵਿਚ ਪੋਲੀਓ ਮਰੀਜ਼ ਨੂੰ 3 ਪਹੀਆ ਸਾਈਕਲ, ਵ੍ਹੀਲ ਚੇਅਰ, ਕਮਜ਼ੋਰ ਲੱਤਾਂ ਵਾਲਿਆ ਨੂੰ ਮੁਫ਼ਤ ਫੌੜੀਆ, ਅੰਗ-ਪੈਰ ਕੱਟੇ ਗਏ ਮਰੀਜ਼ਾਂ ਨੂੰ ਬਨਾਉਟੀ ਅੰਗ, ਘੱਟ ਸੁਣਨ ਵਾਲੇ ਵਿਅਕਤੀਆਂ ਨੂੰ ਕੰਨਾਂ ਵਾਲੀਆਂ ਮਸ਼ੀਨਾਂ ਦਿੱਤੀਆ ਜਾਣਗੀਆਂ। ਜਾਣਕਾਰੀ ਅਨੁਸਾਰ ਮੁਫ਼ਤ ਸਹਾਇਤਾ ਕੈਂਪ ਵਿਚ ਪਹੁੰਚੇ ਮਰੀਜ਼ਾਂ ਨੂੰ ਤਿੰਨ ਪਹੀਆ ਸਾਈਕਲ, ਬਨਾਵਟੀ ਅੰਗ ਜਾਂ ਹੋਰ ਸਹਾਇਤਾ ਲਈ ਸੂਚੀ ਬਣਨ ਬਾਅਦ ਉਪਰੋਕਤ ਸਹਾਇਕ ਵਸਤੂਆਂ ਐਤਵਾਰ 29 ਨਵੰਬਰ ਨੂੰ ਮੁਹੱਈਆ ਹੋਣਗੀਆਂ।
ਪਿਛਲੀ ਖ਼ਬਰ ਮਜੀਠੀਆ ਦੇ ਮਾਮਲੇ ਵਿਚ ‘ ਆਪ ’ ਦੀ ਬਿੱਲੀ ਆਈ ਥੈਲਿਓਂ ਬਾਹਰ - ਐਡਵੋਕੇਟ ਹਰਨਾਮਪੁਰਾ ਅਗਲੀ ਖ਼ਬਰ ਨਸ਼ਿਆਂ ਵਿਰੁੱਧ ਜੰਗ ਵਿਚ ਡਾਕਟਰੀ ਪਰਚੀ ਅਨੁਸਾਰ ਇਲਾਜ ਕਰਵਾ ਰਹੇ ਬੇਕਸੂਰ ਮਰੀਜ਼ਾਂ ਦੀ ਜ਼ਿੰਦਗੀ ਦਾਅ ’ ਤੇ ਨਾ ਲਗਾਈ ਜਾਵੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।