10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਜ਼ਿਲ੍ਹੇ ਦੇ ਸਭ ਤੋਂ ਵੱਡੇ ਖੇਤੀਬਾੜੀ ਬਲਾਕ ਦੀ ਤਰਸਯੋਗ ਕਹਾਣੀ, ਮਹਿਜ਼ ਦੋ ਅਧਿਕਾਰੀ ਸੰਭਾਲ ਰਹੇ ਸੈਂਕੜੇ ਪਿੰਡਾ ਦੀ ਕਮਾਨ

ਮਾਛੀਵਾੜਾ ਸਾਹਿਬ, 9 ਨਵੰਬਰ (ਮਨੋਜ ਕੁਮਾਰ)- ਮਹਿਜ਼ ਕੁੱਝ ਦਿਨਾਂ ਬਾਅਦ ਸੱਤਾਧਾਰੀ ਆਮ ਆਦਮੀ ਪਾਰਟੀ ਦਾ ਪੰਜ ਸਾਲਾਂ ਦਾ ਕਾਰਜਕਾਲ ਆਪਣੇ ਨਜ਼ਦੀਕੀ ਸਫ਼ਰ ’ਤੇ ਪਹੁੰਚ ਜਾਵੇਗਾ ਤੇ ਇਸ ਦੌਰਾਨ ਰਾਜਨੀਤਿਕ ਆਗੂਆਂ ਨੇ ਸੂਬੇ ਦੇ ਵਿਕਾਸ ਲਈ ਵੱਡੇ ਵੱਡੇ ਦਾਅਵੇ ਤੇ ਉਸ ਵਿਕਾਸ ਨੂੰ ਪੂਰਾ ਕਰਨ ਦੇ ਉਦਘਾਟਨ ਵੀ ਦਿਖਾਏ। ਪਰ ਸਥਾਨਕ ਖੇਤੀਬਾੜੀ ਦਫ਼ਤਰ ਇਸ ਵਿਕਾਸ ਦੀ ਲਹਿਰ ਵਿਚ ਫਿਲਹਾਲ ਦੂਰ ਦੂਰ ਤੱਕ ਨਜ਼ਰ ਨਹੀਂ ਆ ਰਿਹਾ।

ਅਜੀਤ ਡੈਸਕ 10-11-2026
ਮਾਛੀਵਾੜਾ ਸਾਹਿਬ, 9 ਨਵੰਬਰ (ਮਨੋਜ ਕੁਮਾਰ)- ਮਹਿਜ਼ ਕੁੱਝ ਦਿਨਾਂ ਬਾਅਦ ਸੱਤਾਧਾਰੀ ਆਮ ਆਦਮੀ ਪਾਰਟੀ ਦਾ ਪੰਜ ਸਾਲਾਂ ਦਾ ਕਾਰਜਕਾਲ ਆਪਣੇ ਨਜ਼ਦੀਕੀ ਸਫ਼ਰ ’ਤੇ ਪਹੁੰਚ ਜਾਵੇਗਾ ਤੇ ਇਸ ਦੌਰਾਨ ਰਾਜਨੀਤਿਕ ਆਗੂਆਂ ਨੇ ਸੂਬੇ ਦੇ ਵਿਕਾਸ ਲਈ ਵੱਡੇ ਵੱਡੇ ਦਾਅਵੇ ਤੇ ਉਸ ਵਿਕਾਸ ਨੂੰ ਪੂਰਾ ਕਰਨ ਦੇ ਉਦਘਾਟਨ ਵੀ ਦਿਖਾਏ। ਪਰ ਸਥਾਨਕ ਖੇਤੀਬਾੜੀ ਦਫ਼ਤਰ ਇਸ ਵਿਕਾਸ ਦੀ ਲਹਿਰ ਵਿਚ ਫਿਲਹਾਲ ਦੂਰ ਦੂਰ ਤੱਕ ਨਜ਼ਰ ਨਹੀਂ ਆ ਰਿਹਾ। ਜ਼ਮੀਨੀ ਹਕੀਕਤ ਵਿਚ ਇਸ ਵਿਭਾਗ ਅਧੀਨ ਪੈਂਦੇ ਬਲਾਕ ਮਾਛੀਵਾੜਾ ਦੀ ਕਮਾਨ ਸਿਰਫ਼ ਦੋ ਅਧਿਕਾਰੀਆਂ ਦੀ ਦੇਖਰੇਖ ਵਿਚ ਚੱਲ ਰਹੀ ਹੈ ਤੇ ਇਸ ਵਿਚ ਆਉਣ ਵਾਲੇ 137 ਪਿੰਡਾਂ ਦੀ ਹਜ਼ਾਰਾਂ ਏਕੜ ਜ਼ਮੀਨਾਂ ਦੇ ਹਜ਼ਾਰਾਂ ਕਿਸਾਨਾਂ ਤੱਕ ਸਰਕਾਰ ਦੀਆਂ ਪਾਲਿਸੀਆਂ ਤੇ ਖੇਤੀਬਾੜੀ ਨਾਲ ਸਬੰਧਿਤ ਸਕੀਮਾਂ ਦੀ ਜ਼ਿੰਮੇਵਾਰੀ ਸਿਰਫ਼ ਇਹ ਦੋ ਅਧਿਕਾਰੀ ਡਾ. ਗਗਨਦੀਪ ਸਿੰਘ ਤੇ ਡਾ. ਤਰੁਣ ਗੁਪਤਾ ਨਿਭਾ ਰਹੇ ਹਨ। ਹਾਲਾਂਕਿ ਇਨ੍ਹਾਂ ਅਧਿਕਾਰੀਆਂ ਨੇ ਆਪਣੀ ਇਸ ਬੇਬਸੀ ਨੂੰ ਦਬੀ ਆਵਾਜ਼ ਵਿਚ ਬਿਆਨ ਕਰਦਿਆਂ ਕਿਹਾ ਕਿ ਇਹ ਸਥਿਤੀ 2012 ਤੋਂ ਲਗਾਤਾਰ ਇਸੇ ਤਰਾਂ ਹੈ ਤੇ ਜਿਹੜੀ ਵੀ ਸਰਕਾਰ ਆਈ ਉਸ ਨੇ ਸਟਾਫ਼ ਅਮਲਾ ਵਧਾਉਣ ਦੀ ਕੋਸ਼ਿਸ਼ ਨਹੀ ਕੀਤੀ ਤੇ ਅੱਜ ਹਾਲਾਤ ਇਹ ਹਨ ਕਿ ਅਸੀਂ ਹੀ ਇਸ ਬਲਾਕ ਨੂੰ ਸੰਭਾਲਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਇਸ ਦੌਰਾਨ ਇਹ ਵੀ ਦੇਖਣ ਵਿਚ ਆਉਂਦਾ ਹੈ ਕਿ ਸਰਕਾਰ ਦੇ ਹੋਰ ਕਈ ਪ੍ਰੋਗਰਾਮਾਂ ਲਈ ਵੀ ਲਗਾਈ ਜਾਂਦੀ ਡਿਊਟੀ ਵੀ ਨਿਭਾਉਣੀ ਪੈਂਦੀ ਹੈ। ਹਾਲਾਂਕਿ ਇਸ ਬਲਾਕ ਨੂੰ ਪੂਰੀ ਤਰ੍ਹਾਂ ਸੁਚਾਰੂ ਢੰਗ ਨਾਲ ਚਲਾਉਣ ਲਈ ਘੱਟੋ ਘੱਟ 20 ਮੁਲਾਜ਼ਮਾਂ ਦੀ ਜ਼ਰੂਰਤ ਹੈ। ਇਹ ਬਲਾਕ ਖੇਤੀਬਾੜੀ ਦਿ੍ਰਸ਼ਟੀ ਤੋਂ ਦੇਖਿਆ ਜਾਵੇ ਤਾਂ ਜ਼ਿਲੇ੍ਹ ਦਾ ਸਭ ਤੋਂ ਵੱਡਾ ਬਲਾਕ ਹੈ ਤੇ ਇਸ ਅਧੀਨ ਮਿੱਟੀ ਚੈੱਕ ਕਰਨ ਲਈ ਇੱਕ ਲੈਬਾਰਟਰੀ ਵੀ ਹੈ। ਜਿੱਥੇ ਰੈਗੂਲਰ ਮੁਲਾਜ਼ਮ ਦੀ ਜ਼ਰੂਰਤ ਹੈ ਤੇ ਇਸ ਬਲਾਕ ਨੂੰ ਪੰਜ ਮੰਡਲਾਂ ਵਿਚ ਵੰਡਿਆ ਗਿਆ ਹੈ, ਜਿਸ ਵਿਚ ਪਿੰਡ ਪੰਜਗਰਾਈਆਂ, ਪਵਾਤ, ਮਾਛੀਵਾੜਾ, ਹੇਡੋਂ ਢਾਹਾਂ ਤੇ ਬੌਂਦਲੀ ਸ਼ਾਮਿਲ ਹਨ ਤੇ ਇਨ੍ਹਾਂ ਪਿੰਡਾਂ ਵਿਚ ਕਿਸਾਨਾਂ ਨੂੰ ਜਾਗਰੂਕ ਕਰਨ ਦੀ ਜ਼ਿੰਮੇਵਾਰੀ ਵੀ ਇਨ੍ਹਾਂ ਦੋ ਅਧਿਕਾਰੀਆਂ ਦੇ ਹਵਾਲੇ ਹੈ।
ਪਿਛਲੀ ਖ਼ਬਰ ਦੀਵਾਲੀ ਤੇ ਬੰਦੀ ਛੋੜ ਦਿਵਸ ਮੌਕੇ ਮਾਛੀਵਾੜਾ ਸਾਹਿਬ ਰੌਸ਼ਨੀਆਂ ਨਾਲ ਹੋਇਆ ਜਗਮਗ ਅਗਲੀ ਖ਼ਬਰ ਜੇਲ੍ਹ ਵਿਚੋਂ ਮੋਬਾਈਲ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।