16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਨਗਰ ਨਿਗਮ ’ ਚ ਤਬਾਦਲਿਆਂ ਦਾ ਅਜੀਬ ਖੇਡ ! * ਪਹਿਲਾਂ ਚਾਰ ਇੰਜੀਨੀਅਰਾਂ ਦੇ ਤਬਾਦਲੇ, ਫਿਰ ਹੁਕਮ ਰੱਦ * ਨਗਰ ਯੋਜਨਾਕਾਰ ਵਿਜੇ ਕੁਮਾਰ ਸਮੇਤ ਦੋ ਜ਼ੋਨਲ ਕਮਿਸ਼ਨਰਾਂ ਦੇ ਤਬਾਦਲਿਆਂ ’ਤੇ ਵੀ ਸਵਾਲੀਆ ਨਿਸ਼ਾਨ

ਲੁਧਿਆਣਾ, 15 ਨਵੰਬਰ (ਭੁਪਿੰਦਰ ਸਿੰਘ ਬੈਂਸ)- ਨਗਰ ਨਿਗਮ ਵਿਚ ਅਧਿਕਾਰੀਆਂ ਦੇ ਤਬਾਦਲਿਆਂ ਨੂੰ ਲੈ ਕੇ ਅਜੀਬ ਸਥਿਤੀ ਪੈਦਾ ਹੋ ਗਈ ਹੈ। ਕੁੱਝ ਦਿਨ ਪਹਿਲਾਂ ਸਥਾਨਕ ਸਰਕਾਰਾਂ ਵਿਭਾਗ ਵਲੋਂ ਜਾਰੀ ਹੁਕਮਾਂ ਤਹਿਤ ਨਿਗਮ ਦੇ ਕਈ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਸਨ, ਪਰ ਹੁਣ 3 ਨਿਗਰਾਨ ਇੰਜੀਨੀਅਰਾਂ ਤੇ ਇਕ ਐਕਸੀਅਨ ਦੇ ਤਬਾਦਲੇ ਰੱਦ ਹੋਣ ਨਾਲ ਵਿਭਾਗ ਦੀ ਕਾਰਜਪ੍ਰਣਾਲੀ ’ਤੇ ਸਵਾਲ ਉਠਣ ਲੱਗੇ ਹਨ।

ਅਜੀਤ ਡੈਸਕ 16-11-2026
ਲੁਧਿਆਣਾ, 15 ਨਵੰਬਰ (ਭੁਪਿੰਦਰ ਸਿੰਘ ਬੈਂਸ)- ਨਗਰ ਨਿਗਮ ਵਿਚ ਅਧਿਕਾਰੀਆਂ ਦੇ ਤਬਾਦਲਿਆਂ ਨੂੰ ਲੈ ਕੇ ਅਜੀਬ ਸਥਿਤੀ ਪੈਦਾ ਹੋ ਗਈ ਹੈ। ਕੁੱਝ ਦਿਨ ਪਹਿਲਾਂ ਸਥਾਨਕ ਸਰਕਾਰਾਂ ਵਿਭਾਗ ਵਲੋਂ ਜਾਰੀ ਹੁਕਮਾਂ ਤਹਿਤ ਨਿਗਮ ਦੇ ਕਈ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਸਨ, ਪਰ ਹੁਣ 3 ਨਿਗਰਾਨ ਇੰਜੀਨੀਅਰਾਂ ਤੇ ਇਕ ਐਕਸੀਅਨ ਦੇ ਤਬਾਦਲੇ ਰੱਦ ਹੋਣ ਨਾਲ ਵਿਭਾਗ ਦੀ ਕਾਰਜਪ੍ਰਣਾਲੀ ’ਤੇ ਸਵਾਲ ਉਠਣ ਲੱਗੇ ਹਨ। ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਤਬਾਦਲਿਆਂ ਨੂੰ ਰੱਦ ਕਰਨ ਪਿੱਛੇ ਕੀ ਕਾਰਨ ਰਿਹਾ, ਇਸ ਬਾਰੇ ਫ਼ਿਲਹਾਲ ਕੋਈ ਸਪਸ਼ਟ ਜਾਣਕਾਰੀ ਸਾਹਮਣੇ ਨਹੀਂ ਆ ਸਕੀ, ਜਿਨ੍ਹਾਂ ਚਾਰ ਅਧਿਕਾਰੀਆਂ ਦੇ ਤਬਾਦਲੇ ਪਹਿਲਾਂ ਕੀਤੇ ਗਏ ਤੇ ਬਾਅਦ ਵਿਚ ਰੱਦ ਕਰ ਦਿੱਤ ਗਏ, ਉਨ੍ਹਾਂ ਵਿਚ ਨਿਗਰਾਨ ਇੰਜੀਨੀਅਰ ਪ੍ਰਵੀਨ ਸਿੰਗਲਾ, ਰਣਜੀਤ ਸਿੰਘ, ਸ਼ਾਮ ਲਾਲ ਗੁਪਤਾ ਅਤੇ ਕਾਰਜਕਾਰੀ ਇੰਜੀਨੀਅਰ ਅਰਵਿੰਦ ਕੁਮਾਰ ਸ਼ਾਮਿਲ ਹਨ। ਪ੍ਰਵੀਨ ਸਿੰਗਲਾ ਅਤੇ ਸ਼ਾਮ ਲਾਲ ਗੁਪਤਾ ਨੂੰ ਜਲੰਧਰ, ਜਦਕਿ ਰਣਜੀਤ ਸਿੰਘ ਅਤੇ ਅਰਵਿੰਦ ਕੁਮਾਰ ਨੂੰ ਪਟਿਆਲਾ ਭੇਜਣ ਦੇ ਹੁਕਮ ਜਾਰੀ ਹੋਏ ਸਨ। ਇਸ ਤਬਾਦਲਾ ਸੂਚੀ ਵਿਚ ਨਗਰ ਯੋਜਨਾਕਾਰ ਵਿਜੇ ਕੁਮਾਰ ਦਾ ਤਬਾਦਲਾ ਵੀ ਕੀਤਾ ਗਿਆ ਸੀ। ਇਸ ਤੋਂ ਇਲਾਵਾ ਨਗਰ ਨਿਗਮ ਦੇ 2 ਜ਼ੋਨਲ ਕਮਿਸ਼ਨਰਾਂ ਨੀਰਜ ਜੈਨ ਤੇ ਜਸਦੇਵ ਸਿੰਘ ਸੇਖੋਂ ਦੀਆਂ ਬਦਲੀਆਂ ਵੀ ਕੀਤੀਆਂ ਗਈਆਂ ਸਨ। ਨੀਰਜ ਜੈਨ ਨੂੰ ਬਰਨਾਲਾ ਤੇ ਜਸਦੇਵ ਸਿੰਘ ਸੇਖੋਂ ਨੇ ਅੰਮ੍ਰਿਤਸਰ ਭੇਜਣ ਦੇ ਹੁਕਮ ਜਾਰੀ ਹੋਏ ਸਨ। ਇੱਥੇ ਸਵਾਲ ਇਹ ਉਠਦਾ ਹੈ ਕਿ ਜੇਕਰ ਚਾਰ ਇੰਜੀਨੀਅਰਾਂ ਨੂੰ ਲੁਧਿਆਣਾ ਵਿਚ ਹੀ ਰੱਖਣਾ ਸੀ ਤਾਂ ਪਹਿਲਾਂ ਉਨ੍ਹਾਂ ਦੇ ਤਬਾਦਲੇ ਕਰਨ ਦੀ ਕੀ ਲੋੜ ਸੀ। ਕੀ ਵਿਭਾਗ ਵਲੋਂ ਤਬਾਦਲਿਆਂ ਦੇ ਹੁਕਮ ਜਾਰੀ ਕਰਨ ਤੋਂ ਪਹਿਲਾ ਸਾਰੇ ਪੱਖਾਂ ਦੀ ਜਾਂਚ ਨਹੀਂ ਕੀਤੀ ਗਈ ਸੀ ਜਾਂ ਫਿਰ ਹੁਕਮ ਜਾਰੀ ਹੋਣ ਤੋਂ ਬਾਅਦ ਕਿਸੇ ਪੱਧਰ ’ਤੇ ਫ਼ੈਸਲਾ ਬਦਲਣ ਦੀ ਨੌਬਤ ਆ ਗਈ। ਇਸ ਦੇ ਨਾਲ ਹੀ ਹੁਣ ਇਹ ਵੀ ਦੇਖਣਾ ਦਿਲਚਸਪ ਹੋਵੇਗਾ ਕਿ ਨਗਰ ਯੋਜਨਾਕਾਰ ਵਿਜੇ ਕੁਮਾਰ ਤੇ ਦੋਵਾਂ ਜ਼ੋਨਲ ਕਮਿਸ਼ਨਰਾਂ ਦੇ ਤਬਾਦਲਿਆਂ ਦਾ ਕੀ ਬਣਦਾ ਹੈ। ਕੀ ਇਨ੍ਹਾਂ ਦੇ ਤਬਾਦਲੇ ਲਾਗੂ ਰਹਿਣਗੇ ਜਾਂ ਚਾਰ ਇੰਜੀਨੀਅਰਾਂ ਵਾਂਗ ਇਨ੍ਹਾਂ ਦੇ ਹੁਕਮ ਵੀ ਵਾਪਸ ਲੈ ਲਏ ਜਾਣਗੇ। ਜ਼ਿਕਰਯੋਗ ਹੈ ਕਿ 11 ਨਵੰਬਰ ਨੂੰ ਸਥਾਨਕ ਸਰਕਾਰਾਂ ਵਿਭਾਗ ਵਲੋਂ ਸੂਬੇ ਦੀਆਂ ਵੱਖ-ਵੱਖ ਨਗਰ ਨਿਗਮਾਂ ਵਿਚ ਵੱਡੇ ਪੱਧਰ ’ਤੇ ਪ੍ਰਸ਼ਾਸਨਿਕ ਫੇਰਬਦਲ ਕੀਤਾ ਗਿਆ ਸੀ। ਇਸ ਤਹਿਤ ਇੰਜੀਨੀਅਰਿੰਗ ਸ਼ਾਖਾ ਅਤੇ ਹੋਰ ਅਹੁਦਿਆਂ ’ਤੇ ਤਾਇਨਾਤ ਅਧਿਕਾਰੀਆਂ ਦੀਆਂ ਬਦਲੀਆਂ ਕੀਤੀਆਂ ਗਈਆਂ ਸਨ, ਪਰ ਹੁਣ ਚਾਰ ਅਧਿਕਾਰੀਆਂ ਦੇ ਤਬਾਦਲੇ ਰੱਦ ਹੋਣ ਨਾਲ ਪੂਰੀ ਕਾਰਵਾਈ ਚਰਚਾ ਦਾ ਵਿਸ਼ਾ ਬਣ ਚੁੱਕੀ ਹੈ। ਨਗਰ ਨਿਗਮ ਦੀ ਇੰਜੀਨੀਅਰਿੰਗ ਸ਼ਾਖਾ ਅਤੇ ਯੋਜਨਾਬੰਦੀ ਵਿਭਾਗ ਸ਼ਹਿਰ ਦੇ ਵਿਕਾਸ ਕਾਰਜਾਂ, ਸੜਕਾਂ, ਸੀਵਰੇਜ, ਪਾਣੀ ਦੀ ਸਪਲਾਈ ਅਤੇ ਇਮਾਰਤੀ ਨਕਸ਼ਿਆਂ ਨਾਲ ਜੁੜੇ ਅਹਿਮ ਕੰਮਾਂ ਲਈ ਜ਼ਿੰਮੇਵਾਰ ਹਨ। ਅਜਿਹੇ ਵਿਚ ਅਧਿਕਾਰੀਆਂ ਦੇ ਤਬਾਦਲੇ ਕਰਕੇ ਮੁੜ ਰੱਦ ਕਰਨ ਦੀ ਕਾਰਵਾਈ ਨੇ ਵਿਭਾਗ ਦੇ ਫ਼ੈਸਲਿਆਂ ਦੀ ਭਰੋਸੇਯੋਗਤਾ ’ਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ। ਹੁਣ ਸਭ ਦੀਆਂ ਨਜ਼ਰਾਂ ਸਥਾਨਕ ਸਰਕਾਰਾਂ ਵਿਭਾਗ ’ਤੇ ਹਨ ਕਿ ਉਹ ਚਾਰ ਅਧਿਕਾਰੀਆਂ ਦੇ ਤਬਾਦਲੇ ਰੱਦ ਕਰਨ ਦੇ ਕਾਰਨਾਂ ਬਾਰੇ ਸਥਿਤੀ ਸਪਸ਼ਟ ਕਰੇਗਾ ਜਾਂ ਨਹੀਂ, ਨਾਲ ਹੀ ਇਹ ਵੀ ਸਪਸ਼ਟ ਕਰਨਾ ਹੋਵੇਗਾ ਕਿ ਬਾਕੀ ਤਬਾਦਲਿਆਂ ਨੂੰ ਲਾਗੂ ਕੀਤਾ ਜਾਵੇਗਾ ਜਾਂ ਉਨ੍ਹਾਂ ਵਿਚ ਵੀ ਕੋਈ ਤਬਦੀਲੀ ਕੀਤੀ ਜਾਵੇਗੀ।
ਪਿਛਲੀ ਖ਼ਬਰ ਚੋਰਾਂ ਆਟਾ ਚੱਕੀ ਦਾ ਸ਼ਟਰ ਤੋੜ ਕੇ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ ਅਗਲੀ ਖ਼ਬਰ ਵਿਧਾਨ ਸਭਾ ਹਲਕਾ ਦੱਖਣੀ ਦੀਆਂ ਸੜਕਾਂ ਤੇ ਘੁੰਮ ਰਹੇ ਬੇਸਹਾਰਾ ਪਸ਼ੂ ਬਣ ਰਹੇ ਨੇ ਹਾਦਸਿਆਂ ਦਾ ਕਾਰਨ ਜਸਵੀਰ ਸਿੰਘ ਬੰਗਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।