17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਜਵੱਦੀ ਟਕਸਾਲ ਵਿਖੇ ਮੱਘਰ ਮਹੀਨੇ ਦੀ ਸੰਗਰਾਂਦ ਮੌਕੇ ਸਮਾਗਮ

ਲੁਧਿਆਣਾ, 16 ਨਵੰਬਰ (ਪਰਮਿੰਦਰ ਸਿੰਘ ਆਹੂਜਾ)- ਗੁਰਦੁਆਰਾ ਗੁਰੂ ਗਿਆਨ ਪ੍ਰਕਾਸ਼ ਜਵੱਦੀ ਟਕਸਾਲ ਵਿਖੇ ਸੰਗਰਾਂਦ ਦੇ ਸ਼ੁਭ ਦਿਹਾੜੇ ਮੌਕੇ ਗੁਰਮਤਿ ਸਮਾਗਮ ਹੋਏ, ਜਿਸਦੀ ਆਰੰਭਤਾ ਟਕਸਾਲ ਦੇ ਹੋਣਹਾਰ ਵਿਦਿਆਰਥੀਆਂ ਨੇ ਗੁਰਬਾਣੀ ਸ਼ਬਦ ਕੀਰਤਨ ਨਾਲ ਕੀਤੀ। ਸਜੇ ਦੀਵਾਨ ਵਿਚ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਨੇ ਬਾਰਹ ਮਾਹ ਤੁਖਾਰੀ, ਮਾਂਝ ਤੇ ਪਾਤਸ਼ਾਹੀ 10ਵੀਂ ਦੇ ਵਿਚਾਰ ਅਧੀਨ ਪਦੇ ਰਾਹੀਂ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਮੱਘਰ ਮਹੀਨੇ ਦੇ ਸੁਹਾਵਣੇ ਪ੍ਰਤੀਤ ਹੁੰਦੇ ਪੱਖਾਂ ਦੇ ਦੈਵੀ ਗੁਣਾਂ ਨੂੰ ਹਿਰਦੇ ਵਿਚ ਵਸਾਉਣ, ਉਨ੍ਹਾਂ ਦੀ ਪ੍ਰਾਪਤੀ ਲਈ ਪ੍ਰਭੂ ਦੀ ਸਰਬ ਵਿਆਪੀ ਹੋਂਦ ਨੂੰ ਸਵੀਕਾਰ ਕਰਨ ਅਤੇ ਨੇਕ ਕਰਮ ਕਰਨ ਅਤੇ ਬੁਰਾਈਆਂ ਤੋਂ ਹਟਣ ਲਈ ਪ੍ਰੇਰਦਿਆਂ ਫਰਮਾਇਆ ਕਿ ਗੁਰੂ ਸਾਹਿਬਾਨਾਂ ਨੇ ਸਾਨੂੰ ਕਿ ਮੱਘਰ ਦਾ ਮਹੀਨਾ ਤਾਂ ਹੀ ਭਲਾ ਹੈ, ਜੇਕਰ ਪਰਮੇਸ਼ਰ ਦੇ ਗੁਣਾਂ ਨੂੰ ਜੀਵਨ ਯਾਤਰਾ ਵਿਚ ਜੀਵਿਆ ਜਾਵੇ।

ਸਮਾਗਮ ਦੌਰਾਨ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦੇ ਸੰਤ ਬਾਬਾ ਅਮੀਰ ਸਿੰਘ। ਤਸਵੀਰ-ਸੇਵਕ ਸਿੰਘ 17-11-2026

ਲੁਧਿਆਣਾ, 16 ਨਵੰਬਰ (ਪਰਮਿੰਦਰ ਸਿੰਘ ਆਹੂਜਾ)- ਗੁਰਦੁਆਰਾ ਗੁਰੂ ਗਿਆਨ ਪ੍ਰਕਾਸ਼ ਜਵੱਦੀ ਟਕਸਾਲ ਵਿਖੇ ਸੰਗਰਾਂਦ ਦੇ ਸ਼ੁਭ ਦਿਹਾੜੇ ਮੌਕੇ ਗੁਰਮਤਿ ਸਮਾਗਮ ਹੋਏ, ਜਿਸਦੀ ਆਰੰਭਤਾ ਟਕਸਾਲ ਦੇ ਹੋਣਹਾਰ ਵਿਦਿਆਰਥੀਆਂ ਨੇ ਗੁਰਬਾਣੀ ਸ਼ਬਦ ਕੀਰਤਨ ਨਾਲ ਕੀਤੀ। ਸਜੇ ਦੀਵਾਨ ਵਿਚ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਨੇ ਬਾਰਹ ਮਾਹ ਤੁਖਾਰੀ, ਮਾਂਝ ਤੇ ਪਾਤਸ਼ਾਹੀ 10ਵੀਂ ਦੇ ਵਿਚਾਰ ਅਧੀਨ ਪਦੇ ਰਾਹੀਂ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਮੱਘਰ ਮਹੀਨੇ ਦੇ ਸੁਹਾਵਣੇ ਪ੍ਰਤੀਤ ਹੁੰਦੇ ਪੱਖਾਂ ਦੇ ਦੈਵੀ ਗੁਣਾਂ ਨੂੰ ਹਿਰਦੇ ਵਿਚ ਵਸਾਉਣ, ਉਨ੍ਹਾਂ ਦੀ ਪ੍ਰਾਪਤੀ ਲਈ ਪ੍ਰਭੂ ਦੀ ਸਰਬ ਵਿਆਪੀ ਹੋਂਦ ਨੂੰ ਸਵੀਕਾਰ ਕਰਨ ਅਤੇ ਨੇਕ ਕਰਮ ਕਰਨ ਅਤੇ ਬੁਰਾਈਆਂ ਤੋਂ ਹਟਣ ਲਈ ਪ੍ਰੇਰਦਿਆਂ ਫਰਮਾਇਆ ਕਿ ਗੁਰੂ ਸਾਹਿਬਾਨਾਂ ਨੇ ਸਾਨੂੰ ਕਿ ਮੱਘਰ ਦਾ ਮਹੀਨਾ ਤਾਂ ਹੀ ਭਲਾ ਹੈ, ਜੇਕਰ ਪਰਮੇਸ਼ਰ ਦੇ ਗੁਣਾਂ ਨੂੰ ਜੀਵਨ ਯਾਤਰਾ ਵਿਚ ਜੀਵਿਆ ਜਾਵੇ। ਮਹਾਂਪੁਰਸ਼ਾਂ ਨੇ ਜੀਵਨ ਸਫਲ ਕਰਨ, ਨਿਰਮਲ ਪਰਮਾਤਮਾ ਦੇ ਨਾਮ ਨੂੰ ਹਿਰਦੇ ਵਿਚ ਧਿਆਉਣ, ਉਸ ਕਰਤੇ ਨੂੰ ਪਿਆਰ ਕਰਨ ਤੇ ਗੁਰਬਾਣੀ ਵਿੱਚ ਕੇਵਲ ਇਕ ਨੂੰ ਮੰਨਣ ਪੂਜਣ ਦੀ ਹਦਾਇਤ ਆਦਿ ਵਿਸ਼ਿਆਂ ’ਤੇ ਜੋਰ ਦਿੰਦਿਆ ਕਿਹਾ ਜੋ ‘ਸਦਾ ਅੰਗ ਸੰਗੇ’ ਜਾਣਦੇ-ਮੰਨਦੇ ਹਨ ਉਹੀ ਚੜ੍ਹਦੀ ਕਲਾ ਵਿੱਚ ਵਿਗਸਦੇ ਹਨ। ਗੁਰੂ ਕਾ ਲੰਗਰ ਅਤੁੱਟ ਵਰਤਿਆ। ਦਫਤਰ ਜਵੱਦੀ ਟਕਸਾਲ ਵਲੋਂ ਭੇਜੀ ਜਾਣਕਾਰੀ ਅਨੁਸਾਰ 26,27,28 ਅਤੇ 29 ਨਵੰਬਰ ਨੂੰ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ-2026 ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਗੁਰਮਤਿ ਸੰਗੀਤ ਦੇ ਮਾਹਰ ਉਸਤਾਦ ਕੀਰਤਨੀਏ, ਵਿਦਵਾਨ ਸਿੱਖ ਸ਼ਖਸ਼ੀਅਤਾਂ, ਸਿੰਘ ਸਾਹਿਬਾਨ ਅਤੇ ਵੱਖ ਵੱਖ ਸੰਪਰਦਾਵਾਂ ਦੇ ਮੁਖੀ ਸਾਹਿਬਾਨ ਸ਼ਮੂਲੀਅਤ ਕਰਨਗੇ। ਗੁਰਮਤਿ ਸੰਗੀਤ ਦੇ ਪ੍ਰੇਮੀਆਂ ਸਮੇਤ ਸਭਨਾਂ ਨੂੰ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਵਿਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਗਈ ਹੈ।

ਪਿਛਲੀ ਖ਼ਬਰ ਗੁਰਦੁਆਰਾ ਸ਼ਹੀਦਾਂ ਫੇਰੂਮਾਨ ਵਿਖੇ ਮੱਘਰ ਮਹੀਨੇ ਦੀ ਸੰਗਰਾਂਦ ਤੇ ਜਪ ਤਪ ਚੌਪਹਿਰਾ ਸਮਾਗਮ ਅਗਲੀ ਖ਼ਬਰ ਸਿੱਖਿਆ ਦੇ ਚਾਨਣ ਮੁਨਾਰੇ ਮਹਾਤਮਾ ਹੰਸਰਾਜ ਦੀ ਬਰਸੀ ਮੌਕੇ ਸ਼ਰਧਾਂਜਲੀ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।