20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਲੁਧਿਆਣਾ ਤੋਂ ਵੱਖ - ਵੱਖ ਪਾਰਟੀਆਂ ਦੇ ਆਗੂ ਭਾਜਪਾ ’ ਚ ਸ਼ਾਮਿਲ

ਚੰਡੀਗੜ੍ਹ, 19 ਨਵੰਬਰ (ਅ. ਬ.)

ਅਜੀਤ ਡੈਸਕ 20-11-2026
ਚੰਡੀਗੜ੍ਹ, 19 ਨਵੰਬਰ (ਅ. ਬ.)- ਆਮ ਆਦਮੀ ਪਾਰਟੀ, ਅਕਾਲੀ ਦਲ (ਬਾਦਲ) ਤੇ ਕਾਂਗਰਸ ਨੂੰ ਉਦੋ ਕਰਾਰਾ ਝਟਕਾ ਲੱਗਾ ਜਦੋਂ ਇਨ੍ਹਾਂ ਪਾਰਟੀਆਂ ਦੇ ਲੁਧਿਆਣਾ ਜ਼ਿਲ੍ਹੇ ਦੇ ਸਿਰਕੱਢ ਆਗੂ ਆਪਣੇ ਸੈਂਕੜੇ ਸਾਥੀਆਂ ਨਾਲ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋ ਗਏ। ਪੰਜਾਬ ਭਾਜਪਾ ਦੇ ਚੰਡੀਗੜ੍ਹ ਦਫ਼ਤਰ ਵਿਚ ਕੀਤੇ ਗਏ ਇਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਇਨ੍ਹਾਂ ਨੂੰ ਪਾਰਟੀ ਵਿਚ ਸ਼ਾਮਿਲ ਕੀ਼ਤਾ। ਲੁਧਿਆਣਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ, ਐੱਸ. ਜੀ. ਪੀ. ਸੀ. ਪ੍ਰਧਾਨ ਦੇ ਸਾਬਕਾ ਸਲਾਹਕਾਰ/ਓ.ਐੱਸ.ਡੀ., ਯੂ. ਸੀ.ਪੀ. ਐਮ. ਏ. ਦੇ ਕੋ-ਚੇਅਰਮੈਨ ਤੇ ਉੱਘੇ ਉਦਯੋਗਪਤੀ ਸੁਰਿੰਦਰ ਸਿੰਘ ਚੌਹਾਨ (ਹਲਕਾ ਆਤਮ ਨਗਰ) ਦੇ ਨਾਲ ਰਮਨਦੀਪ ਸਿੰਘ ਚੌਹਾਨ (ਕੌਮੀ ਮੀਤ ਪ੍ਰਧਾਨ, ਯੂਥ ਅਕਾਲੀ ਦਲ), ਦਵਿੰਦਰ ਸਿੰਘ ਚੌਹਾਨ, ਹਰਪ੍ਰੀਤ ਸਿੰਘ ਮਸੌਂਦ, ਫ਼ਤਹਿ ਸਿੰਘ, ਬਿਕਰਮ ਸਿੰਘ ਚੌਹਾਨ, ਅਮਰਿੰਦਰਪਾਲ ਸਿੰਘ, ਐਡਵੋਕ ੇਟ ਆਰ. ਪੀ. ਸਿੰਘ, ਮਹਿੰਦਰਪਾਲ ਸਿੰਘ, ਅਮਨਿੰਦਰਜੋਤ ਸਿੰਘ, ਵਿਕਾਸ ਅਨੰਦ, ਰਣਵੀਰ ਸਿੰਘ ਲੂਥਰਾ, ਕਰਨਦੀਪ ਸਿੰਘ ਨਾਗੀ, ਸਿਮਰਨ ਸੇਖੋਂ, ਹਰਪ੍ਰੀਤ ਸਿੰਘ, ਗਗਨਦੀਪ ਸਿੰਘ ਸ਼ੈਰੀ, ਹਰਜੀਤ ਸਿੰਘ ਅਤੇ ਨਰਿੰਦਰ ਸਿੰਘ ਬੰਗਾ ਭਾਜਪਾ ਪਰਿਵਾਰ ਵਿੱਚ ਸ਼ਾਮਲ ਹੋਏ। ਇਸੇ ਤਰ੍ਹਾਂ ਡਾ. ਜਸਵਿੰਦਰਪਾਲ ਕੌਰ ਸੋਹਲ ਦੇ ਨਾਲ ਰਾਜਨ ਕਪੂਰ, ਡਾ. ਮਨਦੀਪ ਸਿੰਘ, ਸੁਖਵਿੰਦਰ ਸਿੰਘ ਅਤੇ ਜਸਪਾਲ ਸਿੰਘ ਨੇ ਭਾਜਪਾ ਦਾ ਪੱਲਾ ਫੜਿਆ । ਇਸ ਤੋਂ ਇਲਾਵਾ ਮੋਗਾ ਤੋਂ ਅਕਾਲੀ ਦਲ ਦੇ ਪ੍ਰਮੁੱਖ ਆਗੂ ਨਿਰਮੋਲਕ ਸਿੰਘ, ਨਿਰਮਲ ਨਿੰਮਾ, ਬੂਟਾ ਸਿੰਘ, ਸੁਖਦੇਵ ਸਿੰਘ ਸੁੱਖਾ, ਸੁਖਮਿੰਦਰ ਗਿੱਲ, ਸਤਿੰਦਰ ਸੱਤਾ, ਰਾਜਦੀਪ ਤੇ ਗੁਰਤੇਜ ਸਿੰਘ ਵੀ ਪੰਜਾਬ ਦੇ ਕਾਇਆ-ਕਲਪ ਦੇ ਇਰਾਦੇ ਨਾਲ ਭਾਜਪਾ ’ਚ ਸ਼ਾਮਲ ਹੋਏ।
ਪਿਛਲੀ ਖ਼ਬਰ ਹਲਕਾ ਸਾਹਨੇਵਾਲ ’ ਚ ਗਰੇਵਾਲ ਪਰਿਵਾਰਾਂ ਦੀਆਂ ਨਜ਼ਰਾਂ ਟਿਕਟ ’ ਤੇ ਟਿਕੀਆਂ ਅਗਲੀ ਖ਼ਬਰ ਡਾ . ਕਮਲਦੀਪ ਸਿੰਘ ਸਾਂਘਾ ਨੇ ਪੀ . ਏ . ਯੂ . ਦੇ ਅਪਰ ਨਿਰਦੇਸ਼ਕ ਸੰਚਾਰ ਦੀ ਜ਼ਿੰਮੇਵਾਰੀ ਸੰਭਾਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।