20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਵੈਟਰਨਰੀ ਯੂਨੀਵਰਸਿਟੀ ਨੇ ਕਵੀਸ਼ਰੀ , ਕੋਲਾਜ ਤੇ ਕਾਰਟੂਨਾਂ ਰਾਹੀਂ ਪੰਜਾਬੀ ਵਿਰਸੇ ਤੇ ਕਲਾ ਨੂੰ ਕੀਤਾ ਪੇਸ਼

ਲੁਧਿਆਣਾ, 19 ਨਵੰਬਰ (ਜਸਵਿੰਦਰ ਸਿੰਘ)- ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ 15ਵੇਂ ਯੁਵਕ ਮੇਲੇ ‘ਯੁਵ-ਤਰੰਗ 2026’ ਦੇ ਤੀਜੇ ਦਿਨ ਕਾਰਟੂਨ, ਕੋਲਾਜ, ਲੰਬੀ ਗੁੱਤ, ਮਹਿੰਦੀ ਲਗਾਉਣ ਦੇ ਮੁਕਾਬਲਿਆਂ ਤੇ ਕਵੀਸ਼ਰੀ ਰਾਹੀਂ ਪੰਜਾਬੀ ਸਭਿਆਚਾਰਕ ਵਿਰਸੇ ਦੀ ਝਲਕ ਦੇਖਣ ਨੂੰ ਮਿਲੀ। ਇਹ ਸਮਾਗਮ ਚੱਲ ਰਹੇ ਯੁਵਕ ਮੇਲੇ ਦਾ ਇਕ ਅਹਿਮ ਹਿੱਸਾ ਸਨ, ਜਿਨ੍ਹਾਂ ਦਾ ਉਦੇਸ਼ ਨਵੀਂ ਪੀੜ੍ਹੀ ਵਿਚ ਪੰਜਾਬੀ ਵਿਰਸੇ ਅਤੇ ਵਿਰਾਸਤ ਨੂੰ ਉਤਸ਼ਾਹਿਤ ਕਰਨਾ ਹੈ।

ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਡਾ. ਸੁਰੇਸ਼ ਕੁਮਾਰ ਸ਼ਰਮਾ ਮੁੱਖ ਮਹਿਮਾਨ, ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਜਸਪਾਲ ਸਿੰਘ ਹੁੰਦਲ, ਡਾ. ਸੀ.ਕੇ. ਸਿੰਘ ਵਿਸ਼ੇਸ਼ ਮਹਿਮਾਨ ਤੇ ਹੋਰ। ਅਜੀਤ ਤਸਵੀਰ 20-11-2026
ਲੁਧਿਆਣਾ, 19 ਨਵੰਬਰ (ਜਸਵਿੰਦਰ ਸਿੰਘ)- ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ 15ਵੇਂ ਯੁਵਕ ਮੇਲੇ ‘ਯੁਵ-ਤਰੰਗ 2026’ ਦੇ ਤੀਜੇ ਦਿਨ ਕਾਰਟੂਨ, ਕੋਲਾਜ, ਲੰਬੀ ਗੁੱਤ, ਮਹਿੰਦੀ ਲਗਾਉਣ ਦੇ ਮੁਕਾਬਲਿਆਂ ਤੇ ਕਵੀਸ਼ਰੀ ਰਾਹੀਂ ਪੰਜਾਬੀ ਸਭਿਆਚਾਰਕ ਵਿਰਸੇ ਦੀ ਝਲਕ ਦੇਖਣ ਨੂੰ ਮਿਲੀ। ਇਹ ਸਮਾਗਮ ਚੱਲ ਰਹੇ ਯੁਵਕ ਮੇਲੇ ਦਾ ਇਕ ਅਹਿਮ ਹਿੱਸਾ ਸਨ, ਜਿਨ੍ਹਾਂ ਦਾ ਉਦੇਸ਼ ਨਵੀਂ ਪੀੜ੍ਹੀ ਵਿਚ ਪੰਜਾਬੀ ਵਿਰਸੇ ਅਤੇ ਵਿਰਾਸਤ ਨੂੰ ਉਤਸ਼ਾਹਿਤ ਕਰਨਾ ਹੈ। ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਵਿਦਿਆਰਥੀਆਂ ਦੀ ਭਾਗੀਦਾਰੀ ਅਤੇ ਉਤਸ਼ਾਹ ‘ਤੇ ਮਾਣ ਪ੍ਰਗਟ ਕੀਤਾ। ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਜਸਪਾਲ ਸਿੰਘ ਹੁੰਦਲ ਨੇ ਕਿਹਾ ਕਿ ਕਵੀਸ਼ਰੀ ਵਰਗੇ ਮੁਕਾਬਲੇ ਨਵੀਂ ਪੀੜ੍ਹੀ ਨੂੰ ਉਨ੍ਹਾਂ ਦੀਆਂ ਸਭਿਆਚਾਰਕ ਜੜ੍ਹਾਂ ਨਾਲ ਜੋੜਦੇ ਹਨ। ਕਵੀਸ਼ਰੀ ਮੁਕਾਬਲੇ ਵਿਚ ਸਾਬਕਾ ਰਜਿਸਟਰਾਰ ਡਾ. ਸੁਰੇਸ਼ ਕੁਮਾਰ ਸ਼ਰਮਾ ਮੁੱਖ ਮਹਿਮਾਨ ਵਜੋਂ ਤੇ ਡਾ. ਸੀ.ਕੇ. ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਕਾਰਟੂਨ ਅਤੇ ਕੋਲਾਜ ਮੁਕਾਬਲੇ ਵਿਚ ਮਿਲਖ ਅਫ਼ਸਰ ਡਾ. ਐਸ.ਪੀ.ਐਸ. ਘੁੰਮਣ ਮੁੱਖ ਮਹਿਮਾਨ ਵਜੋਂ, ਜਦਕਿ ਪੋਸਟ ਗ੍ਰੈਜੂਏਟ ਸਟੱਡੀਜ਼ ਦੇ ਸਾਬਕਾ ਡੀਨ ਡਾ. ਐਸ.ਕੇ. ਉੱਪਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਦੁਪਹਿਰ ਦੇ ਸੈਸ਼ਨ ਵਿਚ ਪਵਨਜੀਤ ਕੌਰ ਗਿੱਲ ਮੁੱਖ ਮਹਿਮਾਨ ਸਨ ਤੇ ਪੋਸਟ ਗ੍ਰੈਜੂਏਟ ਸਟੱਡੀਜ਼ ਦੇ ਡੀਨ ਡਾ. ਵਰਿੰਦਰ ਉੱਪਲ ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਸਨ। ਅੱਜ ਹੋਏ ਕਵੀਸ਼ਰੀ ਦੇ ਮੁਕਾਬਲੇ ਵਿਚ ਕਾਲਜ ਆਫ਼ ਵੈਟਰਨਰੀ ਸਾਇੰਸ, ਲੁਧਿਆਣਾ ਪਹਿਲੇ, ਕਾਰਟੂਨ ਮੁਕਾਬਲੇ ਵਿਚ ਸਮਰਪ੍ਰੀਤ ਸਿੰਘ ਕਾਲਜ ਆਫ਼ ਵੈਟਰਨਰੀ ਸਾਇੰਸ, ਲੁਧਿਆਣਾ ਪਹਿਲੇ, ਕਵਿਜ਼ ਮੁਕਾਬਲੇ ਵਿਚ ਕਾਲਜ ਆਫ਼ ਵੈਟਰਨਰੀ ਸਾਇੰਸ, ਰਾਮਪੁਰਾ ਫੂਲ ਪਹਿਲੇ, ਕੋਲਾਜ ਮੁਕਾਬਲੇ ਵਿਚ ਪ੍ਰਭਜੋਤ ਕੌਰ ਕਾਲਜ ਆਫ਼ ਵੈਟਰਨਰੀ ਸਾਇੰਸ, ਰਾਮਪੁਰਾ ਫੂਲ ਪਹਿਲੇ, ਮਹਿੰਦੀ ਮੁਕਾਬਲੇ ਵਿਚ ਅਵਰੀਨ ਕੌਰ ਕਾਲਜ ਆਫ਼ ਵੈਟਰਨਰੀ ਸਾਇੰਸ, ਲੁਧਿਆਣਾ ਪਹਿਲੇ ਅਤੇ ਲੰਬੀ ਗੁੱਤ ਮੁਕਾਬਲੇ ਵਿਚ ਗੁਰਨੂਰ ਕੌਰ ਕਾਲਜ ਆਫ਼ ਫਿਸ਼ਰੀਜ਼ ਪਹਿਲੇ ਸਥਾਨ ’ਤੇ ਰਹੇ।
ਪਿਛਲੀ ਖ਼ਬਰ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਵਲੋਂ ਨਹਿਰੀ ਜਲ ਸਪਲਾਈ ਪ੍ਰੋਜੈਕਟ ਦਾ ਨਿਰੀਖਣ , 54.4 ਫ਼ੀਸਦੀ ਕੰਮ ਮੁਕੰਮਲ ਅਗਲੀ ਖ਼ਬਰ ਪੀ . ਏ . ਯੂ . ਵਿਖੇ ਰਾਜ ਪੱਧਰੀ ਮਹਿਲਾ ਹੈਮਰ ਥਰੋਅ ਮੁਕਾਬਲਾ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।