26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਪੀ . ਏ . ਯੂ . ਮਾਹਿਰ ਨੂੰ ਗੁੱਲੀ ਡੰਡੇ ਨਦੀਨ ਬਾਰੇ ਖੋਜ ਪ੍ਰੋਜੈਕਟ ਹਾਸਿਲ ਹੋਇਆ

ਲੁਧਿਆਣਾ, 25 ਨਵੰਬਰ (ਜਸਵਿੰਦਰ ਸਿੰਘ)- ਪੀ. ਏ.

ਅਜੀਤ ਡੈਸਕ 26-11-2026
ਲੁਧਿਆਣਾ, 25 ਨਵੰਬਰ (ਜਸਵਿੰਦਰ ਸਿੰਘ)- ਪੀ. ਏ. ਯੂ. ਦੇ ਡਾ. ਗੁਰਦੇਵ ਸਿੰਘ ਖ਼ੁਸ਼ ਇੰਸਟੀਚਿਊਟ ਆਫ ਜੈਨੇਟਿਕਸ ਦੇ ਮਾਹਿਰ ਡਾ. ਪੱਲਵੀ ਮਲਿਕ ਨੂੰ ਭਾਰਤ ਸਰਕਾਰ ਦੇ ਬਾਇਓ ਤਕਨਾਲੋਜੀ ਵਿਭਾਗ ਤੋਂ ਵਿਸ਼ੇਸ਼ ਖੋਜ ਪ੍ਰੋਜੈਕਟ ਤਹਿਤ 99.99 ਲੱਖ ਰੁਪਏ ਦੀ ਇਮਦਾਦ ਦਾ ਪ੍ਰੋਜੈਕਟ ਹਾਸਲ ਹੋਇਆ ਹੈ। ਤਿੰਨ ਸਾਲ ਦੇ ਇਸ ਪ੍ਰੋਜੈਕਟ ਤਹਿਤ ਕਣਕ ਦੇ ਮੁੱਖ ਨਦੀਨ ਗੁੱਲੀ ਡੰਡੇ ਬਾਰੇ ਨਦੀਨਨਾਸ਼ਕਾਂ ਦੀ ਸਹਿਣਸ਼ੀਲਤਾ ਬਾਰੇ ਖੋਜ ਕੀਤੀ ਜਾਵੇਗੀ। ਇਹ ਪ੍ਰੋਜੈਕਟ ਇਸ ਦਿਸ਼ਾ ਵਿਚ ਖੋਜ ਕਰੇਗਾ ਕਿ ਇਕੋ ਤਰ੍ਹਾਂ ਦੇ ਨਦੀਨ ਨਾਸ਼ਕਾਂ ਦੀ ਵਰਤੋਂ ਨਾਲ ਪੰਜਾਬ ਅਤੇ ਹੋਰ ਰਾਜਾਂ ਵਿਚ ਗੁੱਲੀ ਡੰਡੇ ਵਿਚ ਪ੍ਰਤੀਰੋਧਕਤਾ ਕਿਉਂ ਪੈਦਾ ਹੋ ਜਾਂਦੀ ਹੈ। ਡਾ. ਪੱਲਵੀ ਮਲਿਕ ਨਾਲ ਖੋਜ ਸਹਿਯੋਗ ਲਈ ਡਾ. ਪ੍ਰਵੀਨ ਛੁਨੇਜਾ, ਡਾ. ਸਤਿੰਦਰ ਕੌਰ ਅਤੇ ਡਾ. ਤਰੁਨਦੀਪ ਕੌਰ ਧਾਲੀਵਾਲ ਵੀ ਟੀਮ ਦਾ ਹਿੱਸਾ ਹੋਣਗੇ। ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਹਰਵਿੰਦਰ ਸਿੰਘ ਧਾਲੀਵਾਲ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਡਾ. ਪੱਲਵੀ ਮਲਿਕ ਅਤੇ ਸਹਿਯੋਗੀ ਵਿਗਿਆਨੀਆਂ ਨੂੰ ਇਸ ਪ੍ਰੋਜੈਕਟ ਲਈ ਸ਼ੁੱਭ ਕਾਮਨਾਵਾਂ ਦਿੰਦਿਆਂ ਆਸ ਪ੍ਰਗਟਾਈ ਕਿ ਉਨ੍ਹਾਂ ਦੀ ਖੋਜ ਨਾਲ ਗੁੱਲੀਡੰਡੇ ਦੀ ਰੋਕਥਾਮ ਬਾਰੇ ਗੰਭੀਰ ਸਿੱਟੇ ਸਾਹਮਣੇ ਆਉਣਗੇ।
ਪਿਛਲੀ ਖ਼ਬਰ ਸੀਸੂ ਵਲੋਂ ਅੰਗਦ ਸਿੰਘ ਮੈਮੋਰੀਅਲ 12 ਵਾਂ ਸੀਸੂ ਕਾਰਪੋਰੇਟ ਟੀ -20 ਕ੍ਰਿਕਟ ਟੂਰਨਾਮੈਂਟ -2026 ਦੇ 5 ਵੇਂ ਅਤੇ 6 ਵੇਂ ਲ... ਅਗਲੀ ਖ਼ਬਰ ਰੈੱਡਰੋਜ਼ ਪਬਲਿਕ ਸਕੂਲ ’ ਚ ਪ੍ਰਸ਼ਨੋਤਰੀ ਮੁਕਾਬਲਾ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।