02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਵੈਸਾਖੁ ਭਲਾ ਸਾਖਾ ਵੇਸ ਕਰੇ * ਡਾ. ਸਰਬਜੀਤ ਕੌਰ ਸੰਧਾਵਾਲੀਆ *

ਅਜੀਤ ਡੈਸਕ 14-04-2026

ਮਹਿਕ ਰਿਹਾ ਸਾਰਾ ਆਲਮ ਹੈ,
ਅੱਜ ਵਿਸਾਖੀ ਦਾ ਆਗਮ ਹੈ।

ਹਰ ਪਾਸੇ ਮਿਹਰਾਮਤ ਬਰਸੇ,
ਕਿੰਨਾ ਪਿਆਰਾ ਇਹ ਮੌਸਮ ਹੈ।

ਪੌਣਾਂ ਵਿਚ ਸੰਗੀਤ ਲਹਿਰੀਆਂ,
ਨਾਦ ਤੇਰਾ ਕਿੰਨਾ ਸੂਖ਼ਮ ਹੈ।

ਦਿਲ ਦੇ ਵਿਹੜੇ ਚੰਬਾ ਖਿੜਿਆ,
ਸਾਹਾਂ ਵਿਚ ਤੇਰੀ ਸਰਗਮ ਹੈ।

ਇਸ ਦਾ ਇਤਿਹਾਸ ਅਨੋਖਾ,
ਇਸ ਦਿਨ ਦਾ ਵੱਖਰਾ ਹੀ ਦਮ ਹੈ।

ਦਸਮ ਪਿਤਾ ਨੇ ਪੰਥ ਸਾਜਿਆ,
ਅਰਸ਼ਾਂ ਤੱਕ ਜਿਸ ਦਾ ਪਰਚਮ ਹੈ।
ਜਲ੍ਹਿਆਂਵਾਲਾ ਬਾਗ਼ ਦੇਖ ਕੇ,
ਹਰ ਅੱਖੜੀ ਹੋਈ ਪੁਰਨਮ ਹੈ।

ਕਿਰਸਾਣੀ ਦਾ ਦਰਦ ਦੇਖ ਕੇ,
ਨੈਣਾਂ ਵਿਚ ਹੋਈ ਛਮਛਮ ਹੈ।

ਸੁਖ ਵੀ ਤੇਰੇ, ਦੁੱਖ ਵੀ ਤੇਰੇ
ਫੁੱਲ ਤੇਰੇ, ਤੇਰੀ ਸ਼ਬਨਮ ਹੈ।

ਅੰਦਰ ਵੀ ਤੂੰ, ਬਾਹਰ ਵੀ ਤੂੰ,
ਹਰ ਪਾਸੇ ਤੇਰੀ ਰਿਮਝਿਮ ਹੈ।

ਇਸ਼ਕ ਤੇਰਾ ਝਰਨਾਟਾਂ ਛੇੜੇ
ਪਿਆਰ ਤੇਰਾ ਬਣਿਆ ਮਹਿਰਮ ਹੈ।

ਪਿਛਲੀ ਖ਼ਬਰ ਖ਼ਾਲਸਾ ਅਕਾਲ ਪੁਰਖੁ ਕੀ ਫ਼ੌਜ ਅਗਲੀ ਖ਼ਬਰ ਖ਼ੁਸ਼ੀਆਂ-ਖੇੜਿਆਂ ਦਾ ਤਿਉਹਾਰ ਵਿਸਾਖੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।