21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਤਿੰਨ ਵਿਦਿਆਰਥੀਆਂ 'ਤੇ ਜਾਨਲੇਵਾ ਹਮਲਾ ਕਰਨ ਦੇ ਮਾਮਲੇ 'ਚ ਨਾਮਜ਼ਦ ਇਕ ਵਿਅਕਤੀ ਨੂੰ ਸਾਲ ਬਾਅਦ ਮਿਲੀ ਜ਼ਮਾਨਤ

ਅਜੀਤ ਡੈਸਕ 01-01-2026
ਐੱਸ. ਏ. ਐੱਸ. ਨਗਰ, 31 ਦਸੰਬਰ (ਕਪਿਲ ਵਧਵਾ)-ਸਾਲ 2024 ਵਿਚ ਥਾਣਾ ਸਿਟੀ ਖਰੜ ਵਿਖੇ ਤਿੰਨ ਵਿਦਿਆਰਥੀਆਂ 'ਤੇ ਜਾਨਲੇਵਾ ਹਮਲਾ ਕਰਨ ਦੇ ਦੋਸ਼ ਹੇਠ ਦਰਜ ਮਾਮਲੇ ਵਿਚ ਨਾਮਜ਼ਦ ਆਯੂਸ਼ ਸੈਣੀ ਦੀ ਜ਼ਮਾਨਤ ਅਰਜ਼ੀ ਨੂੰ ਮੁਹਾਲੀ ਅਦਾਲਤ ਨੇ ਮਨਜ਼ੂਰ ਕਰ ਲਿਆ ਹੈ | ਅਦਾਲਤੀ ਹੁਕਮਾਂ ਅਨੁਸਾਰ ਸ਼ਿਕਾਇਤਕਰਤਾ ਹਰਦੀਪ ਮਲਿਕ ਨੇ ਪੁਲਿਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਸੀ ਕਿ ਉਹ ਆਪਣੇ ਸਾਥੀ ਕੁਸ਼ਲ ਸਮੇਤ ਆਪਣੇ ਇਕ ਹੋਰ ਸਾਥੀ ਕੁਨਾਲ, ਜੋ ਕਿ ਚੰਡੀਗੜ੍ਹ ਯੂਨਿਵਰਸਿਟੀ ਦਾ ਵਿਦਿਆਰਥੀ ਸੀ, ਦੇ ਨਾਲ ਉਸ ਫਲੈਟ 'ਚ ਮੌਜੂਦ ਸਨ | 12 ਸਤੰਬਰ 2024 ਨੂੰ ਸਵੇਰ ਕਰੀਬ 8 ਵਜੇ ਕਿਸੇ ਵਲੋਂ ਉਨ੍ਹਾਂ ਦੇ ਫਲੈਟ ਦਾ ਦਰਵਾਜ਼ਾ ਜ਼ੋਰ ਨਾਲ ਖੜਕਾਇਆ ਗਿਆ ਅਤੇ 10-12 ਵਿਅਕਤੀ ਜਿਨ੍ਹਾਂ 'ਚ ਯਸ਼ਵੀਰ ਚੌਧਰੀ, ਆਯੂਸ਼ ਸੈਣੀ, ਲੱਕੀ ਯਾਦਵ ਅਤੇ ਹੋਰ ਵਿਅਕਤੀ ਸ਼ਾਮਿਲ ਸਨ, ਜਬਰੀ ਫਲੈਟ ਦੇ ਅੰਦਰ ਦਾਖ਼ਲ ਹੋ ਗਏ, ਜੋ ਕਿ ਪਿਸਤੌਲ ਤੇ ਕਿ੍ਪਾਨਾਂ ਜਿਹੇ ਮਾਰੂ ਹਥਿਆਰਾਂ ਨਾਲ ਲੈਸ ਸਨ | ਫਲੈਟ 'ਚ ਦਾਖ਼ਲ ਹੁੰਦੇ ਸਾਰ ਇਨ੍ਹਾਂ ਵਿਅਕਤੀਆਂ ਨੇ ਸਾਡੇ 'ਤੇ ਹਮਲਾ ਕਰ ਦਿੱਤਾ | ਇਸ ਹਮਲੇ ਵਿਚ ਉਨ੍ਹਾਂ ਤਿੰਨਾਂ ਦੇ ਗੰਭੀਰ ਸੱਟਾਂ ਲੱਗੀਆਂ ਸਨ | ਇਸ ਘਟਨਾ ਬਾਰੇ ਜਾਣਕਾਰੀ ਮਿਲਣ 'ਤੇ ਪੁਲਿਸ ਨੇ ਇਰਾਦਾ ਕਤਲ ਅਤੇ ਅਸਲ੍ਹਾ ਐਕਟ ਸਮੇਤ ਹੋਰ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਦਿਆਂ ਕੁੱਲ 7 ਵਿਅਕਤੀਆਂ ਨੂੰ ਨਾਮਜ਼ਦ ਕਰਕੇ ਜ਼ਿਆਦਾਤਰ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰ ਲਿਆ ਸੀ | ਹਾਲਾਂਕਿ ਇਸ ਮਾਮਲੇ ਵਿਚ ਨਾਮਜ਼ਦ ਬਾਕੀ ਵਿਅਕਤੀਆਂ ਦੀਆਂ ਜ਼ਮਾਨਤ ਅਰਜ਼ੀਆਂ ਨੂੰ ਮੁਹਾਲੀ ਅਦਾਲਤ ਵਲੋਂ ਪਹਿਲਾਂ ਹੀ ਰੱਦ ਕੀਤਾ ਜਾ ਚੁੱਕਾ ਹੈ | ਇਸ ਮਾਮਲੇ 'ਚ ਇਕ ਸਾਲ ਤੋਂ ਵੱਧ ਸਮੇਂ ਤੋਂ ਨਿਆਂਇਕ ਹਿਰਾਸਤ ਤਹਿਤ ਨਜ਼ਰਬੰਦ ਆਯੂਸ਼ ਸੈਣੀ ਵਲੋਂ 2 ਦਸੰਬਰ ਨੂੰ ਅਦਾਲਤ 'ਚ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਗਈ ਸੀ | ਇਸ ਨੂੰ ਲੈ ਕੇ ਦੋਵਾਂ ਧਿਰਾਂ ਵਲੋਂ ਮੁਹਾਲੀ ਅਦਾਲਤ ਅੱਗੇ ਦਲੀਲਾਂ ਪੇਸ਼ ਕੀਤੀਆਂ ਗਈਆਂ ਅਤੇ ਸੁਣਵਾਈ ਉਪਰੰਤ ਬੁੱਧਵਾਰ ਨੂੰ ਜੱਜ ਤੇਜਪ੍ਰਤਾਪ ਸਿੰਘ ਰੰਧਾਵਾ ਦੀ ਅਦਾਲਤ ਵਲੋਂ ਆਯੂਸ਼ ਸੈਣੀ ਨੂੰ ਸ਼ਰਤਾਂ ਅਧੀਨ ਜ਼ਮਾਨਤ ਦੇ ਦਿੱਤੀ ਗਈ |
ਪਿਛਲੀ ਖ਼ਬਰ ਜਸਮੀਨ ਚੱਕਦਾਨਾ ਦਾ ਯੂਨੀਵਰਸਟੀ 'ਚੋਂ ਟੌਪਰ ਆਉਣ 'ਤੇ ਗੋਲਡ ਮੈਡਲ ਨਾਲ ਸਨਮਾਨ <br/> ਅਗਲੀ ਖ਼ਬਰ ਨਵੇਂ ਸਾਲ ਦੇ ਜਸ਼ਨਾਂ ਨੂੰ ਲੈ ਕੇ ਪੁਲਿਸ ਨੇ ਸੁਰੱਖਿਆ ਦੇ ਕੀਤੇ ਪੁਖਤਾ ਇੰਤਜ਼ਾਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।