25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਨਵੇਂ ਵਰ੍ਹੇ ਦੀ ਆਮਦ 'ਤੇ ਚੰਡੀਗੜ੍ਹ 'ਚ ਖ਼ੂਬ ਲੱਗੀਆਂ ਰੌਣਕਾਂ <br/>

ਚੰਡੀਗੜ੍ਹ ਵਿਖੇ ਦੀਵਾਜ਼ ਕਲੱਬ ਦੀਆਂ ਮਹਿਲਾਵਾਂ ਪੁਰਾਣੇ ਵਰੇ੍ਹ ਨੂੰ ਅਲਵਿਦਾ ਅਤੇ ਨਵੇਂ ਸਾਲ ਨੂੰ ਖੁਸ਼ਾਮਦੀਦ ਇਕੱਠ ਦੌਰਾਨ ਖ਼ੁਸ਼ੀਆਂ ਸਾਂਝੀਆਂ ਕਰਦੀਆਂ ਹੋਈਆਂ | (ਸੱਜੇ) ਨਵੇਂ ਸਾਲ ਦੇ ਮੌਕੇ 'ਤੇ, ਸਮਾਜ ਸੇਵਕ ਅਤੇ ਉੱਦਮੀ ਐਮ.ਕੇ. ਭਾਟੀਆ ਆਪਣੇ ਸਾਥੀਆਂ ਨਾਲ ਖ਼ੁਸ਼ੀਆਂ ਸਾਂਝੀਆਂ ਕਰਦੀਆਂ ਹੋਈਆਂ | ਤਸਵੀਰਾਂ : ਕਮਲਜੀਤ ਸਿੰਘ <br/> 01-01-2026
ਚੰਡੀਗੜ੍ਹ, 31 ਦਸੰਬਰ (ਅਜਾਇਬ ਸਿੰਘ ਔਜਲਾ)- ਹਰ ਵਰੇ੍ਹ ਦੀ ਤਰ੍ਹਾਂ ਇਸ ਵਾਰੀ ਵੀ ਚੰਡੀਗੜ੍ਹ ਦੇ ਲੋਕਾਂ ਵਿਚ ਪੁਰਾਣੇ ਵਰੇ੍ਹ ਨੂੰ ਅਲਵਿਦਾ ਤੇ ਨਵੇਂ ਸਾਲ ਨੂੰ ਖੁਸ਼ਾਮਦੀਦ ਕਹਿਣ ਲਈ ਚੰਗਾ ਉਤਸ਼ਾਹ ਵੇਖਿਆ ਗਿਆ | ਭਾਵੇਂ ਕਿ ਸ਼ਹਿਰ ਵਿਚ ਅੱਜ ਚੰਗੀ ਠੰਢ ਤੇ ਧੁੰਦ ਭਰੇ ਮੌਸਮ ਦੇ ਬਾਵਜੂਦ ਵੀ ਸ਼ਹਿਰ ਵਾਸੀਆਂ ਨੇ ਆਪਣੇ ਉਤਸ਼ਾਹ ਨੂੰ ਠੰਢਾ ਨਹੀਂ ਪੈਣ ਦਿੱਤਾ | ਚੰਡੀਗੜ੍ਹ ਦੇ ਪ੍ਰਮੁੱਖ ਸੈਕਟਰ-17 ਦੇ ਪਲਾਜ਼ਾ ਦੇ ਨਾਲ-ਨਾਲ ਵੱਖ-ਵੱਖ ਮਾਲਜ ਵਿਖੇ ਵੀ ਲੋਕਾਂ ਵਲੋਂ ਸੰਗੀਤ ਦੀਆਂ ਪੇਸ਼ਕਾਰੀਆਂ ਦੇ ਸੁਮੇਲ ਵਿਚ ਚੰਗਾ ਆਨੰਦ ਮਾਣਿਆ ਉੱਥੇ ਰੰਗ-ਬਿਰੰਗੇ ਫੁਹਾਰਿਆਂ ਦੀਆਂ ਰੌਸ਼ਨੀਆਂ ਦੀ ਦਿੱਖ ਵੀ ਦਰਸ਼ਕਾਂ 'ਚ ਵੀ ਖਿੱਚ ਦਾ ਕੇਂਦਰ ਬਣੀਆਂ | ਇਸੇ ਦੌਰਾਨ ਸੁਖਨਾ ਝੀਲ ਦੇ ਨਜ਼ਦੀਕ ਵਰਡ-ਪਾਰਕ ਵਿਖੇ ਵੀ ਮਹਿਲਾਵਾਂ ਤੇ ਮੁਟਿਆਰਾਂ ਵਲੋਂ ਇਕੱਠੇ ਹੋ ਕੇ ਲੋਕ ਸੰਗੀਤ ਅਤੇ ਲੋਕ ਬੋਲੀਆਂ ਦੇ ਸੁਮੇਲ ਵਿਚ ਚੰਗੀਆਂ ਰੌਣਕਾਂ ਲਾਈਆਂ | ਇਸੇ ਦੌਰਾਨ ਚੰਡੀਗੜ੍ਹ ਦੇ ਪ੍ਰਮੁੱਖ ਦੀਵਾਜ਼ ਲੇਡੀਜ਼ ਕਲੱਬ ਦੀਆਂ ਮਹਿਲਾਵਾਂ ਨੇ ਆਪਣੀ ਪ੍ਰਧਾਨ ਬਿੰਨੂ ਬਿੰਦਲਸ਼ ਵੀ ਪੁਰਾਣੇ ਵਰ੍ਹੇ ਨੂੰ ਅਲਵਿਦਾ ਅਤੇ ਨਵੇਂ ਸਾਲ ਨੂੰ ਖੁਸ਼ਾਮਦੀਦ ਕਹਿਣ ਲਈ ਇਕੱਠੀਆਂ ਹੋਈਆਂ ਤੇ ਉਨ੍ਹਾਂ ਵਲੋਂ ਵੀ ਅੱਜ ਦੇ ਦਿਨ ਨੂੰ ਬੜੀ ਉਤਸੁਕਤਾ ਨਾਲ ਮਨਾਇਆ | ਇਸੇ ਤਰ੍ਹਾਂ ਚੰਡੀਗੜ੍ਹ ਸਥਿਤ ਵੱਖ-ਵੱਖ ਕਲੱਬਾਂ ਅਤੇ ਰੈਸਟੋਰੈਂਟਾਂ ਵਿਚ ਵੀ ਲੋਕ ਨਵੇਂ ਵਰੇ੍ਹ ਦੀ ਖ਼ੁਸ਼ੀ ਵਿਚ ਸੰਗੀਤਕ ਧੁੰਨਾਂ 'ਤੇ ਨੱਚਦੇ ਵਿਖਾਈ ਦਿੱਤੇ ਖ਼ਾਸ ਕਰਕੇ ਨੌਜਵਾਨ ਪੀੜ੍ਹੀ ਵਿਚ ਵਧੇਰੇ ਕਰੇਜ਼ ਦਿਖਾਈ ਦਿੱਤਾ | ਇਸੇ ਤਰ੍ਹਾਂ ਨਵੇਂ ਸਾਲ ਦੇ ਮੌਕੇ 'ਤੇ, ਸਮਾਜ ਸੇਵਕ ਤੇ ਉੱਦਮੀ ਐਮ.ਕੇ. ਭਾਟੀਆ ਨੇ ਆਪਣੇ ਨੌਜਵਾਨ ਸਾਥੀਆਂ ਨਾਲ ਇਕ ਸਮਾਗਮ ਕਰਵਾਇਆ | ਇਸ ਸਮਾਗਮ ਵਿਚ ਐਮ.ਕੇ. ਭਾਟੀਆ ਵੀ ਮੌਜੂਦ ਸਨ | ਆਪਣੇ ਸਾਥੀਆਂ, ਖ਼ਾਸ ਕਰਕੇ ਨੌਜਵਾਨ ਅਤੇ ਮਹਿਲਾ ਟੀਮ ਮੈਂਬਰਾਂ ਨੂੰ ਸੰਬੋਧਨ ਕਰਦੇ ਹੋਏ, ਭਾਟੀਆ ਨੇ ਕਿਹਾ, ਭਵਿੱਖ ਨੌਜਵਾਨਾਂ ਤੇ ਔਰਤਾਂ ਦਾ ਹੈ | ਯੁਵਾ ਸ਼ਕਤੀ ਤੇ ਮਹਿਲਾ ਲੀਡਰਸ਼ਿਪ ਦੇਸ਼ ਦੇ ਵਿਕਾਸ, ਆਰਥਿਕਤਾ ਤੇ ਸਮਾਜਿਕ ਪਰਿਵਰਤਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਏਗੀ | ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਸੰਗਠਨ ਤੇ ਸਮੂਹ ਭਵਿੱਖ ਵਿਚ ਨੌਜਵਾਨਾਂ ਨੂੰ ਮੌਕਿਆਂ, ਹੁਨਰ ਵਿਕਾਸ ਤੇ ਉੱਦਮਤਾ ਵੱਲ ਪ੍ਰੇਰਿਤ ਕਰਨ ਲਈ ਕਈ ਕਦਮ ਚੁੱਕੇਗਾ, ਨਾਲ ਹੀ ਅÏਰਤਾਂ ਲਈ ਇੱਕ ਸੁਰੱਖਿਅਤ ਅਤੇ ਸਤਿਕਾਰਯੋਗ ਕੰਮ ਵਾਤਾਵਰਨ ਤੇ ਲੀਡਰਸ਼ਿਪ ਪਲੇਟਫ਼ਾਰਮ ਪ੍ਰਦਾਨ ਕਰੇਗਾ | ਇਸੇ ਦੌਰਾਨ ਚੰਡੀਗੜ੍ਹ ਪੁਲਿਸ ਵਲੋਂ ਵੀ ਸੁਰੱਖਿਆ ਦੇ ਮੱਦੇ ਨਜ਼ਰ ਸ਼ਹਿਰ ਵਿਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ, ਉੱਥੇ ਸਚਾਰੂ ਢੰਗ ਨਾਲ ਨਾਲ ਆਵਾਜਾਈ ਨੂੰ ਬਹਾਲ ਰੱਖਣ ਲਈ ਵੀ ਟਰੈਫਿਕ ਪੁਲਿਸ ਵਲੋਂ ਵੀ ਲੋੜੀਂਦੇ ਇੰਤਜ਼ਾਮ ਕੀਤੇ ਹੋਏ ਸਨ ?ਸ਼ਹਿਰ ਵਿਚ ਕਈ ਸੰਸਥਾਵਾਂ ਨੇ ਵੱਖ-ਵੱਖ ਕਲਾਵਾਂ ਦੇ ਕਲਾਕਾਰਾਂ ਨੂੰ ਵੀ ਲੋਕਾਂ ਦੇ ਮਨੋਰੰਜਨ ਲਈ ਸੱਦਿਆ ਹੋਇਆ ਸੀ | ਇਸੇ ਦੌਰਾਨ ਸ਼ਹਿਰ ਦੇ ਖਾਣ-ਪੀਣ ਵਾਲੇ ਹੋਟਲਾਂ ਅਤੇ ਰੈਸਟੋਰੈਂਟਾਂ ਵਿਚ ਵੀ ਲੋਕੀ ਪਰਿਵਾਰਾਂ ਸਮੇਤ ਖਾਣਿਆਂ ਦਾ ਲੁਤਫ਼ ਲੈਣ ਲਈ ਪੁੱਜੇ ਹੋਏ ਸਨ | ਕੜਾਕੇ ਦੀ ਸਰਦੀ ਪੈਣ ਦੇ ਕਾਰਨ ਵਧੇਰੇ ਲੋਕਾਂ ਨੇ ਸ਼ਹਿਰ ਵਿਚ ਘੁੰਮਣ ਫਿਰਨ ਨਾਲੋਂ ਆਪਣੇ ਘਰਾਂ ਵਿਚ ਰਹਿਣ ਨੂੰ ਹੀ ਪਹਿਲ ਦਿੱਤੀ |

ਪਿਛਲੀ ਖ਼ਬਰ ਸੀਤ ਲਹਿਰ ਤੇ ਸੰਘਣੀ ਧੁੰਦ ਦੀ ਮਾਰ ਹੇਠ ਰਿਹਾ ‘2025’ ਦਾ ਆਖ਼ਰੀ ਦਿਨ <br/> ਅਗਲੀ ਖ਼ਬਰ ਅਵਾਰਾ ਕੁੱਤਿਆਂ ਕਾਰਨ ਹੋਏ ਝਗੜੇ ਦੌਰਾਨ ਔਰਤ, ਉਸ ਦਾ ਪੁੱਤਰ ਤੇ ਇਕ ਬਜ਼ੁਰਗ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।