27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਖਾਲਸਾ ਸਕੂਲ ਵਿਖੇ ਪੰਜਾਬੀ ਲਿਖਾਰੀ ਸਭਾ ਕੁਰਾਲੀ ਦੀ ਇਕੱਤਰਤਾ ਹੋਈ <br/>

ਕੁਰਾਲੀ ਦੇ ਖਾਲਸਾ ਸਕੂਲ ਵਿਖੇ ਪੰਜਾਬੀ ਲਿਖਾਰੀ ਸਭਾ ਦੀ ਇਕੱਤਰਤਾ ਮੌਕੇ ਹਾਜ਼ਰ ਸਾਹਿਤਕਾਰ | ਤਸਵੀਰ : ਹਰਪ੍ਰੀਤ ਸਿੰਘ <br/> 01-01-2026
ਕੁਰਾਲੀ, 31 ਦਸੰਬਰ (ਹਰਪ੍ਰੀਤ ਸਿੰਘ)-ਅੱਜ ਪੰਜਾਬੀ ਲਿਖਾਰੀ ਸਭਾ ਕੁਰਾਲੀ ਦੀ ਇਕੱਤਰਤਾ ਸਭਾ ਦੇ ਪ੍ਰਧਾਨ ਹਰਦੀਪ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਸਥਾਨਕ ਖਾਲਸਾ ਸਕੂਲ ਵਿਖੇ ਹੋਈ | ਮਾਤਾ ਗੁਜਰੀ ਜੀ, ਚਾਰ ਸਾਹਿਬਜ਼ਾਦਿਆਂ ਅਤੇ ਪੋਹ ਮਹੀਨੇ ਦੇ ਸ਼ਹੀਦਾਂ ਨੂੰ ਸਮਰਪਿਤ ਇਸ ਸਭਾ ਦਾ ਆਰੰਭ ਜਸਕੀਰਤ ਸਿੰਘ ਨੇ 'ਸਰਸਾ ਤੋਂ ਵਿਛੜਿਆਂ' ਕਵਿਤਾ ਰਾਹੀਂ ਕੀਤਾ ਤੇ ਬੀਬੀ ਅਮਰਜੀਤ ਕੌਰ ਮੋਰਿੰਡਾ ਨੇ ਚਮਕੌਰ ਦੀ ਗੜ੍ਹੀ ਦੇ ਸ਼ਹੀਦਾਂ ਦਾ ਅੰਤਿਮ ਸੰਸਕਾਰ ਕਰਨ ਵਾਲੀ ਬੀਬੀ ਸ਼ਰਨ ਕੌਰ ਦੀ ਦਲੇਰੀ ਤੇ ਸ਼ਹਾਦਤ ਅਤੇ ਜਸਵਿੰਦਰ ਸਿੰਘ ਰਾਉਂ ਨੇ ਜੁਲਮ ਨੂੰ ਮਿਟਾਉਣ ਲਈ ਸਰਹਿੰਦ ਦੇ ਸਾਕੇ ਦੇ ਪ੍ਰਭਾਵ ਨੂੰ ਕਵਿਤਾ ਰਾਹੀਂ ਪੇਸ਼ ਕੀਤਾ | ਭੁਪਿੰਦਰ ਸਿੰਘ ਭਾਗੋਮਾਜਰਾ ਨੇ ਪਹਾੜੀ ਰਾਜਿਆਂ ਤੇ ਗੁਰੂ ਸਾਹਿਬ ਦੇ ਯੁੱਧਾਂ ਦੇ ਕਾਰਨਾਂ ਅਤੇ ਚਰਨਜੀਤ ਸਿੰਘ ਕਤਰਾ ਨੇ ਬਾਲ ਕਵਿਤਾ ਪੇਸ਼ ਕੀਤੀ | ਕਲਵਿੰਦਰ ਸਿੰਘ ਖੈਰਾਬਾਦੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਰਬੰਸ ਵਾਰਨ ਨੂੰ ਗੀਤ ਰਾਹੀਂ, ਜਦਕਿ ਸੁਰਿੰਦਰ ਸਿੰਘ ਰਸੂਲਪੁਰੀ ਨੇ ਜੁਲਮ ਦੇ ਖਾਤਮੇ ਲਈ ਖਾਲਸੇ ਦੇ ਹਥਿਆਰਬੰਦ ਸੰਘਰਸ਼ ਦੀ ਅਹਿਮੀਅਤ ਨੂੰ ਉਭਾਰਿਆ | ਸਭਾ ਦੇ ਅੰਤ 'ਚ ਪ੍ਰਧਾਨ ਹਰਦੀਪ ਸਿੰਘ ਗਿੱਲ ਨੇ ਸ਼ਹੀਦਾਂ ਨੂੰ ਨਮਨ ਕੀਤਾ | ਮੰਚ ਸੰਚਾਲਨ ਜਨਰਲ ਸਕੱਤਰ ਡਾ. ਰਜਿੰਦਰ ਸਿੰਘ ਕੁਰਾਲੀ ਵਲੋਂ ਕੀਤਾ ਗਿਆ |

ਪਿਛਲੀ ਖ਼ਬਰ ਪੰਜਾਬ ਸਰਕਾਰ ਨੇ ਸਕੂਲੀ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਸ੍ਰੀ ਅਨੰਦਪੁਰ ਸਾਹਿਬ ਵਿਖੇ ਮੌਕ ਵਿਧਾਨ ਸਭਾ ਸੈਸ਼ਨ ਕਰਵ... ਅਗਲੀ ਖ਼ਬਰ ਪਿੰਡ ਭਾਂਖਰਪੁਰ ਦੀ ਪੰਚਾਇਤ ਨੇ ਅਣ-ਅਧਿਕਾਰਤ ਕਾਲੋਨੀਆਂ ਵਿਰੁੱਧ ਅਪਣਾਇਆ ਸਖ਼ਤ ਰੁਖ਼ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।