27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਪਿਛਲੇ ਦੋ ਦਿਨਾਂ ਤੋਂ ਠੰਢ 'ਚ ਠਰ ਰਹੀ ਬੇਸਹਾਰਾ ਮਹਿਲਾ ਨੂੰ ਅਨਾਥ ਆਸ਼ਰਮ ਪਹੁੰਚਾਇਆ <br/>

ਠੰਢ 'ਚ ਠਰ ਰਹੀ ਮਹਿਲਾ ਨੂੰ ਅਨਾਥ ਆਸ਼ਰਮ ਲਿਜਾਣ ਲਈ ਪੁੱਜੇ ਸੇਠੀ ਢਾਬੇ ਦੇ ਮਾਲਕ ਤੇ ਹੋਰ | ਤਸਵੀਰ : ਰਾਜਬੀਰ ਸਿੰਘ <br/> 01-01-2026
ਲਾਲੜੂ, 31 ਦਸੰਬਰ (ਰਾਜਬੀਰ ਸਿੰਘ)-ਲਾਲੜੂ ਮੰਡੀ ਦੇ ਮੁੱਖ ਬਾਜ਼ਾਰ 'ਚ ਇਕ ਦੁਕਾਨ ਦੇ ਅੱਗੇ ਕੜਾਕੇ ਦੀ ਠੰਡ 'ਚ ਪਿਛਲੇ ਦੋ ਦਿਨਾਂ ਤੋਂ ਬੈਠੀ ਇਕ ਮਹਿਲਾ ਨੂੰ ਅੱਜ ਨਗਰ ਕੌਂਸਲ ਦੇ ਪ੍ਰਧਾਨ ਸਤੀਸ਼ ਰਾਣਾ ਅਤੇ ਹੋਰ ਸ਼ਹਿਰ ਵਾਸੀਆਂ ਦੀ ਹਾਜ਼ਰੀ 'ਚ ਸੇਠੀ ਢਾਬੇ ਦੇ ਸਹਿਯੋਗ ਨਾਲ ਅਨਾਥ ਆਸ਼ਰਮ ਮਾਨਸਾ ਵਿਖੇ ਪਹੁੰਚਾਇਆ ਗਿਆ | ਪ੍ਰਾਪਤ ਜਾਣਕਾਰੀ ਮੁਤਾਬਕ ਲਾਲੜੂ ਮੰਡੀ ਦੇ ਮੁੱਖ ਬਾਜ਼ਾਰ 'ਚ ਦਿਸ਼ਾ ਵਧਵਾ ਨਾਮਕ ਮਹਿਲਾ ਦੀ ਦੁਕਾਨ ਅੱਗੇ ਪਿਛਲੇ ਦੋ ਦਿਨਾਂ ਤੋਂ ਇਕ ਬੇਸਹਾਰਾ ਮਹਿਲਾ ਭਾਰੀ ਠੰਡ 'ਚ ਠਰ ਰਹੀ ਸੀ, ਜਿਸ ਨੂੰ ਉਕਤ ਦੁਕਾਨਦਾਰ ਨੇ ਆਪਣੇ ਘਰੋਂ ਰੋਟੀ ਅਤੇ ਗਰਮ ਕੱਪੜੇ ਵੀ ਲਿਆ ਕੇ ਦਿੱਤੇ | ਉਸ ਤੋਂ ਬਾਅਦ ਉਨ੍ਹਾਂ ਨੇ ਸਾਬਕਾ ਕੌਂਸਲਰ ਰਘਬੀਰ ਜੁਨੇਜਾ ਅਤੇ ਸਰਬਜੀਤ ਸਿੰਘ ਭੱਟੀ ਨਾਲ ਸੰਪਰਕ ਕੀਤਾ, ਜਿਨ੍ਹਾਂ ਦੇ ਯਤਨਾਂ ਸਦਕਾ ਅੱਜ ਸੇਠੀ ਢਾਬੇ ਦੀ ਐਬੂਲੈਂਸ ਰਾਹੀਂ ਇਸ ਮਹਿਲਾ ਨੂੰ ਸ੍ਰੀਮਾਨ 108 ਸੰਤ ਮਹੇਸ਼ ਮੁਨੀ ਜੀ ਬੋਰੇ ਵਾਲੇ ਪਿੰਡ ਫਤਾ ਮਲੂਕਾ ਜ਼ਿਲ੍ਹਾ ਮਾਨਸਾ ਵਿਖੇ ਪਹੁੰਚਾਇਆ ਗਿਆ | ਇਹ ਮਹਿਲਾ ਆਪਣਾ ਨਾਂਅ ਸਵੀਤਾ ਦੱਸਦੀ ਹੈ, ਪਰ ਘਰਦਾ ਅਤਾ-ਪਤਾ ਨਹੀਂ ਦੱਸ ਪਾ ਰਹੀ | ਇਸ ਮੌਕੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਐਡਵੋਕੇਟ ਮਨਪ੍ਰੀਤ ਸਿੰਘ ਭੱਟੀ ਨੇ ਬੇਸਹਾਰਾ ਮਹਿਲਾ ਨੂੰ ਕੰਬਲ ਦਿੱਤੇ |

ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵਲੋਂ ਮਜ਼ਦੂਰ ਆਗੂ ਮੁਕੇਸ਼ ਮਲੌਦ ਦੀ ਗਿ੍ਫ਼ਤਾਰੀ ਦੀ ਸਖ਼ਤ ਨਿਖੇਧੀ ਅਗਲੀ ਖ਼ਬਰ ਬਲੌਂਗੀ ਦੇ ਵਾਲਮੀਕਿ ਭਾਈਚਾਰੇ ਨਾਲ ਸੰਬੰਧਿਤ ਕਈ ਪਰਿਵਾਰ 'ਆਪ' ਵਿਚ ਸ਼ਾਮਿਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।