06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਚੰਡੀਗੜ੍ਹ 'ਚ 77ਵੇਂ ਗਣਤੰਤਰ ਦਿਵਸ ਮੌਕੇ ਰਾਸ਼ਟਰੀ ਕਵੀ ਸੰਮੇਲਨ ਦੌਰਾਨ ਕਵੀਆਂ ਲਾਈਆਂ ਰੌਣਕਾਂ <br/>

ਅਜੀਤ ਡੈਸਕ 26-01-2026
ਚੰਡੀਗੜ੍ਹ, 25 ਜਨਵਰੀ (ਅਜਾਇਬ ਸਿੰਘ ਔਜਲਾ)– ਰਾਣੀ ਲਕਸ਼ਮੀਬਾਈ ਭਵਨ, ਸੈਕਟਰ 38, ਚੰਡੀਗੜ੍ਹ ਵਿਚ ਅੱਜ ਚੰਡੀਗੜ੍ਹ ਸਾਹਿਤ ਅਕਾਦਮੀ ਵਲੋਂ ਅਕਾਦਮੀ ਦੇ ਪ੍ਰਧਾਨ ਡਾ. ਮਨਮੋਹਨ ਸਿੰਘ ਦੀ ਅਗਵਾਈ ਹੇਠ 77ਵੇਂ ਗਣਤੰਤਰ ਦਿਵਸ ਦੇ ਮੌਕੇ 'ਤੇ ਰਾਸ਼ਟਰੀ ਕਵੀ ਸੰਮੇਲਨ ਕਰਵਾਇਆ ਗਿਆ | ਸਾਹਿਤ ਅਕਾਦਮੀ ਦੇ ਉਪ-ਪ੍ਰਧਾਨ ਡਾ. ਅਨੀਸ਼ ਗਰਗ ਨੇ ਕਿਹਾ ਕਿ ਸਮਾਗਮ ਦੀ ਸ਼ੁਰੂਆਤ ਅੰਗਰੇਜ਼ੀ ਦੀ ਪ੍ਰਸਿੱਧ ਕਵਿੱਤਰੀ ਅਰਚਨਾ ਸਾਹਨੀ ਵਲੋਂ ਮਹਾਤਮਾ ਬੁੱਧ ਦੀ ਪਤਨੀ ਯਸ਼ੋਧਰਾ 'ਤੇ ਪੜ੍ਹੀ ਗਈ ਕਵਿਤਾ ਨਾਲ ਕਵੀ ਸੰਮੇਲਨ ਦਾ ਵਧੀਆ ਆਗਾਜ਼ ਹੋਇਆ | ਉਪਰੰਤ ਕਵੀ ਸੰਮੇਲਨ 'ਚ ਪੋ੍ਰ. ਗੁਰਦੀਪ ਗੁੱਲ ਵਲੋਂ ਉਰਦੂ ਦੀ ਨਜ਼ਮ ਨਾਲ ਸਰੋਤਿਆਂ ਦਾ ਚੰਗਾ ਹੁੰਗਾਰਾ ਲਿਆ | ਇਸੇ ਲੜੀ ਵਿਚ ਰਾਜਨ ਸੁਦਾਮਾ ਅਤੇ ਅਨੀਤਾ ਸੁਰਭੀ ਦੀ ਨਜ਼ਮਾਂ ਦੀ ਵੀ ਖੂਬ ਪ੍ਰਸੰਸਾ ਹੋਈ | ਇਸੇ ਦੌਰਾਨ ਦੀਪ ਇੰਦਰ, ਸੁਦੇਸ਼ ਨੂਰ, ਸੁਨੀਤਾ ਰੈਨਾ, ਨਸੀਮ, ਸ਼ਾਇਦ ਨਾਭੀ, ਸੁਰਜੀਤ ਸੁਮਨ, ਨਵੀਨ ਗੁਪਤਾ, ਪਿ੍ਆ ਕੁਮਾਰੀ, ਚਮਨ ਲਾਲ ਚਮਨ ਵਲੋਂ ਆਪਣੀਆਂ ਰਚਨਾਵਾਂ ਨਾਲ ਵਾਹਵਾ ਖੱਟੀ | ਸਮਾਰੋਹ ਵਿਚ ਪਰਮਿੰਦਰ ਸਿੰਘ 'ਅਜ਼ੀਜ਼', ਸੁਰਿੰਦਰ ਪਾਲ ਸੋਨੀ 'ਕਾਕੜੌਦ, ਅਸ਼ੋਕ ਭੰਡਾਰੀ ਨਾਦਿਰ, ਜੈਪਾਲ, ਭਗਤ ਰਾਮ ਰੰਗਾੜਾ, ਹਰਵਿੰਦਰ, ਗਣੇਸ਼ ਬਜਾਜ, ਯਸ਼ ਕਾਂਸਲ, ਪਰਮਜੀਤ ਪਰਮ, ਪ੍ਰੋ. ਮਨਮੋਹਨ ਸਿੰਘ ਦਾਊਾ ਨੇ ਵੀ ਆਪਣੀਆਂ ਨਜ਼ਮਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ | ਚੰਡੀਗੜ੍ਹ ਸਾਹਿਤ ਅਕਾਦਮੀ ਦੇ ਸਕੱਤਰ ਸੁਭਾਸ਼ ਭਾਸਕਰ ਨੇ ਵਿਦਵਾਨਾਂ, ਕਵੀਆਂ ਤੇ ਲੇਖਕਾਂ ਲਈ ਰਸਮੀ ਧੰਨਵਾਦੀ ਸ਼ਬਦ

ਪਿਛਲੀ ਖ਼ਬਰ ਸੰਤ ਨਿਰੰਜਨ ਦਾਸ ਜੀ ਨੂੰ ਪਦਮ ਸ੍ਰੀ ਸਨਮਾਨ ਮਿਲਣਾ ਸਮੂਹ ਸਮਾਜ ਲਈ ਮਾਣ ਦੀ ਗੱਲ - ਅਸ਼ਵਨੀ ਸ਼ਰਮਾ ਅਗਲੀ ਖ਼ਬਰ ਗੁਰਦਰਸ਼ਨ ਸੈਣੀ ਨੇ ਹਰਿਆਣਾ ਦੇ ਮੁੱਖ ਮੰਤਰੀ ਨੂੰ ਜਨਮ ਦਿਨ ਦੀ ਵਧਾਈ ਦਿੰਦਿਆਂ ਲੰਮੀ ਉਮਰ ਦੀ ਕੀਤੀ ਕਾਮਨਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।