07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਕਾਂਗਰਸ ਵਲੋਂ ਸੱਜਣ ਕੁਮਾਰ ਨੂੰ ਮਿਲੀ ਰਾਹਤ ਦਾ ਪੋਸਟਰ ਲਗਵਾ ਕੇ ਜਸ਼ਨ ਮਨਾਏ ਜਾਣਾ ਨਿੰਦਣਯੋਗ-ਬੱਲੀਏਵਾਲ <br/>

ਅਜੀਤ ਡੈਸਕ 26-01-2026
ਚੰਡੀਗੜ੍ਹ, 25 ਜਨਵਰੀ (ਅਜੀਤ ਬਿਊਰੋ)- 1984 ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਨੂੰ ਬੀਤੇ ਦਿਨੀਂ ਦਿੱਲੀ ਦੀ ਅਦਾਲਤ ਵੱਲੋਂ 1 ਕੇਸ ਵਿਚ ਬਰੀ ਕੀਤੇ ਜਾਣ ਤੇ ਜਿੱਥੇ ਸਿੱਖ ਕੌਮ ਦੇ ਮਨਾਂ ਨੂੰ ਠੇਸ ਪਹੁੰਚੀ ਹੈ, ਉੱਥੇ ਹੀ ਕਾਂਗਰਸ ਵੱਲੋਂ ਸੱਜਣ ਕੁਮਾਰ ਦੇ ਬਰੀ ਹੋਣ 'ਤੇ ਕਾਂਗਰਸ ਵੱਲੋਂ ਜਸ਼ਨ ਮਨਾਏ ਜਾਣਾ ਬਹੁਤ ਹੀ ਮੰਦਭਾਗਾ ਤੇ ਨਿੰਦਣਯੋਗ ਹੈ | ਦਿੱਲੀ ਕਾਂਗਰਸ ਦੀ ਮਹਿਲਾ ਵਿੰਗ ਦੀ ਪ੍ਰਦੇਸ਼ ਪ੍ਰਧਾਨ ਪੁਸ਼ਪਾ ਸਿੰਘ ਵੱਲੋਂ ਇਸ ਰਾਹਤ ਦੀ ਖ਼ਬਰ ਨੂੰ ਸੱਚ ਦੀ ਜਿੱਤ ਵਰਗਾ ਸੁਨੇਹਾ ਦੇਣ ਦੇ ਲਈ ਦਿੱਲੀ ਅੰਦਰ ਪੋਸਟਰ ਤੇ ਬੈਨਰ ਲਗਾਏ ਜਾਣਾ ਸਿੱਖ ਕੌਮ ਦੇ ਜ਼ਖ਼ਮਾਂ 'ਤੇ ਲੂਣ ਛਿੜਕਣ ਦੇ ਬਰਾਬਰ ਹੈ | ਇਹ ਕੋਈ ਆਮ ਕਾਨੂੰਨੀ ਅੱਪਡੇਟ ਨਹੀਂ ਹੈ | ਸੱਜਣ ਕੁਮਾਰ ਦਾ ਨਾਮ 1984 ਦੇ ਸਿੱਖ ਕਤਲੇਆਮ ਨਾਲ ਬਹੁਤ ਲੰਬੇ ਸਮੇਂ ਤੋਂ ਜੁੜਿਆ ਹੋਇਆ ਉਸ ਉੱਪਰ 3 ਹੋਰ ਕੇਸ ਵੀ ਦਰਜ਼ ਹਨ | 1984 ਵਾਪਰਿਆ ਇੱਕ ਅਜਿਹਾ ਕਤਲੇਆਮ ਜਿਸਨੂੰ ਅਦਾਲਤਾਂ, ਕਮਿਸ਼ਨਾਂ ਤੇ ਇਤਿਹਾਸ ਨੇ ਮਨੁੱਖਤਾ 'ਤੇ ਦਾਗ਼ ਕਰਾਰ ਦਿੱਤਾ ਹੈ | ਇੱਕ ਮਾਮਲੇ ਵਿਚ ਮਾਮੂਲੀ ਰਾਹਤ ਮਿਲਣ ਦੀ ਖ਼ਬਰ ਨੂੰ ਸੱਚ ਦੀ ਜਿੱਤ ਅਤੇ ਸੱਜਣ ਕੁਮਾਰ ਨੂੰ ਬੱਬਰ ਸ਼ੇਰ ਦੱਸਣਾ ਹਜ਼ਾਰਾਂ ਸਿੱਖ ਪੀੜਤ ਪਰਿਵਾਰਾਂ ਦੇ ਦਰਦ ਦਾ ਮਜ਼ਾਕ ਉਡਾਉਣ ਦੇ ਬਰਾਬਰ ਹੈ | ਕਾਂਗਰਸ ਇਹ ਗੱਲ ਜਾਣਬੁੱਝ ਕੇ ਭੁੱਲ ਰਹੀ ਹੈ ਕਿ ਸੱਜਣ ਕੁਮਾਰ ਹੋਰ 1984 ਨਾਲ ਸਬੰਧਿਤ ਮਾਮਲਿਆਂ ਵਿਚ ਦੋਸ਼ੀ ਕਰਾਰ ਦਿੱਤਾ ਜਾ ਚੁੱਕਾ ਹੈ ਅਤੇ ਸਜ਼ਾ ਭੁਗਤ ਰਿਹਾ ਹੈ | ਕਈ ਅਦਾਲਤਾਂ ਨੇ ਉਸ ਨੂੰ ਭੀੜਾਂ ਨੂੰ ਭੜਕਾਉਣ ਤੇ ਸਿੱਖਾਂ ਖ਼ਿਲਾਫ਼ ਹਿੰਸਾ ਲਈ ਜ਼ਿੰਮੇਵਾਰ ਮੰਨਿਆ ਹੈ |
ਕਾਂਗਰਸ ਪੰਜਾਬ ਦੇ ਆਗੂਆਂ ਨੂੰ ਇਸ ਬਾਰੇ ਆਪਣੀ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ-ਕੀ ਪੰਜਾਬ ਕਾਂਗਰਸ ਸੱਜਣ ਕੁਮਾਰ ਨਾਲ ਖੜ੍ਹੀ ਹੈ ਜਾਂ 1984 ਦੇ ਪੀੜਤ ਸਿੱਖ ਪਰਿਵਾਰਾਂ ਨਾਲ?

ਪਿਛਲੀ ਖ਼ਬਰ ਚੰਡੀਗੜ੍ਹ ਸਿੱਖਿਆ ਵਿਭਾਗ ਨੇ ਗਣਤੰਤਰ ਦਿਵਸ ਸੰਬੰਧੀ ਸਮਾਗਮ ਕਰਵਾਇਆ <br/> ਅਗਲੀ ਖ਼ਬਰ ੇ ਰਾਸ਼ਟਰੀ ਵੋਟਰ ਦਿਵਸ ਮੌਕੇ ਲਿਆ 'ਵੋਟਰ ਪ੍ਰਣ'

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।