07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਸਿਲੀਕਾਨ ਵੈਲੀ (ਅਮਰੀਕਾ) ਦੇ ਮਾਹਿਰ ਉਦਮੀ ਕਨਵਲ ਰੇਖੀ ਵਲੋਂ ਆਪਣੀ ਕਿਤਾਬ 'ਦ ਗ੍ਰਾਊਾਡਬ੍ਰੇਕਰ' ਲੋਕ ਅਰਪਣ <br/>

ਅਜੀਤ ਡੈਸਕ 26-01-2026
ਚੰਡੀਗੜ੍ਹ, 25 ਜਨਵਰੀ (ਅਜਾਇਬ ਸਿੰਘ ਔਜਲਾ)- ਨੈਸਡੈਕ ਵਿਚ ਕਿਸੇ ਕੰਪਨੀ ਨੂੰ ਸੂਚੀਬੱਧ ਕਰਵਾਉਣ ਵਾਲੇ ਪਹਿਲੇ ਭਾਰਤੀ-ਅਮਰੀਕੀ ਸੰਸਥਾਪਕ ਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.), ਭਾਰਤ ਵਿਚ ਉਦਮਸ਼ੀਲਤਾ ਦੀ ਲਹਿਰ ਦੇ ਸਹਿ-ਰਚਨਹਾਰ ਤੇ ਨਵੇਂ ਉਦਮੀਆਂ ਦੇ ਮਾਰਗਦਰਸ਼ਕ ਕਨਵਲ ਰੇਖੀ ਨੇ ਅੱਜ ਚੰਡੀਗੜ੍ਹ ਵਿਚ ਆਪਣੀ ਕਿਤਾਬ 'ਦ ਗ੍ਰਾਊਾਡਬ੍ਰੇਕਰ' ਲੋਕ ਅਰਪਿਤ ਕੀਤੀ | ਇਸ ਮੌਕੇ ਉਨ੍ਹਾਂ ਕਿਹਾ ਕਿ ਇਹ ਕਿਤਾਬ ਉਨ੍ਹਾਂ ਦੇ ਨਿੱਜੀ ਜੀਵਨ-ਸਫ਼ਰ ਰਾਹੀਂ ਭਾਰਤੀ ਉਦਮਸ਼ੀਲਤਾ ਦੇ ਉਭਾਰ ਦੀ ਕਹਾਣੀ ਦਰਸਾਉਂਦੀ ਹੈ ਤੇ ਨਵੀਨ ਸੋਚ, ਜੋਖ਼ਮ ਮੋਲ ਲੈਣ ਦਾ ਹੌਸਲਾ, ਨੇਤਿ੍ਤਵ, ਮੁਸ਼ਕਲ ਹਾਲਾਤ ਨਾਲ ਟੱਕਰ ਲੈਣ ਦੀ ਸਮਰੱਥਾ ਤੇ ਭਾਰਤੀ ਸੋਚ ਨਾਲ ਵਿਸ਼ਵ ਪੱਧਰੀ ਕੰਪਨੀਆਂ ਖੜ੍ਹੀਆਂ ਕਰਨ ਵਰਗੇ ਅਹੰਕਾਰਪੂਰਕ ਸਬਕ ਦਿੰਦੀ ਹੈ | ਦਿ੍ੜ੍ਹ ਨਿਸ਼ਚੇ, ਨੇਤਿ੍ਤਵ ਵਿਚ ਨਵੀਂ ਸੋਚ ਅਤੇ ਉਦੇਸ਼ 'ਤੇ ਆਧਾਰਿਤ ਇਹ ਕਿਤਾਬ ਇੱਕ ਪਾਸੇ ਚੁਣੌਤੀਆਂ 'ਤੇ ਫ਼ਤਿਹ ਹਾਸਲ ਕਰਨ ਦੀ ਉਨ੍ਹਾਂ ਦੀ ਨਿੱਜੀ ਕਹਾਣੀ ਹੈ, ਤਾਂ ਦੂਜੇ ਪਾਸੇ ਆਉਣ ਵਾਲੀ ਪੀੜ੍ਹੀ ਦੇ ਬਦਲਾਅ ਲਿਆਉਣ ਵਾਲਿਆਂ ਲਈ ਇੱਕ ਸ਼ਕਤੀਸ਼ਾਲੀ ਤੇ ਪ੍ਰੇਰਕ ਸੱਦਾ ਵੀ ਹੈ | ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਕਿਤਾਬ ਦਾ ਲੋਕ ਅਰਪਣ (ਰੇਖੀ) ਦੇ ਲਈ ਪ੍ਰਤੀਕਾਤਮਕ ਤੌਰ 'ਤੇ 'ਘਰ ਵਾਪਸੀ' ਵਰਗੀ ਰਿਹਾ | ਉਨ੍ਹਾਂ ਦਾ ਜਨਮ ਪੰਜਾਬ ਦੇ ਰਾਵਲਪਿੰਡੀ ਵਿਚ ਹੋਇਆ ਸੀ ਅਤੇ ਉਹ ਅੱਜ ਵੀ ਇਸ ਧਰਤੀ ਤੋਂ ਲਗਾਤਾਰ ਪ੍ਰੇਰਨਾ ਲੈਂਦੇ ਹਨ | ਉਨ੍ਹਾਂ ਦਾ ਕਰੀਅਰ ਵਿਸ਼ਵ ਤਕਨੀਕੀ ਜਗਤ ਵਿਚ ਭਾਰਤੀ ਮੂਲ ਦੇ ਨੇਤਿ੍ਤਵ ਨੂੰ ਮਜ਼ਬੂਤੀ ਨਾਲ ਸਥਾਪਤ ਕਰਨ ਵਿਚ ਮਹੱਤਵਪੂਰਨ ਰਿਹਾ ਹੈ | ਚੰਡੀਗੜ੍ਹ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਨਵਲ ਰੇਖੀ ਨੇ ਕਿਹਾ ਕਿ ਚੰਡੀਗੜ੍ਹ ਨੌਜਵਾਨ ਉੱਦਮੀਆਂ ਲਈ ਇੱਕ ਮਜ਼ਬੂਤ ਕੇਂਦਰ ਵਜੋਂ ਉੱਭਰ ਰਿਹਾ ਹੈ, ਜਿੱਥੇ ਪ੍ਰਤਿਭਾ, ਉੱਚ-ਸਤ੍ਹਾ ਸਿੱਖਿਆ ਅਤੇ ਤੇਜ਼ੀ ਨਾਲ ਵਿਕਸਤ ਹੋ ਰਹੀ ਸਟਾਰਟਅੱਪ ਪ੍ਰਣਾਲੀ ਮੌਜੂਦ ਹੈ | ਉਨ੍ਹਾਂ ਕਿਹਾ ਕਿ ਭਾਰਤ ਦੇ 2047 ਦੇ ਸੁਪਨੇ ਨੂੰ ਸਾਕਾਰ ਕਰਨ ਲਈ ਪਹਿਲੀ ਪੀੜ੍ਹੀ ਦੇ ਉੱਦਮੀਆਂ ਨੂੰ ਸਸ਼ਕਤ ਬਣਾਉਣਾ ਬਹੁਤ ਜ਼ਰੂਰੀ ਹੈ |

ਪਿਛਲੀ ਖ਼ਬਰ ਸੁਧੀਰ ਰਾਣਾ ਸੋਸ਼ਲ ਮੀਡੀਆ ਕੋਆਰਡੀਨੇਟਰ ਨਿਯੁਕਤ <br/> ਅਗਲੀ ਖ਼ਬਰ ਚੰਡੀਗੜ੍ਹ ਸਿੱਖਿਆ ਵਿਭਾਗ ਨੇ ਗਣਤੰਤਰ ਦਿਵਸ ਸੰਬੰਧੀ ਸਮਾਗਮ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।