07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਗਣਤੰਤਰ ਦਿਵਸ ਦੇ ਮੱਦੇਨਜ਼ਰ ਚੰਡੀਗੜ੍ਹ-ਮੁਹਾਲੀ ਦੇ ਸਰਹੱਦੀ ਥਾਣਿਆਂ ਨਾਲ ਕੋਆਰਡੀਨੇਸ਼ਨ ਮੀਟਿੰਗ ਸੱਦੀ <br/>

ਅਜੀਤ ਡੈਸਕ 26-01-2026
ਐੱਸ. ਏ. ਐੱਸ. ਨਗਰ, 25 ਜਨਵਰੀ (ਕਪਿਲ ਵਧਵਾ)-ਗਣਤੰਤਰ ਦਿਵਸ ਦੇ ਮੱਦੇਨਜ਼ਰ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਚੰਡੀਗੜ੍ਹ-ਮੁਹਾਲੀ ਦੇ ਸਰਹੱਦੀ ਪੁਲਿਸ ਥਾਣਿਆਂ ਦੀ ਇਕ ਅਹਿਮ ਕੋਆਰਡੀਨੇਸ਼ਨ ਮੀਟਿੰਗ ਸੱਦੀ ਗਈ, ਜਿਸ ਦੀ ਅਗਵਾਈ ਡੀ. ਐੱਸ. ਪੀ. ਸਿਟੀ-2 ਹਰਸਿਮਰਨ ਸਿੰਘ ਬੱਲ ਵਲੋਂ ਕੀਤੀ ਗਈ | ਮੀਟਿੰਗ ਵਿਚ ਚੰਡੀਗੜ੍ਹ ਤੋਂ ਥਾਣਾ ਸੈਕਟਰ-36 ਦੇ ਐੱਸ. ਐੱਚ. ਓ. ਇੰਸਪੈਕਟਰ ਜੇ. ਪੀ. ਸਿੰਘ, ਸੈਕਟਰ-34 ਦੇ ਐੱਸ. ਐੱਚ. ਓ. ਇੰਸਪੈਕਟਰ ਸਤਿੰਦਰ, ਸੈਕਟਰ-49 ਦੇ ਐੱਸ. ਐੱਚ. ਓ. ਇੰਸਪੈਕਟਰ ਓਮ ਪ੍ਰਕਾਸ਼ ਅਤੇ ਸੈਕਟਰ-31 ਦੇ ਐੱਸ. ਐੱਚ. ਓ. ਇੰਸਪੈਕਟਰ ਰਾਜੀਵ ਨੇ ਹਿੱਸਾ ਲਿਆ | ਇਸ ਤੋਂ ਇਲਾਵਾ ਮੁਹਾਲੀ ਦੇ ਫੇਜ਼-11 ਦੇ ਐੱਸ. ਐੱਚ. ਓ. ਇੰਸਪੈਕਟਰ ਅਮਨ ਬੈਦਵਾਣ, ਸੋਹਾਣਾ ਦੇ ਐੱਸ. ਐੱਚ. ਓ. ਇੰਸਪੈਕਟਰ ਸੁਨੀਲ ਸ਼ਰਮਾ, ਥਾਣਾ ਫੇਜ਼-8 ਦੇ ਐੱਸ. ਐੱਚ. ਓ. ਐੱਸ.. ਆਈ. ਸਤਨਾਮ ਸਿੰਘ, ਅਤੇ ਆਈ. ਟੀ. ਸਿਟੀ ਦੇ ਐੱਸ. ਐੱਚ. ਓ. ਅਮਨਦੀਪ ਸਿੰਘ ਵੀ ਹਾਜ਼ਰ ਰਹੇ | ਮੁਹਾਲੀ ਸਥਿਤ ਡੀ. ਐੱਸ. ਪੀ. ਦਫ਼ਤਰ ਵਿਖੇ ਹੋਈ ਮੀਟਿੰਗ ਦੌਰਾਨ ਸਰਹੱਦੀ ਇਲਾਕਿਆਂ ਵਿਚ ਜਾਣਕਾਰੀ ਸਾਂਝੀ ਕਰਨ, ਸਾਂਝੀ ਪੈਟਰੋਲਿੰਗ ਤੇ ਗ਼ੈਰ-ਸਮਾਜੀ ਅਨਸਰਾਂ ਨੂੰ ਰੋਕਣ ਬਾਬਤ ਚੁੱਕੇ ਜਾਣ ਵਾਲ ਕਦਮਾਂ 'ਤੇ ਵਿਸਥਾਰ ਸਹਿਤ ਚਰਚਾ ਕੀਤੀ ਗਈ | ਅਧਿਕਾਰੀਆਂ ਨੇ ਜ਼ੋਰ ਦਿੱਤਾ ਕਿ ਗਣਤੰਤਰ ਦਿਵਸ ਜਿਹੇ ਰਾਸ਼ਟਰੀ ਤਿਉਹਾਰ ਦੌਰਾਨ ਕਿਸੇ ਵੀ ਮਾੜੀ ਘਟਨਾ ਨੂੰ ਰੋਕਣ ਲਈ ਆਪਸੀ ਤਾਲਮੇਲ ਬਹੁਤ ਜ਼ਰੂਰੀ ਹੈ | ਡੀ. ਐੱਸ. ਪੀ. ਹਰਸਿਮਰਨ ਸਿੰਘ ਬੱਲ ਨੇ ਕਿਹਾ ਕਿ ਗਣਤੰਤਰ ਦਿਵਸ ਦੇ ਮੱਦੇਨਜ਼ਰ ਚੰਡੀਗੜ੍ਹ ਤੇ ਮੁਹਾਲੀ ਪੁਲਿਸ ਪੂਰੀ ਤਰ੍ਹਾਂ ਅਲਰਟ ਹੈ ਅਤੇ ਸਰਹੱਦੀ ਇਲਾਕਿਆਂ ਵਿਚ ਲਗਾਤਾਰ ਨਿਗਰਾਨੀ, ਨਾਕਾਬੰਦੀ ਅਤੇ ਗਸ਼ਤ ਰਾਹੀਂ ਸੁਰੱਖਿਆ ਯਕੀਨੀ ਬਣਾਈ ਜਾ ਰਹੀ ਹੈ ਤਾਂ ਜੋ ਗਣਤੰਤਰ ਦਿਵਸ ਦਾ ਤਿਉਹਾਰ ਸ਼ਾਂਤੀਪੂਰਕ ਤੇ ਸੁਰੱਖਿਅਤ ਢੰਗ ਨਾਲ ਮਨਾਇਆ ਜਾ ਸਕੇ |

ਪਿਛਲੀ ਖ਼ਬਰ ਬਸੰਤ ਪੰਚਮੀ ਸੰਬੰਧੀ ਸਮਾਰੋਹ ਕਰਵਾਇਆ ਅਗਲੀ ਖ਼ਬਰ ਪੁਲਿਸ ਸਟੇਸ਼ਨ ਨੂਰਪੁਰ ਬੇਦੀ ਵਿਖੇ ਖ਼ੂਨਦਾਨ ਕੈਂਪ ਦੌਰਾਨ ਜ਼ਿਲ੍ਹਾ ਪੁਲਿਸ ਮੁਖੀ ਨੇ ਖ਼ੂਨਦਾਨੀ ਕੀਤੇ ਸਨਮਾਨਿਤ <br/...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।