08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਪਡਿਆਲਾ ਦੇ ਚਾਰ ਰੋਜ਼ਾ ਫੁੱਟਬਾਲ ਟੂਰਨਾਮੈਂਟ ਦੇ ਦੂਸਰੇ ਰਾਊਾਡ ਲਈ ਮੁਕਾਬਲੇ ਕਰਵਾਏ <br/>

ਅਜੀਤ ਡੈਸਕ 26-01-2026
ਕੁਰਾਲੀ, 25 ਜਨਵਰੀ (ਬਿੱਲਾ ਅਕਾਲਗੜ੍ਹੀਆ)-ਪਿੰਡ ਪਡਿਆਲਾ ਵਿਖੇ ਸ਼ਹੀਦ ਭਗਤ ਸਿੰਘ ਯੂਥ ਵੈਲਫੇਅਰ ਕਲੱਬ ਵਲੋਂ ਪਿੰਡ ਅਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਸਵ. ਬਚਿੱਤਰ ਸਿੰਘ ਸਾਬਕਾ ਵਿਧਾਇਕ, ਸਵ. ਰਾਜਬੀਰ ਸਿੰਘ ਪਡਿਆਲਾ ਤੇ ਸਵ. ਤੇਜਵੀਰ ਸਿੰਘ ਪਡਿਆਲਾ ਦੀ ਨਿੱਘੀ ਯਾਦ ਨੂੰ ਸਮਰਪਿਤ ਕਰਵਾਏ ਜਾ ਰਹੇ ਸਾਲਾਨਾ ਚਾਰ ਰੋਜ਼ਾ ਇਕ ਪਿੰਡ ਓਪਨ ਫੁਟਬਾਲ ਟੁਰਨਾਂਮੈਂਟ ਦੇ ਦੂਸਰੇ ਦਿਨ ਦਾ ਉਦਘਾਟਨ ਸਤਨਾਮ ਸਿੰਘ ਸੰਧੂ ਮੈਂਬਰ ਪਾਰਲੀਮੈਂਟ, ਪਹਿਲਵਾਨ ਜੱਸਾ ਪੱਟੀ, ਜੀ. ਪੀ. ਸਿੰਘ, ਕਾਂਗਰਸੀ ਆਗੂ ਗੁਰਿੰਦਰ ਸਿੰਘ ਕੈਰੋਂ ਤੇ ਯੂਥ ਆਗੂ ਰਣਜੀਤ ਸਿੰਘ ਨੋਨਾ ਪਡਿਆਲਾ ਨੇ ਸਾਂਝੇ ਤੌਰ 'ਤੇ ਕੀਤਾ, ਜਦਕਿ ਸ਼ਵਿੰਦਰ ਸਿੰਘ, ਭਾਜਪਾ ਆਗੂ ਕਮਲਦੀਪ ਸਿੰਘ ਟਿਵਾਣਾ, ਅਮਰੀਕ ਸਿੰਘ ਹੈਪੀ, ਰਾਜਿੰਦਰ ਸਿੰਘ ਧਰਮਗੜ੍ਹ ਚੈਅਰਮੈਨ ਓ. ਬੀ. ਸੀ ਸੈੱਲ ਮੁਹਾਲੀ, ਡਾ. ਬੱਬੀ ਲਾਡਰਾਂ, ਭੁਪਿੰਦਰ ਸਿੰਘ ਖਰੜ, ਰਾਜਵਿੰਦਰ ਸਿੰਘ ਗੁੱਡੂ, ਨਾਗਰ ਸਿੰਘ ਧੜਾਕ ਨੇ ਵਿਸ਼ੇਸ ਮੁੱਖ ਮਹਿਮਾਨ ਦੀ ਤੌਰ 'ਤੇ ਸ਼ਿਰਕਤ ਕੀਤੀ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਲੱਬ ਪ੍ਰਧਾਨ ਅਰਮਾਨਵੀਰ ਸਿੰਘ ਪਡਿਆਲਾ ਨੇ ਦੱਸਿਆ ਕਿ ਅੱਜ ਫੁਟਬਾਲ ਦੇ ਕਰਵਾਏ ਦੂਸਰੇ ਰਾਊਾਡ ਦੇ ਮੁਕਾਬਿਲਆਂ 'ਚ ਪਿੰਡ ਖਿਜ਼ਰਾਬਾਦ ਦੀ ਟੀਮ ਨੇ ਪਿੰਡ ਤਰਖੇੜੀ ਦੀ ਟੀਮ ਨੂੰ , ਪਿੰਡ ਕਾਲੇਵਾਲ ਦੀ ਟੀਮ ਨੇ ਪਿੰਡ ਚਿੰਤਗੜ੍ਹ ਦੀ ਟੀਮ ਨੂੰ , ਪਿੰਡ ਲੁਬਾਣਗੜ੍ਹ ਦੀ ਟੀਮ ਨੇ ਪਿੰਡ ਬਡਲਾ ਦੀ ਟੀਮ ਨੂੰ ਹਰਾ ਕੇ ਦੂਸਰੇ ਰਾਊਾਡ 'ਚ ਪ੍ਰਵੇਸ਼ ਕੀਤਾ | ਉਨ੍ਹਾਂ ਦੱਸਿਆ ਕਿ ਅਖੀਰਲੇ ਦਿਨ ਤੀਸਰੇ ਰਾਊਾਡ ਲਈ ਤੇ ਫਾਈਨਲ ਮੈਚ ਕਰਵਾਏ ਜਾਣਗੇ | ਇਸ ਮੌਕੇ ਹੋਰਨਾਂ ਤੋਂ ਇਲਾਵਾ ਨਾਇਬ ਸਿੰਘ, ਵਿੱਕੀ ਰੰਧਾਵਾ, ਸਾਧੂ ਸਿੰਘ, ਨੱਥਾ ਸਿੰਘ, ਕੁਲਵਿੰਦਰ ਸਿੰਘ ਬਰੌਲੀ ਸਮੇਤ ਕਲੱਬ ਮੈਂਬਰ ਤੇ ਹੋਰ ਪਤਵੰਤੇ ਹਾਜ਼ਰ ਸਨ |


ਪਿਛਲੀ ਖ਼ਬਰ ਸਨਾਤਨ ਧਰਮ ਮਹਾਂਸਭਾ ਵਲੋਂ ਬਸੰਤ ਨੂੰ ਸਮਰਪਿਤ ਧਾਰਮਿਕ ਸਮਾਗਮ <br/> ਅਗਲੀ ਖ਼ਬਰ ਗਣਤੰਤਰ ਦਿਵਸ ਦੇ ਮੱਦੇਨਜ਼ਰ ਮੁਹਾਲੀ ਪੁਲਿਸ ਅਲਰਟ ਮੋਡ 'ਤੇ, ਫੇਜ਼-11 ਪੁਲਿਸ ਵਲੋਂ ਫਲੈਗ ਮਾਰਚ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।