ਡੇਰਾਬੱਸੀ, 13 ਫਰਵਰੀ (ਗੁਰਮੀਤ ਸਿੰਘ)-ਡੌਂਕੀ ਲਗਾ ਕੇ ਅਮਰੀਕਾ ਜਾਂਦੇ ਸਮੇਂ ਪਿੰਡ ਸਮਗੌਲੀ ਦੇ ਨੌਜਵਾਨ ਦੀ ਮੈਕਸੀਕੋ ਵਿਖੇ ਕਰੀਬ ਸਵਾ ਚਾਰ ਮਹੀਨੇ ਪਹਿਲਾਂ ਮੌਤ ਹੋ ਗਈ ਸੀ | ਭਾਰੀ ਜਦੋ-ਜਹਿਦ ਮਗਰੋਂ ਅੱਜ ਉਸ ਦੀ ਮਿ੍ਤਕ ਦੇਹ ਪਿੰਡ ਸਮਗੌਲੀ ਪੁੱਜੀ, ਉਪਰੰਤ ਨਮ ਅੱਖਾਂ ਨਾਲ ਸ਼ਮਸ਼ਾਨਘਾਟ ਵਿਖੇ ਉਸ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ | ਹਰਦੀਪ ਸਿੰਘ ਦੀ ਲਾਸ਼ ਦੇ ਪਿੰਡ ਪਹੁੰਚਣ 'ਤੇ ਮਾਹੌਲ ਗ਼ਮਗੀਨ ਹੋ ਗਿਆ | ਮਾਂ ਸਮੇਤ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਸੀ | ਇਸ ਮੌਕੇ ਸਾਬਕਾ ਵਿਧਾਇਕ ਐਨ. ਕੇ. ਸ਼ਰਮਾ ਸਮੇਤ ਹੋਰਨਾਂ ਪਤਵੰਤਿਆਂ ਵਲੋਂ ਅੰਤਿਮ ਸਸਕਾਰ 'ਚ ਪਹੁੰਚ ਕੇ ਮਿ੍ਤਕ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ | ਇਸ ਮਾਮਲੇ 'ਚ ਪੁਲਿਸ ਨੇ ਸਵਾ ਚਾਰ ਮਹੀਨੇ ਪਹਿਲਾਂ ਦੋ ਟਰੈਵਲ ਏਜੰਟਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ, ਜਿਨ੍ਹਾਂ 'ਚੋਂ ਇਕ ਨੂੰ ਬੀਤੇ ਦਿਨੀਂ ਗਿ੍ਫ਼ਤਾਰ ਕਰ ਅਦਾਲਤ 'ਚ ਪੇਸ਼ ਕੀਤਾ ਗਿਆ ਸੀ, ਜਿਥੋਂ ਉਸ ਨੂੰ 3 ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਸੀ | ਮਿ੍ਤਕ ਦੇ ਭਰਾ ਮਲਕੀਤ ਸਿੰਘ ਮੁਤਾਬਿਕ ਉਸ ਦਾ ਭਰਾ ਹਰਦੀਪ ਸਿੰਘ ਜੁਲਾਈ 2024 'ਚ ਪਿੰਡ ਸਮਗੌਲੀ ਤੋਂ ਅਮਰੀਕਾ ਲਈ ਨਿਕਲਿਆ ਸੀ | ਏਜੰਟਾਂ ਨੇ ਡੌਂਕੀ ਰੂਟ ਰਾਹੀਂ 33 ਲੱਖ ਰੁ. ਲੈ ਕੇ ਹਰਦੀਪ ਸਿੰਘ ਨੂੰ ਅਮਰੀਕਾ ਪੁੱਜਦਾ ਕਰਨ ਦਾ ਵਾਅਦਾ ਕੀਤਾ ਸੀ | ਮੈਕਸੀਕੋ ਪਹੁੰਚਣ ਤੋਂ ਬਾਅਦ ਏਜੰਟਾਂ ਨੇ ਉਸ ਨੂੰ ਇਕ ਕਮਰੇ 'ਚ ਕਈ ਦਿਨ ਭੁੱਖਾ-ਪਿਆਸਾ ਰੱਖਿਆ | ਏਜੰਟਾਂ ਨੇ ਉਸ ਦੇ ਮਿ੍ਤਕ ਭਰਾ ਹਰਦੀਪ ਸਿੰਘ ਨੂੰ ਕੋਈ ਪੈਸਾ ਨਹੀਂ ਭੇਜਿਆ, ਇਸ ਲਈ ਪਰਿਵਾਰ ਨੂੰ ਹੋਰ 4 ਲੱਖ ਰੁ. ਭੇਜਣੇ ਪਏ | ਉਹ ਇਕ ਸਾਲ ਤੱਕ ਮੈਕਸੀਕੋ 'ਚ ਫਸਿਆ ਰਿਹਾ, ਜਿਥੇ ਕਿ ਹਰਦੀਪ ਸਿੰਘ ਦੀ ਮੌਤ ਹੋ ਗਈ ਸੀ | ਪਰਿਵਾਰ ਦਾ ਦੋਸ਼ ਹੈ ਕਿ ਹਰਦੀਪ ਸਿੰਘ ਦੇ ਨੇਪਾਲ ਦੇ ਜਾਅਲੀ ਦਸਤਾਵੇਜ਼ ਤਿਆਰ ਕਰਵਾ ਕੇ ਉਸ ਨੂੰ ਮੈਕਸੀਕੋ ਭੇਜਿਆ ਗਿਆ ਸੀ | ਉੱਥੇ ਉਸ ਦੀ ਮੌਤ ਹੋਣ 'ਤੇ ਲਾਸ਼ ਭਾਰਤ ਵਾਪਸ ਲਿਆਉਣ 'ਚ ਭਾਰੀ ਪ੍ਰੇਸ਼ਾਨੀਆਂ ਪੇਸ਼ ਆਈਆਂ | ਮਿ੍ਤਕ ਭਾਰਤ ਦਾ ਰਹਿਣ ਵਾਲਾ ਸੀ, ਜਦਕਿ ਉਸ ਦੇ ਦਸਤਾਵੇਜ਼ ਨੇਪਾਲ ਦੇ ਬਣੇ ਹੋਣ ਕਰਕੇ ਇਹ ਦਿੱਕਤ ਆ ਰਹੀ ਸੀ | ਉਧਰ ਥਾਣਾ ਮੁਖੀ ਸੁਮੀਤ ਮੋਰ ਨੇ ਦੱਸਿਆ ਕਿ ਮਿ੍ਤਕ ਦੇ ਨੇਪਾਲ ਦੇ ਦਸਤਾਵੇਜ਼ ਹੋਣ ਕਰਕੇ ਲਾਸ਼ ਭਾਰਤ ਨਹੀਂ ਆ ਰਹੀ ਸੀ | ਅੰਬੈਸੀ ਨਾਲ ਤਾਲਮੇਲ ਕਰਕੇ ਪਹਿਲਾਂ ਭਾਰਤ ਤੋਂ ਉਸ ਦੇ ਫਿੰਗਰ ਪਿ੍ੰਟ ਭੇਜ ਕੇ ਵੈਰੀਫਾਈ ਕਰਵਾਏ ਗਏ | ਇਸ ਮਗਰੋਂ ਨੇਪਾਲ ਤੋਂ ਉਸ ਦੇ ਦਸਤਾਵੇਜ਼ ਦੀ ਜਾਂਚ ਕਰਵਾਈ ਗਈ, ਜਿਥੋਂ ਪਤਾ ਚੱਲਿਆ ਕਿ ਉਹ ਨੇਪਾਲ ਦਾ ਵਸਨੀਕ ਨਹੀਂ ਸੀ | ਇਸ ਮਗਰੋਂ ਕਾਗਜੀ ਕਰਵਾਈ ਪੂਰੀ ਹੋਣ ਉਪਰੰਤ ਹਰਦੀਪ ਦੀ ਲਾਸ਼ ਭਾਰਤ ਲਿਆਉਣ ਦਾ ਰਾਹ ਪੱਧਰਾ ਹੋਇਆ ਸੀ | ਉਨ੍ਹਾਂ ਦੱਸਿਆ ਕਿ ਪੁਲਿਸ ਨੇ ਮਿ੍ਤਕ ਦੇ ਭਰਾ ਮਲਕੀਤ ਦੇ ਬਿਆਨਾਂ 'ਤੇ ਮੁਲਜ਼ਮ ਨਿਤਿਨ ਸੈਣੀ ਵਾਸੀ ਬਰਨਾਲਾ ਤੇ ਸੁਖਵਿੰਦਰ ਸਿੰਘ ਸੈਣੀ ਵਾਸੀ ਪਿੰਡ