20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਭਾਰਤ ਵਿਕਾਸ ਪ੍ਰੀਸ਼ਦ ਡੇਰਾਬੱਸੀ ਵਲੋਂ ਅੱਖਾਂ ਦਾਨ ਕਰਨ ਵਾਲੀ ਕਮਲਾ ਰਾਣੀ ਦੇ ਪਰਿਵਾਰ ਦਾ ਸਨਮਾਨ <br/>

ਅਜੀਤ ਡੈਸਕ 15-02-2026
ਡੇਰਾਬੱਸੀ, 14 ਫਰਵਰੀ (ਗੁਰਮੀਤ ਸਿੰਘ)-ਉੱਘੇ ਸਮਾਜ ਸੇਵੀ ਅਤੇ ਭਾਰਤ ਵਿਕਾਸ ਪ੍ਰੀਸ਼ਦ ਵਿਵੇਕਾਨੰਦ ਸ਼ਾਖਾ ਡੇਰਾਬੱਸੀ ਦੇ ਪ੍ਰਧਾਨ ਡਾ. ਬਰਖਾ ਰਾਮ ਦੀ ਪਤਨੀ ਕਮਲਾ ਰਾਣੀ, ਜੋ ਕਿ ਪਿਛਲੇ ਦਿਨੀਂ ਸਵਰਗ ਸਿਧਾਰ ਗਏ ਸਨ, ਨਮਿਤ ਭੋਗ ਦੀਆਂ ਅੰਤਿਮ ਰਸਮਾਂ ਅਤੇ ਸ਼ਰਧਾਂਜਲੀ ਸਮਾਰੋਹ ਕਰਵਾਇਆ ਗਿਆ | ਇਸ ਮੌਕੇ ਵੱਖ-ਵੱਖ ਸਮਾਜ ਸੇਵੀ, ਧਾਰਮਿਕ ਅਤੇ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਸਮੇਤ ਵੱਡੀ ਗਿਣਤੀ ਸਥਾਨਕ ਪਤਵੰਤਿਆਂ ਨੇ ਹਾਜ਼ਰੀ ਭਰਦਿਆਂ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ | ਇਸ ਮੌਕੇ ਭਾਰਤ ਵਿਕਾਸ ਪ੍ਰੀਸ਼ਦ ਵਿਵੇਕਾਨੰਦ ਡੇਰਾਬੱਸੀ, ਲਾਇਨਜ਼ ਕਲੱਬ ਸੈਂਟਰਲ ਚੰਡੀਗੜ੍ਹ ਅਤੇ ਨੇਤਰ ਬੈਂਕ ਪੀ. ਜੀ. ਆਈ. ਵਲੋਂ ਮਰਨ ਉਪਰੰਤ ਅੱਖਾਂ ਦਾਨ ਕਰਨ ਬਦਲੇ ਸਵ. ਕਮਲਾ ਰਾਣੀ ਦੇ ਪਰਿਵਾਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਜ਼ਿਕਰਯੋਗ ਹੈ ਕਿ ਕਮਲਾ ਰਾਣੀ ਦੇ ਦਿਹਾਂਤ ਉਪਰੰਤ ਪਰਿਵਾਰ ਵਲੋਂ ਉਨ੍ਹਾਂ ਦੀਆਂ ਅੱਖਾਂ ਦਾਨ ਕੀਤੀਆਂ ਗਈਆਂ ਸਨ, ਜਿਸ ਨਾਲ ਦੋ ਵਿਅਕਤੀਆਂ ਦੀ ਹਨ੍ਹੇਰੀ ਜ਼ਿੰਦਗੀ 'ਚ ਚਾਨਣ ਹੋਇਆ | ਇਸ ਮੌਕੇ ਭਾਰਤ ਵਿਕਾਸ ਪ੍ਰੀਸ਼ਦ ਦੇ ਉਪੇਸ਼ ਬੰਸਲ ਨੇ ਦੱਸਿਆ ਕਿ ਉਨ੍ਹਾਂ ਦੀ ਜਥੇਬੰਦੀ ਹੁਣ ਤੱਕ 174 ਲੋਕਾਂ ਦੀਆਂ ਮਰਨ ਉਪਰੰਤ ਅੱਖਾਂ ਦਾਨ ਕਰਵਾ ਕੇ 348 ਲੋਕਾਂ ਦੀ ਹਨੇ੍ਹਰੀ ਜ਼ਿੰਦਗੀ ਨੂੰ ਰੌਸ਼ਨ ਕਰ ਚੁੱਕੀ ਹੈ | ਅੰਤ 'ਚ ਡਾ. ਬਰਖਾ ਰਾਮ ਨੇ ਸ਼ਰਧਾਂਜਲੀ ਸਮਾਗਮ ਦੌਰਾਨ ਪੁੱਜੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਅਤੇ ਹੋਰਨਾਂ ਪਤਵੰਤਿਆਂ ਦਾ ਧੰਨਵਾਦ ਕੀਤਾ | ਇਸ ਮੌਕੇ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ, ਸਾਬਕਾ ਵਿਧਾਇਕ ਐੱਨ. ਕੇ. ਸ਼ਰਮਾ, ਨਗਰ ਕੌਂਸਲ ਪ੍ਰਧਾਨ ਆਸ਼ੂ ਉਪਨੇਜਾ, ਭਾਜਪਾ ਆਗੂ ਗੁਰਦਰਸ਼ਨ ਸਿੰਘ ਸੈਣੀ, ਕਾਂਗਰਸੀ ਆਗੂ ਦੀਪਇੰਦਰ ਸਿੰਘ ਢਿੱਲੋਂ, ਨਗਰ ਕੌਂਸਲ ਜ਼ੀਰਕਪੁਰ ਦੇ ਪ੍ਰਧਾਨ ਉਦੈਵੀਰ ਸਿੰਘ ਢਿੱਲੋਂ, ਭਾਜਪਾ ਆਗੂ ਮਨਪ੍ਰੀਤ ਬੰਨੀ ਸੰਧੂ, ਭਾਜਪਾ ਆਗੂ ਰਵਿੰਦਰ ਵੈਸ਼ਨਵ, ਸਾਬਕਾ ਚੇਅਰਮੈਨ ਕੇ. ਪੀ. ਸ਼ਰਮਾ, ਜਥੇ. ਬਲਜੀਤ ਸਿੰਘ ਕਾਰਕੌਰ, ਰਾਹੁਲ ਕੌਸ਼ਿਕ ਸਾਬਕਾ ਪ੍ਰਧਾਨ ਟਰੱਕ ਯੂਨੀਅਨ, ਭਾਜਪਾ ਮੰਡਲ ਪ੍ਰਧਾਨ ਪਵਨ ਕੁਮਾਰ ਧੀਮਾਨ, ਐਡਵੋਕੇਟ ਮੁਕੇਸ਼ ਗਾਂਧੀ, ਕਰਨੈਲ ਸਿੰਘ ਸ਼ੇਖਪੁਰ ਕਲਾਂ ਸਾਬਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਰਾਮੇਸ਼ ਰਾਣਾ ਸਾਬਕਾ ਪ੍ਰਧਾਨ ਪ੍ਰਾਪਰਟੀ ਡੀਲਰ ਐਸੋਸੀਏਸ਼ਨ, ਸੋਮਨਾਥ ਸ਼ਰਮਾ ਰੀਜ਼ਨ ਸੈਕਟਰੀ ਪੰਜਾਬ ਈਸਟ, ਬਲਜਿੰਦਰ ਸਿੰਘ ਬਿੱਟੂ ਸੂਬਾ ਪ੍ਰਧਾਨ, ਨਵਦੀਪ ਗੁਪਤਾ ਸਟੇਟ ਫਾਈਨਾਂਸ ਸੈਕਟਰੀ, ਮੀਨਾ ਕੁਮਾਰੀ ਸਟੇਟ ਸਕੱਤਰ, ਜੀਤ ਗੋਗੀਆ, ਸ਼੍ਰੋਮਣੀ ਕਮੇਟੀ ਮੈਂਬਰ ਨਿਰਮੈਲ ਸਿੰਘ ਜੌਲਾ, ਸੁਭਾਸ਼ ਕੁਮਾਰ ਚੋਪੜਾ, ਗੁਰਦੀਪ ਸਿੰਘ ਚਹਿਲ, ਚੇਅਰਮੈਨ ਸੁਭਾਸ਼ ਸ਼ਰਮਾ ਲਾਲੜੂ, ਬੁੱਲੂ ਰਾਣਾ ਸਾਬਕਾ ਪ੍ਰਧਾਨ, ਪਰਮਜੀਤ ਸਿੰਘ ਸੈਣੀ, ਪਰਮਜੀਤ ਸਿੰਘ ਤਹਿਸੀਲਦਾਰ, ਗਿਆਨ ਚੰਦ ਸ਼ਰਮਾ ਲਾਲੜੂ, ਪਰਮਿੰਦਰ ਪਾਲ ਸਿੰਘ ਜੈਲਦਾਰ, ਰਘੂਨਾਥ ਨਾਰੰਗ ਲਾਲੜੂ, ਬਿ੍ਜ ਮਹਾਜਨ ਜ਼ੀਰਕਪੁਰ, ਨਿਤਿਨ ਜਿੰਦਲ, ਜੈ ਗੋਇਲ, ਉਦਯੋਗਪਤੀ ਵਿਜੇ ਮਿੱਤਲ, ਡਾ. ਰਾਮ ਕੁਮਾਰ ਸੇਵਾ-ਮੁਕਤ ਐੱਸ. ਐੱਮ. ਓ, ਭਾਗ ਸਿੰਘ ਬੀ. ਆਰ. ਅੰਬੇਦਕਰ ਸੁਸਾਇਟੀ, ਇੰਦਰਜੀਤ ਸਿੰਘ, ਐਡਵੋਕੇਟ ਅਨਮੋਲ ਸਿੰਘ, ਰਾਕੇਸ਼ ਰਤਨ ਅਗਰਵਾਲ, ਭੁਪਿੰਦਰ ਸਿੰਘ ਸੈਣੀ ਸਾਬਕਾ ਪ੍ਰਧਾਨ ਨਗਰ ਕੌਂਸਲ, ਡਾ. ਧਰਮਿੰਦਰ ਸਿੰਘ ਐੱਸ.ਐੱਮ.ਓ. ਤੇ ਡਾ. ਸੰਜੇ ਅੱਤਰੀ ਪ੍ਰਧਾਨ ਮੈਡੀਕਲ ਐਸੋਸੀਏਸ਼ਨ ਸਮੇਤ ਵੱਡੀ ਗਿਣਤੀ 'ਚ ਸਥਾਨਕ ਪਤਵੰਤੇ ਹਾਜ਼ਰ ਸਨ |

ਪਿਛਲੀ ਖ਼ਬਰ -ਮਾਮਲਾ ਖੇਤੀਬਾੜੀ ਅਧਿਕਾਰੀ ਵਲੋਂ ਡੀਲਰਾਂ ਨੂੰ ਤੰਗ-ਪ੍ਰੇਸ਼ਾਨ ਕਰਨ ਦਾ- ਰਾਏਕੋਟ ਵਿਖੇ ਖੇਤੀਬਾੜੀ ਅਧਿਕਾਰੀ ਖ਼ਿਲਾਫ਼... ਅਗਲੀ ਖ਼ਬਰ ਸ੍ਰੀ ਗੁਰੂ ਰਵਿਦਾਸ ਭਵਨ ਦੀ ਜ਼ਮੀਨ ਤੋਂ ਨਾਜਾਇਜ਼ ਕਬਜ਼ੇ ਨਾ ਹਟਾਏ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ-ਆਗੂ <br/>...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।