ਐੱਸ. ਏ. ਐੱਸ. ਨਗਰ, 14 ਫਰਵਰੀ (ਪ੍ਰੋ. ਅਵਤਾਰ ਸਿੰਘ)-ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ (ਸੀ. ਜੀ. ਸੀ.) ਲਾਂਡਰਾਂ ਵਲੋਂ ਆਪਣੇ ਕੈਂਪਸ ਵਿਖੇ 20ਵਾਂ ਸਾਲਾਨਾ ਖੇਡ ਮੇਲਾ ਕਰਵਾਇਆ ਗਿਆ, ਜਿਸ 'ਚ ਕੌਂਸਟੀਟੂਏਾਟ ਕਾਲਜਾਂ ਦੇ ਵਿਦਿਆਰਥੀਆਂ ਨੇ ਉਤਸ਼ਾਹਪੂਰਵਕ ਹਿੱਸਾ ਲਿਆ | ਇਸ ਮੇਲੇ ਦੌਰਾਨ ਸ਼ਵੇਤਾ ਚੌਹਾਨ ਅਤੇ ਕੀਰਤ ਨੂੰ ਸਰਬੋਤਮ ਐਥਲੀਟ ਚੁਣਿਆ ਗਿਆ | ਇਸ ਦੋ ਰੋਜ਼ਾ ਖੇਡ ਮੇਲੇ 'ਚ ਸੀ. ਜੀ. ਸੀ. ਲਾਂਡਰਾਂ ਦੇ ਪ੍ਰਧਾਨ ਰਸ਼ਪਾਲ ਸਿੰਘ ਧਾਲੀਵਾਲ, ਮੁੱਖ ਮਹਿਮਾਨ ਸ਼ਿਵ ਸਿੰਘ ਅਤੇ ਵਿਸ਼ੇਸ਼ ਮਹਿਮਾਨ ਪ੍ਰਸਿੱਧ ਭਾਰਤੀ ਮੁੱਕੇਬਾਜ਼ੀ ਕੋਚ ਤੇ ਦ੍ਰੋਣਾਚਾਰੀਆ ਪੁਰਸਕਾਰ ਜੇਤੂ ਮਾਸਟਰ ਤੇਗਬੀਰ ਸਿੰਘ ਨੇ ਉਚੇਚੇ ਤੌਰ 'ਤੇ ਹਾਜ਼ਰੀ ਲੁਆਈ | ਜ਼ਿਕਰਯੋਗ ਹੈ ਕਿ ਯੁਵਾ ਪਰਬਤ ਅਰੋਹੀ ਮਾਸਟਰ ਤੇਗਬੀਰ ਸਿੰਘ ਅਗਸਤ 2024 'ਚ ਮਾਊਾਟ ਐਲਬਰਸ ਨੂੰ ਸਰ ਕਰਨ ਅਤੇ ਮਾਊਾਟ ਕਿਲੀਮੰਜਾਰੋ 'ਤੇ ਚੜ੍ਹਨ ਵਾਲੇ ਸਭ ਤੋਂ ਘੱਟ ਉਮਰ ਦੇ ਏਸ਼ੀਆਈ ਦਾ ਰਿਕਾਰਡ ਆਪਣੇ ਨਾਂਅ ਕਰ ਚੁੱਕੇ ਹਨ | ਇਨ੍ਹਾਂ ਸਤਿਕਾਰਯੋਗ ਮਹਿਮਾਨਾਂ ਦੀ ਮੌਜੂਦਗੀ 'ਚ ਖਿਡਾਰੀ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਇਸ ਸਾਲਾਨ ਖੇਡ ਮੇਲੇ ਦੀ ਸ਼ੁਰੂਆਤ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਤੇ ਰਾਸ਼ਟਰੀ ਗੀਤ ਨਾਲ ਹੋਈ, ਜਿਸ ਤੋਂ ਬਾਅਦ ਐਨ. ਸੀ. ਸੀ. ਕੈਡਿਟਾਂ ਅਤੇ ਭਾਗ ਲੈਣ ਵਾਲੇ ਐਥਲੀਟਾਂ ਵਲੋਂ ਮਾਰਚ ਪਾਸਟ ਦਾ ਨਿਰੀਖਣ ਕੀਤਾ ਗਿਆ | ਭਾਗੀਦਾਰਾਂ ਨੇ ਮਸ਼ਾਲ ਦੀ ਸਹੁੰ ਚੁੱਕਣ ਅਤੇ ਰਸਮੀ ਰੌਸ਼ਨੀ ਨਾਲ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ | ਇਸ ਤੋਂ ਬਾਅਦ ਰਾਸ਼ਟਰੀ ਅਤੇ ਅੰਤਰ-ਯੂਨੀਵਰਸਿਟੀ ਤਗ਼ਮਾ ਜੇਤੂਆਂ ਨੂੰ ਸਰਟੀਫ਼ਿਕੇਟਾਂ ਅਤੇ ਨਕਦ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ | ਇਸ ਖੇਡ ਮੇਲੇ 'ਚ ਸਪਿ੍ੰਟ, ਰੁਕਾਵਟਾਂ, ਉੱਚੀ ਛਾਲ, ਲੰਬੀ ਛਾਲ, ਸ਼ਾਟ-ਪੁੱਟ, ਡਿਸਕਸ ਥ੍ਰੋ ਅਤੇ ਜੈਵਲਿਨ ਥ੍ਰੋ ਸਮੇਤ ਕਈ ਤਰ੍ਹਾਂ ਦੇ ਟਰੈਕ ਅਤੇ ਫੀਲਡ ਈਵੈਂਟ ਸ਼ਾਮਿਲ ਕੀਤੇ ਗਏ ਸਨ, ਜਿਨ੍ਹਾਂ ਦੌਰਾਨ ਵਿਦਿਆਰਥੀਆਂ ਨੇ ਅਨੁਸ਼ਾਸਨ, ਟੀਮ ਵਰਕ ਅਤੇ ਮੁਕਾਬਲੇ ਦੀ ਭਾਵਨਾ ਦਾ ਬਾਖ਼ੂਬੀ ਪ੍ਰਦਰਸ਼ਨ ਕੀਤਾ | ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਸੀ. ਜੀ. ਸੀ. ਲਾਂਡਰਾਂ ਦੇ ਪ੍ਰਧਾਨ ਰਸ਼ਪਾਲ ਸਿੰਘ ਧਾਲੀਵਾਲ ਨੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਨੂੰ ਆਪਣੇ ਜੀਵਨ ਦਾ ਅਨਿੱਖੜਵਾਂ ਅੰਗ ਬਣਾਉਣ ਲਈ ਉਤਸ਼ਾਹਿਤ ਕੀਤਾ | ਖੇਡ ਮੇਲੇ ਦੀ ਸਮਾਪਤੀ ਵਾਲੇ ਦਿਨ ਜਗਜੀਤ ਸਿੰਘ ਜੱਲਾਹ (ਅੰਤਰਰਾਸ਼ਟਰੀ ਰੋਇੰਗ ਪ੍ਰਤੀਯੋਗੀ ਤੇ ਅਰਜੁਨ ਪੁਰਸਕਾਰ ਜੇਤੂ) ਨੇ ਮੁੱਖ ਮਹਿਮਾਨ ਵਜੋਂ, ਜਦਕਿ ਪੁਨੀਤ ਸੰਧੂ (ਹੈਲਡਰਿਚ ਸੈਂਟਰ ਦੇ ਖੋਜ ਸਹਾਇਕ) ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ | ਸਾਲਾਨਾ ਖੇਡ ਮੇਲੇ ਦੀ ਸਮਾਪਤੀ ਮੁੱਖ ਟਰੈਕ ਅਤੇ ਫੀਲਡ ਈਵੈਂਟਾਂ 'ਚ ਫਾਈਨਲ ਰਾਊਾਡ ਨਾਲ ਹੋਈ | ਇਸ ਖੇਡ ਮੇਲੇ ਨੇ ਸੰਸਥਾ ਵਲੋਂ ਖੇਡਾਂ ਨੂੰ ਉਤਸ਼ਾਹਿਤ ਕਰਨ ਅਤੇ ਵਿਦਿਆਰਥੀਆਂ ਦੇ ਵਿਕਾਸ ਪ੍ਰਤੀ ਉਸ ਦੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕੀਤਾ |