ਚੰਡੀਗੜ੍ਹ, 18 ਫ਼ਰਵਰੀ (ਅ.ਬ.) - ਪੈਪਸੀਕੋ ਦਾ ਮਸ਼ਹੂਰ ਆਲੂ ਚਿਪਸ ਬਰਾਂਡ ਲੇਜ਼ ਨੇ ਭਾਰਤ ਵਿਚ ਆਪਣੀ ਨਵੀਂ ਤਾਜ਼ਾ ਬਰਾਂਡ ਪਛਾਣ ਲਾਂਚ ਕਰਨ ਦਾ ਐਲਾਨ ਕੀਤਾ ਹੈ | ਲਗਭਗ 100 ਸਾਲਾਂ ਦੇ ਇਤਿਹਾਸ ਵਿਚ ਸਭ ਤੋਂ ਵੱਡੇ ਗਲੋਬਲ ਬਰਾਂਡ ਰੀਫੈੱ੍ਰਸ਼ ਤਹਿਤ ਭਾਰਤ ਵਿਚ ਲੇਜ਼ ਦਾ ਇਹ ਨਵਾਂ ਰੂਪ ਬਰਾਂਡ ਅੰਬੈਸਡਰ ਰਣਬੀਰ ਕਪੂਰ ਨਾਲ ਨਵੇਂ ਕੈਂਪੇਨ ਲੇਜ਼ ਕੇ ਲਈ ਕੁੱਝ ਵੀ ਰਾਹੀਂ ਪੇਸ਼ ਕੀਤਾ ਜਾਵੇਗਾ | ਖੇਤੀਬਾੜੀ ਵਿਚ ਲੇਜ਼ ਦੀ ਵਿਰਾਸਤ ਨੂੰ ਧਿਆਨ ਵਿਚ ਰੱਖਦੇ ਹੋਏ ਤਿਆਰ ਕੀਤੀ ਗਈ ਇਸ ਨਵੀਂ ਪਛਾਣ ਵਿਚ ਬਰਾਂਡ ਦੀ ਖ਼ਾਸੀਅਤ ਦਾ ਜਸ਼ਨ ਮਨਾਇਆ ਜਾਵੇਗਾ | ਇਹ ਖ਼ਾਸੀਅਤ ਹੈ, ਖੇਤਾਂ ਵਿਚ ਉਗਾਏ ਗਏ ਸਭ ਤੋਂ ਵਧੀਆ ਆਲੂਆਂ ਤੋਂ ਬਣੇ ਚਿਪਸ | ਖੇਤ ਤੋਂ ਪੈਕਟ ਤੱਕ ਦੇ ਸਫ਼ਰ ਨੂੰ ਹੋਰ ਜੀਵੰਤ ਦਿਖਾਉਣ ਲਈ ਨਵੇਂ ਡਿਜ਼ਾਈਨ ਵਿਚ ਹਰ ਪੈਕ ਦੀ ਕੁਆਲਿਟੀ ਤੇ ਬਣਾਉਣ ਨੂੰ ਉਭਾਰਿਆ ਗਿਆ ਹੈ | ਇਹ ਕੁਆਲਿਟੀ ਤੇ ਹੁਨਰ ਹਮੇਸ਼ਾ ਤੋਂ ਲੇਜ਼ ਦੀ ਕਹਾਣੀ ਦਾ ਹਿੱਸਾ ਰਹੇ ਹਨ | ਇਸ ਬਰਾਂਡ ਰੀਫੈੱ੍ਰਸ਼ ਬਾਰੇ ਪੈਪਸੀਕੋ ਇੰਡੀਆ ਦੀ ਚੀਫ਼ ਮਾਰਕੀਟਿੰਗ ਅਫ਼ਸਰ (ਫੂਡਜ਼) ਸਾਕਸ਼ੀ ਵਰਮਾ ਮੈਨਨ ਨੇ ਕਿਹਾ ਕਿ ਲਗਭਗ ਇੱਕ ਸਦੀ ਤੋਂ ਲੇਜ਼ ਇਸ ਭਰੋਸੇ 'ਤੇ ਕਾਇਮ ਹੈ ਕਿ ਸਾਡੇ ਸੁਆਦਲੇ ਪ੍ਰੋਡਕਟਾਂ ਦੀ ਸ਼ੁਰੂਆਤ ਖੇਤਾਂ ਤੋਂ ਹੁੰਦੀ ਹੈ | ਅੱਜ ਆਪਣੇ ਇਤਿਹਾਸ ਦੇ ਸਭ ਤੋਂ ਵੱਡੇ ਗਲੋਬਲ ਰੀਫੈੱ੍ਰਸ਼ ਤਹਿਤ ਅਸੀਂ ਇਹ ਭਰੋਸਾ ਨਵੇਂ ਅੰਦਾਜ਼ ਵਿਚ ਭਾਰਤ ਦੇ ਗਾਹਕਾਂ ਤੱਕ ਪਹੁੰਚਾ ਰਹੇ ਹਾਂ |