15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਮੇਦਾਂਤਾ ਹਸਪਤਾਲ ਨੇ ਚੰਡੀਗੜ੍ਹ 'ਚ ਨਵੇਂ ਓ.ਪੀ.ਡੀ. ਸੈਂਟਰ ਦਾ ਉਦਘਾਟਨ <br/>

ਅਜੀਤ ਡੈਸਕ 19-02-2026
ਚੰਡੀਗੜ੍ਹ, 18 ਫਰਵਰੀ (ਅ.ਬ.)-ਮੇਦਾਂਤਾ-ਦਿ ਮੈਡੀਸਿਟੀ, ਗੁਰੂਗ੍ਰਾਮ ਨੇ ਚੰਡੀਗੜ੍ਹ ਵਿੱਚ ਇੱਕ ਨਵਾਂ ਆਊਟ ਪੇਸ਼ੈਂਟ ਡਿਪਾਰਟਮੈਂਟ (ਓਪੀਡੀ) ਸੈਂਟਰ ਸ਼ੁਰੂ ਕੀਤਾ, ਜੋ ਖੇਤਰ ਦੇ ਮਰੀਜ਼ਾਂ ਨੂੰ ਸੁਪਰ ਸਪੈਸ਼ਲਿਸਟ ਸਲਾਹ ਪ੍ਰਦਾਨ ਕਰੇਗਾ¢ ਓ.ਪੀ.ਡੀ. ਕੰਪਲੈਕਸ ਦਾ ਉਦਘਾਟਨ ਮੇਦਾਂਤਾ ਹਸਪਤਾਲ, ਗੁਰੂਗ੍ਰਾਮ ਵਿਖੇ ਇੰਟਰਵੈਂਸ਼ਨਲ ਕਾਰਡੀਓਲੋਜੀ ਦੇ ਚੇਅਰਮੈਨ ਅਤੇ ਪੰਜਾਬ ਰਤਨ ਐਵਾਰਡ ਪ੍ਰਾਪਤ ਕਰਨ ਵਾਲੇ ਡਾ. ਰਜਨੀਸ਼ ਕਪੂਰ ਨੇ ਕੀਤਾ¢ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ, ਡਾ. ਰਜਨੀਸ਼ ਕਪੂਰ ਨੇ ਕਿਹਾ ਕਿ ਓ.ਪੀ.ਡੀ. ਕੇਂਦਰ ਬਿਮਾਰ ਮਰੀਜ਼ਾਂ ਲਈ ਮੇਦਾਂਤਾ ਦੇ ਮਾਹਿਰ ਡਾਕਟਰਾਂ ਨਾਲ ਸਲਾਹ-ਮਸ਼ਵਰਾ ਕਰਨਾ ਅਤੇ ਰਾਹਤ ਅਤੇ ਇਲਾਜ ਲਈ ਉੱਨਤ ਇਲਾਜ ਵਿਕਲਪਾਂ ਦਾ ਲਾਭ ਉਠਾਉਣਾ ਅਸਾਨ ਬਣਾਏਗਾ¢ ਨਵੀਂ ਸੁਵਿਧਾ ਦੀ ਜੀਵਨ ਰੱਖਿਅਕ ਸਮਰੱਥਾ 'ਤੇ ਚਾਨਣਾ ਪਾਉਂਦੇ ਹੋਏ, ਡਾ. ਕਪੂਰ ਨੇ ਕਿਹਾ ਕਿ ਇਸ ਓ.ਪੀ.ਡੀ. ਦੇ ਮਾਧਿਅਮ ਨਾਲ ਸੁਪਰ-ਸਪੈਸ਼ਲਾਈਜ਼ਡ ਮੈਡੀਕਲ ਉਪਚਾਰਾਂ ਦਾ ਪ੍ਰਸਾਰ ਵਧੇਗਾ ਜੋ ਹਜ਼ਾਰਾਂ ਬਿਮਾਰ ਰੋਗੀਆਂ ਦੇ ਲਈ ਜੀਵਨ ਬਚਾਉਣ ਵਾਲਾ ਸਾਬਿਤ ਹੋ ਸਕਦਾ ਹੈ¢

ਪਿਛਲੀ ਖ਼ਬਰ ਕਾਰਡ ਬਦਲ ਕੇ ਨਕਦੀ ਕਢਵਾੳਣ ਵਿਰੁੱਧ ਮਾਮਲਾ ਦਰਜ ਅਗਲੀ ਖ਼ਬਰ ਯੂ.ਟੀ. ਕਰਮਚਾਰੀਆਂ ਦੀ ਬਰਾਬਰ ਕੰਮ ਲਈ ਬਰਾਬਰ ਤਨਖ਼ਾਹ ਦੀ ਮੰਗ ਨੂੰ ਲੈ ਕੇ ਭੁੱਖ ਹੜਤਾਲ ਜਾਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।