01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਨੌਜਵਾਨ ਨੂੰ ਅਗਵਾ ਕਰ ਹੱਤਿਆ ਕਰਨ ਦੇ ਮਾਮਲੇ 'ਚ ਚੌਥਾ ਮੁਲਜ਼ਮ ਗਿ੍ਫ਼ਤਾਰ, ਦੋ ਅਜੇ ਬਾਕੀ

ਅਜੀਤ ਡੈਸਕ 20-02-2026
ਚੰਡੀਗੜ੍ਹ, 19 ਫਰਵਰੀ (ਕਪਿਲ ਵਧਵਾ)—ਸੈਕਟਰ-31 ਥਾਣੇ ਅਧੀਨ ਨੌਜਵਾਨ ਸੁਸ਼ੀਲ ਉਰਫ਼ ਸਾਹਿਲ ਨੂੰ ਅਗਵਾ ਕਰ ਬੇਰਹਿਮੀ ਨਾਲ ਹੱਤਿਆ ਕਰਨ ਦੇ ਮਾਮਲੇ ਵਿਚ ਪੁਲਿਸ ਨੇ ਕਾਰਵਾਈ ਕਰਦਿਆਂ ਚੌਥੇ ਮੁਲਜ਼ਮ ਸ਼ੇਮਲ ਸਿੰਘ (23) ਵਾਸੀ ਸ਼ਿਵਾਲਿਕ ਵਿਹਾਰ, ਜ਼ੀਰਕਪੁਰ ਨੂੰ ਗਿ੍ਫ਼ਤਾਰ ਕਰ ਲਿਆ ਹੈ, ਜਦਕਿ ਦੋ ਹੋਰ ਮੁਲਜ਼ਮਾਂ ਦੀ ਗਿ੍ਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ | ਇਹ ਕਾਰਵਾਈ ਇੰਸਪੈਕਟਰ ਰਾਜੀਵ ਕੁਮਾਰ, ਐੱਸ.ਐੱਚ.ਓ. ਥਾਣਾ ਸੈਕਟਰ-31 ਦੀ ਅਗਵਾਈ ਵਿਚ ਕੀਤੀ ਗਈ |
ਜ਼ਿਕਰਯੋਗ ਹੈ ਕਿ 5 ਫਰਵਰੀ ਨੂੰ ਹੱਲੋਮਾਜਰਾ ਸਥਿਤ ਦੀਪ ਕੰਪਲੈਕਸ ਨੇੜੇ ਕੱੁਝ ਨੌਜਵਾਨਾਂ ਵਲੋਂ ਸੁਸ਼ੀਲ ਨੂੰ ਕਾਰ ਵਿਚੋਂ ਜ਼ਬਰਦਸਤੀ ਬਾਹਰ ਕੱਢ ਕੇ ਅਗਵਾ ਕਰ ਲਿਆ ਗਿਆ ਸੀ | ਬਾਅਦ ਵਿਚ ਉਸ ਨੂੰ ਜ਼ੀਰਕਪੁਰ ਲਿਜਾ ਕੇ ਕੁੱਟਮਾਰ ਕੀਤੀ ਗਈ, ਜਿਸ ਕਾਰਨ ਉਸਦੀ ਮੌਤ ਹੋ ਗਈ | ਇਸ ਸਬੰਧੀ 6 ਫਰਵਰੀ ਨੂੰ ਥਾਣਾ ਸੈਕਟਰ-31 ਵਿਚ ਬੀ. ਐੱਨ. ਐੱਸ. ਦੀ ਧਾਰਾ 115(2), 140(3), 142, 3(5) ਅਤੇ 103 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ | ਪੁਲਿਸ ਵਲੋਂ ਪਹਿਲਾਂ ਤਿੰਨ ਮੁਲਜ਼ਮ—ਮੋਹਿਤ, ਰਜਨੀਸ਼ ਕੁਮਾਰ ਅਤੇ ਰਮਨ ਸਿੰਘ ਉਰਫ਼ ਨੇਗੀ—ਨੂੰ 7 ਫਰਵਰੀ ਨੂੰ ਗਿ੍ਫ਼ਤਾਰ ਕਰਕੇ ਪੰਜ ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਸੀ | ਹੁਣ 19 ਫਰਵਰੀ ਨੂੰ ਸ਼ੇਮਲ ਸਿੰਘ ਦੀ ਗਿ੍ਫ਼ਤਾਰੀ ਨਾਲ ਮਾਮਲੇ ਵਿਚ ਹੋਰ ਅਹਿਮ ਕੜੀ ਜੁੜੀ ਹੈ | ਪੁਲਿਸ ਅਨੁਸਾਰ ਇਹ ਵਾਰਦਾਤ ਪੁਰਾਣੀ ਰੰਜਿਸ਼ ਦਾ ਨਤੀਜਾ ਸੀ | ਜਾਂਚ ਜਾਰੀ ਹੈ ਅਤੇ ਬਾਕੀ ਰਹਿੰਦੇ ਮੁਲਜ਼ਮਾਂ ਦੀ ਗਿ੍ਫ਼ਤਾਰੀ ਲਈ ਟੀਮਾਂ ਜੁਟੀਆਂ ਹੋਈਆਂ ਹਨ |
ਪਿਛਲੀ ਖ਼ਬਰ 'ਗੈਂਗਸਟਰਾਂ 'ਤੇ ਵਾਰ' ਦਾ 30ਵਾਂ ਦਿਨ : ਪੰਜਾਬ ਪੁਲਿਸ ਵਲੋਂ 645 ਥਾਈਾ ਛਾਪੇਮਾਰੀ, 236 ਗਿ੍ਫ਼ਤਾਰ ਅਗਲੀ ਖ਼ਬਰ ਮੁੱਖ ਮੰਤਰੀ ਪੰਜਾਬ ਨੂੰ ਪੰਜਾਬੀ ਭਾਸ਼ਾ ਦੀ ਪ੍ਰਫੁੱਲਤਾ ਲਈ ਮੰਗ ਪੱਤਰ ਭੇਜੇ ਜਾਣਗੇ- ਕੇਂਦਰੀ ਲੇਖਕ ਸਭਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।