ਚੰਡੀਗੜ੍ਹ, 19 ਫਰਵਰੀ (ਮਾਰਕੰਡਾ)- ਪੰਜਾਬ ਯੂਨੀਵਰਸਿਟੀ-ਆਈ.ਆਈ.ਟੀ ਰੋਪੜ ਦੁਆਰਾ ਪੀਆਈ-ਰਾਹੀ ਭਾਈ ਘਨੱਈਆ ਜੀ ਇੰਸਟੀਚਿਊਟ ਆਫ਼ ਹੈਲਥ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਇਕ ਸਵਦੇਸ਼ੀ ਏ.ਆਈ.-ਸੰਚਾਲਿਤ ਏਕੀਕਿ੍ਤ ਸਿਹਤ ਨਿਗਰਾਨੀ ਪਲੇਟਫਾਰਮ ਵਾਈਟਲਸਚੇਅਰ ਲਾਂਚ ਕੀਤਾ ਗਿਆ | ਪੀ. ਆਈ.-ਰਾਹੀ ਦੀ ਸਥਾਪਨਾ ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਦੇ ਦਫ਼ਤਰ ਅਧੀਨ ਕੀਤੀ ਗਈ ਹੈ, ਜਿਸ ਦੇ ਚੇਅਰਪਰਸਨ ਪੰਜਾਬ ਯੂਨੀਵਰਸਿਟੀ ਦੀ ਉਪ-ਕੁਲਪਤੀ ਹਨ | ਵਾਈਟਲਸਚੇਅਰ ਲਗਭਗ ਸੱਤ ਤੋਂ ਦਸ ਮਿੰਟਾਂ ਵਿਚ ਵਿਆਪਕ ਸਿਹਤ ਜਾਂਚ ਨੂੰ ਸਮਰੱਥ ਬਣਾਉਂਦੇ ਹਨ | ਇਹ ਸਿਸਟਮ 45 ਤੋਂ ਵੱਧ ਸਿਹਤ ਮਾਪਦੰਡਾਂ ਨੂੰ ਮਾਪਦਾ ਹੈ, ਜਿਸ ਵਿਚ ਬਲੱਡ ਪ੍ਰੈਸ਼ਰ, ਨਬਜ਼ ਦਰ, ਸਰੀਰ ਦੀ ਬਣਤਰ, ਜ਼ੈੱਲ-ਆਧਾਰਿਤ ਇਲੈਕਟਰੋਡ ਤੋਂ ਬਿਨਾਂ 19-ਸਮਰੱਥ 5-ਲੀਡ ਅਤੇ 12-ਲੀਡ 537, ਪੁਆਇੰਟ-ਆਫ-ਕੇਅਰ ਬਲੱਡ ਟੈਸਟ ਅਤੇ 19-ਉਤਪੰਨ ਸਿਹਤ ਸੂਝ ਸ਼ਾਮਲ ਹਨ | ਇਹ ਲਾਂਚ ਪੰਜਾਬ ਯੂਨੀਵਰਸਿਟੀ ਦੀ ਉਪ-ਕੁਲਪਤੀ ਅਤੇ ਚੇਅਰਪਰਸਨ, ਪੀ. ਆਈ.-ਰਾਹੀ., ਪ੍ਰੋ. ਰੇਣੂ ਵਿਗ ਅਤੇ ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਡਾ. ਵਿਸ਼ਾਲ ਚੌਧਰੀ ਦੀ ਮੌਜੂਦਗੀ ਵਿਚ ਕੀਤਾ ਗਿਆ | ਇਸ ਮੌਕੇ ਡਾਇਰੈਕਟਰ ਸੀ. ਐਸ. ਆਈ. ਓ. ਚੰਡੀਗੜ੍ਹ ਪ੍ਰੋ: ਸ਼ਾਂਤਨੂ ਭੱਟਾਚਾਰੀਆ, ਸੀ. ਓ. ਓ. ਅਤੇ ਰਾਸ਼ਟਰੀ ਕੋਆਰਡੀਨੇਟਰ ਡਾ. ਹਰੀਲਾਲ ਭਾਸਕਰ, ਡਾਇਰੈਕਟਰ ਪੀਆਈ-ਰਾਹੀ ਪ੍ਰੋ: ਰਜਤ ਸੰਧੀਰ, ਸਲਾਹਕਾਰ ਡਾ: ਜਤਿੰਦਰ ਕੌਰ ਅਰੋੜਾ, ਆਨਰੇਰੀ ਡਾਇਰੈਕਟਰ ਪ੍ਰੋ. ਗੌਰਵ ਵਰਮਾ ਹਾਜ਼ਰ ਸਨ | ਡਿਵੈੱਲਪਰਾਂ ਨੇ ਕਿਹਾ ਕਿ ਵਾਈਟਲਸਚੇਅਰ ਕਈ ਡਾਇਗਨਾਸਟਿਕ ਪ੍ਰਕਿਰਿਆਵਾਂ ਨੂੰ ਇਕੱਠਾ ਕਰਕੇ ਰੋਕਥਾਮ ਸਿਹਤ ਜਾਂਚ ਨੂੰ ਸਰਲ ਬਣਾਉਂਦਾ ਹੈ, ਜਿਨ੍ਹਾਂ ਲਈ ਆਮ ਤੌਰ 'ਤੇ ਵੱਖਰੇ ਡਿਵਾਈਸਾਂ ਅਤੇ ਕਲੀਨਿਕਲ ਪ੍ਰਬੰਧਾਂ ਦੀ ਲੋੜ ਹੁੰਦੀ ਹੈ | ਵਾਈਟਲਸਚੇਅਰ ਦੀ ਵਰਤੋਂ ਕਰਕੇ ਮੁਫ਼ਤ ਸਿਹਤ ਮੁਲਾਂਕਣ 20 ਫਰਵਰੀ ਤੱਕ ਯੂਨੀਵਰਸਿਟੀ ਹੈਲਥ ਸੈਂਟਰ ਪੰਜਾਬ ਯੂਨੀਵਰਸਿਟੀ ਵਿਖੇ ਪੇਸ਼ ਕੀਤੇ ਜਾਣਗੇ | ਵਿਦਿਆਰਥੀ, ਫੈਕਲਟੀ ਅਤੇ ਸਟਾਫ਼ ਇਸ ਸਮੇਂ ਦੌਰਾਨ ਸੇਵਾ ਦਾ ਲਾਭ ਉਠਾ ਸਕਦੇ ਹਨ |