15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਲਾਇਨਜ਼ ਕਲੱਬ ਖਰੜ ਸਿਟੀ ਵਲੋਂ ਮੀਟਿੰਗ

ਅਜੀਤ ਡੈਸਕ 23-02-2026
ਖਰੜ, 22 ਫਰਵਰੀ (ਗੁਰਮੁੱਖ ਸਿੰਘ ਮਾਨ)-ਲਾਇਨਜ਼ ਕਲੱਬ ਖਰੜ ਸਿਟੀ ਦੀ ਇਕ ਮੀਟਿੰਗ ਕਲੱਬ ਦੇ ਪ੍ਰਧਾਨ ਰਜਨੀਸ਼ ਕੁਮਾਰ ਸੋਨੀ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਕਲੱਬ ਵਲੋਂ ਸਮਾਜ ਸੇਵੀ ਕੰਮਾਂ ਅਤੇ ਬੁੱਧਵਾਰ ਨੂੰ ਪੀ. ਜੀ. ਆਈ. ਚੰਡੀਗੜ੍ਹ ਵਿਖੇ 'ਰਲੀਵਿੰਗ ਹੰਗਰ' ਪ੍ਰਾਜੈਕਟ ਤਹਿਤ ਲੰਗਰ ਲਗਾਉਣ ਲਈ ਅਹੁਦੇਦਾਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ | ਇਸ ਸੰਬੰਧੀ ਕਲੱਬ ਪ੍ਰਧਾਨ ਨੇ ਦੱਸਿਆ ਕਿ ਇਸ ਤੋਂ ਇਲਾਵਾ ਜਲਦੀ ਹੀ ਖ਼ੂਨਦਾਨ ਕੈਂਪ ਲਗਾ ਕੇ ਬਲੱਡ ਬੈਂਕਾਂ 'ਚ ਖੂਨ ਇਕੱਠਾ ਕਰਕੇ ਭੇਜਿਆ ਜਾਵੇਗਾ | ਇਸ ਮੀਟਿੰਗ 'ਚ ਨਵੇ ਮੈਂਬਰਾਂ ਨੂੰ ਬੈਜ਼ ਵੀ ਲਗਾਏ ਗਏ | ਇਸ ਮੌਕੇ ਜ਼ੋਨ ਚੇਅਰਮੈਨ ਸੰਜੀਵ ਕੁਮਾਰ ਗਰਗ, ਸਕੱਤਰ ਮਨਿੰਦਰ ਸਿੰਘ, ਖਜ਼ਾਨਚੀ ਪਰਮਪ੍ਰੀਤ ਸਿੰਘ, ਪ੍ਰਾਜੈਕਟ ਚੇਅਰਮੈਨ ਰਵਿੰਦਰ ਟੰਡਨ, ਸੁਨੀਲ ਕੁਮਾਰ ਗਿੰਨੀ, ਗੁਰਮੁੱਖ ਸਿੰਘ ਮਾਨ, ਸਾਹਿਲ ਕੋਹਲੀ, ਬਲਰਾਮ ਸਿੰਘ, ਸ਼ਲਿੰਦਰ ਸਿੰਘ, ਹਰਬੰਸ ਸਿੰਘ, ਪੰਕਜ ਚੱਢਾ, ਚੰਦਰ ਗਰਗ, ਪੰਡਿਤ ਚੰਦਰ ਸੇਖਰ, ਅਵਤਾਰ ਸਿੰਘ ਸਾਬਕਾ ਕਾਨੂੰਨਗੋ ਸਮੇਤ ਹੋਰ ਅਹੁਦੇਦਾਰ ਤੇ ਮੈਂਬਰ ਹਾਜ਼ਰ ਸਨ |
ਪਿਛਲੀ ਖ਼ਬਰ ਕਿਸਾਨਾਂ, ਮਜ਼ਦੂਰਾਂ ਤੇ ਮੁਲਾਜ਼ਮਾਂ ਨੇ 'ਆਪ' ਵਿਧਾਇਕ ਕੁਲਵੰਤ ਸਿੰਘ ਦੇ ਦਫ਼ਤਰ ਅੱਗੇ ਦਿੱਤਾ ਧਰਨਾ <br/> ਅਗਲੀ ਖ਼ਬਰ ਚੰਡੀਗੜ੍ਹ 'ਚ ਤਿੰਨ ਰੋਜ਼ਾ 54ਵਾਂ ਸਾਲਾਨਾ ਰੋਜ਼ ਫੈਸਟੀਵਲ ਸ਼ਾਨੋ ਸ਼ੌਕਤ ਨਾਲ ਹੋਇਆ ਸਮਾਪਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।