15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਚੰਡੀਗੜ੍ਹ ਦੇ ਵਿਕਾਸੀ ਮਸਲਿਆਂ 'ਤੇ ਸ਼ੋ੍ਰਮਣੀ ਅਕਾਲੀ ਦਲ ਚੰਡੀਗੜ੍ਹ ਯੂਨਿਟ ਸਰਗਰਮ <br/>

ਅਜੀਤ ਡੈਸਕ 01-03-2026
ਚੰਡੀਗੜ੍ਹ, 28 ਫ਼ਰਵਰੀ (ਪ੍ਰੋ. ਅਵਤਾਰ ਸਿੰਘ) -ਸ਼ਹਿਰ ਦੇ ਵੱਖ-ਵੱਖ ਪ੍ਰਸ਼ਾਸਕੀ ਤੇ ਵਿਕਾਸੀ ਮਸਲਿਆਂ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੀ ਚੰਡੀਗੜ੍ਹ ਯੂਨਿਟ ਦੇ ਵਫ਼ਦ ਨੇ ਯੂ.ਟੀ. ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕਰਕੇ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਅਤੇ ਮੰਗਾਂ ਦਾ ਪੱਤਰ ਸੌਂਪਿਆ | ਵਫ਼ਦ ਦੀ ਅਗਵਾਈ ਚੰਡੀਗੜ੍ਹ ਯੂਨਿਟ ਦੇ ਪ੍ਰਧਾਨ ਚਰਨਜੀਤ ਸਿੰਘ ਵਿੱਲੀ ਵਲੋਂ ਕੀਤੀ ਗਈ ਜਦਕਿ ਵਫ਼ਦ 'ਚ ਬਲਵਿੰਦਰ ਸਿੰਘ, ਜ਼ਬਰਜੰਗ ਸਿੰਘ, ਮਨਦੀਪ ਸਿੰਘ, ਰਾਜੀਵ ਤੁਲੀ ਅਤੇ ਨਿਰਭੈ ਸਿੰਘ ਸ਼ਾਮਲ ਸਨ | ਚਰਨਜੀਤ ਸਿੰਘ ਵਿਲੀ ਨੇ ਦੱਸਿਆ ਕਿ ਮੁਲਾਕਾਤ ਦੌਰਾਨ ਐਂਟੀ-ਡਿਫੈਕਸ਼ਨ ਕਾਨੂੰਨ ਨੂੰ ਤੁਰੰਤ ਲਾਗੂ ਕਰਨ, ਮੇਅਰ ਦੇ ਕਾਰਜਕਾਲ ਵਿਚ ਵਾਧਾ ਅਤੇ ਅਧਿਕਾਰਾਂ ਵਿਚ ਇਜ਼ਾਫ਼ੇ ਦੀ ਮੰਗ ਚੁੱਕੀ ਗਈ | ਨਾਲ ਹੀ ਫਲੋਰ-ਵਾਈਜ਼ ਰਜਿਸਟਰੀ ਨੂੰ ਮਨਜ਼ੂਰੀ ਦੇਣ ਅਤੇ ਹਾਊਸਿੰਗ ਬੋਰਡ ਦੇ ਵਸਨੀਕਾਂ ਨੂੰ ਨਿਰਮਾਣ ਸੰਬੰਧੀ ਆ ਰਹੀਆਂ ਦਿੱਕਤਾਂ ਵਿਚ ਰਾਹਤ ਪ੍ਰਦਾਨ ਕਰਨ 'ਤੇ ਜ਼ੋਰ ਦਿੱਤਾ ਗਿਆ | ਇਸ ਤੋਂ ਇਲਾਵਾ ਜੀ.ਪੀ.ਏ. ਜਾਇਦਾਦਾਂ ਦੀ ਮਲਕੀਅਤ ਤਬਦੀਲੀ ਦੀ ਪ੍ਰਕਿਰਿਆ ਨੂੰ ਆਸਾਨ ਬਣਾਉਣ, ਪੰਜਾਬ-ਯੂਟੀ ਕੈਡਰ ਅਨੁਪਾਤ (60:40) ਦੀ ਬਹਾਲੀ ਤੇ ਸਰਕਾਰੀ ਭਾਸ਼ਾ ਅੰਗਰੇਜ਼ੀ ਦੀ ਥਾਂ ਪੰਜਾਬੀ ਲਾਗੂ ਕਰਨ ਦਾ ਮਸਲਾ ਵੀ ਪ੍ਰਸ਼ਾਸਕ ਦੇ ਸਾਹਮਣੇ ਰੱਖਿਆ ਗਿਆ | ਨਾਲ ਹੀ ਚੰਡੀਗੜ੍ਹ ਅਧੀਨ ਪਿੰਡਾਂ ਅਤੇ ਕਾਲੋਨੀਆਂ ਦੇ ਸਮੂਹਿਕ ਵਿਕਾਸ, ਸੈਕਟਰ ਡਿਸਪੈਂਸਰੀਆਂ ਅਤੇ ਸ਼ਹਿਰ ਦੇ ਸਾਰੇ ਹਸਪਤਾਲਾਂ ਦੀ ਅੱਪਗ੍ਰੇਡੇਸ਼ਨ ਦੀ ਲੋੜ ਉਭਾਰੀ ਗਈ | ਚਰਨਜੀਤ ਸਿੰਘ ਨੇ ਕਿਹਾ ਮੁਲਾਕਾਤ ਦੌਰਾਨ ਸਮਾਰਟ ਪਾਰਕਿੰਗ ਪ੍ਰਣਾਲੀ ਦੇ ਬਿਹਤਰ ਪ੍ਰਬੰਧ, ਟ੍ਰੈਫਿਕ ਨਿਯੰਤਰਣ ਲਈ ਨਵੀਂ ਤਕਨਾਲੋਜੀ ਦੀ ਵਰਤੋਂ ਅਤੇ ਚੰਡੀਗੜ੍ਹ 'ਚ ਮੈਟਰੋ ਜਾਂ ਮੋਨੋ ਰੇਲ ਪ੍ਰੋਜੈਕਟ ਨੂੰ ਤੁਰੰਤ ਮਨਜ਼ੂਰੀ ਦੇਣ ਸਬੰਧੀ ਵੀ ਚਰਚਾ ਕੀਤੀ ਗਈ | ਵਪਾਰਕ ਜਾਇਦਾਦਾਂ ਦੀਆਂ ਦਰਾਂ ਦੇ ਨਵੇਂ ਮੁਲਾਂਕਣ ਦਾ ਮਸਲਾ ਵੀ ਉਠਾਇਆ ਗਿਆ | ਉਨ੍ਹਾਂ ਦੱਸਿਆ ਕਿ ਪ੍ਰਸ਼ਾਸਕ ਨੇ ਵਫ਼ਦ ਵਲੋਂ ਉਠਾਏ ਗਏ ਸਾਰੇ ਮਸਲਿਆਂ ਨੂੰ ਹਲੀਮੀ ਨਾਲ ਸੁਣਿਆ ਅਤੇ ਉਨ੍ਹਾਂ ਦੇ ਯੋਗ ਹੱਲ ਲਈ ਸਕਾਰਾਤਮਕ ਕਾਰਵਾਈ ਕਰਨ ਦਾ ਭਰੋਸਾ ਦਿੱਤਾ |

ਪਿਛਲੀ ਖ਼ਬਰ ਸਾਈਬਰ ਠੱਗੀ ਦੇ ਮਾਮਲੇ 'ਚ ਮਾਸਟਰਮਾਈਾਡ ਗਿ੍ਫ਼ਤਾਰ ਅਗਲੀ ਖ਼ਬਰ ਖ਼ੁਰਾਕ ਤੇ ਪੋਸ਼ਣ ਸੁਰੱਖਿਆ ਮਜ਼ਬੂਤ ਕਰਨ ਲਈ ਅਹਿਮ ਮੀਟਿੰਗ—ਡਾ. ਬਲਜੀਤ ਕੌਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।