15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਸਟੀਲ ਸਟਿ੍ਪਸ ਕੰਪਨੀ ਨੇ ਸਰਕਾਰੀ ਹਸਪਤਾਲ ਨੂੰ ਜ਼ਰੂਰੀ ਸਾਮਾਨ ਸੌਂਪਿਆ <br/>

ਅਜੀਤ ਡੈਸਕ 01-03-2026
ਲਾਲੜੂ, 28 ਫਰਵਰੀ (ਰਾਜਬੀਰ ਸਿੰਘ)-ਸਟੀਲ ਸਟਿ੍ਪਸ ਵ੍ਹੀਲਜ ਲਿ. ਕੰਪਨੀ ਦੱਪਰ ਵਲੋਂ ਸੀ. ਐਸ. ਆਰ. ਪ੍ਰਾਜੈਕਟ ਦੇ ਤਹਿਤ ਸੀ. ਐਚ. ਸੀ. ਲਾਲੜੂ ਦੇ ਕੈਂਪਸ ਨੂੰ ਸਾਫ਼-ਸੁਥਰਾ ਕਰਕੇ ਗਰੀਨ ਪੇਸ਼ੈਂਟ ਕੰਫਰਟ ਜ਼ੋਨ ਵਜੋਂ ਵਿਕਸਿਤ ਕੀਤਾ ਗਿਆ ਅਤੇ ਓ. ਪੀ. ਡੀ. 'ਚ ਆਉਣ ਵਾਲੇ ਮਰੀਜ਼ਾਂ ਦੇ ਬੈਠਣ ਲਈ ਕੁਰਸੀਆਂ ਸਮੇਤ ਹੋਰ ਸਾਮਾਨ ਭੇਟ ਕੀਤਾ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕੰਪਨੀ ਦੇ ਏ. ਜੀ. ਐਮ. ਨਰੇਸ਼ ਕਪਿਲ ਨੇ ਦੱਸਿਆ ਕਿ ਸੀ. ਐਚ. ਸੀ. ਲਾਲੜੂ ਵਿਖੇ ਕੈਂਪਸ ਨੂੰ ਸਾਫ਼-ਸੁਥਰਾ ਬਣਾ ਕੇ ਮਰੀਜ਼ਾਂ ਦੇ ਬੈਠਣ ਲਈ ਜਿਥੇ ਗਰੀਨਰੀ ਲਗਾਈ ਜਾ ਰਹੀ ਹੈ, ਉਥੇ ਹੀ ਮਰੀਜ਼ਾਂ ਦੇ ਬੈਠਣ ਲਈ ਬੈਂਚਾਂ ਦਾ ਇੰਤਜ਼ਾਮ ਵੀ ਕੀਤਾ ਗਿਆ ਹੈ ਤਾਂ ਜੋ ਹਸਪਤਾਲ ਵਿਖੇ ਆਉਣ ਵਾਲੇ ਮਰੀਜ਼ਾਂ ਨੂੰ ਵਧੀਆ ਵਾਤਾਵਰਨ ਮਿਲ ਸਕੇ | ਉਨ੍ਹਾਂ ਦੱਸਿਆ ਕਿ ਕੰਪਨੀ ਵਲੋਂ ਹਸਪਤਾਲ ਲਈ ਏ. ਸੀ. ਵੀ ਭੇਟ ਕੀਤੇ ਗਏ ਹਨ | ਉਨ੍ਹਾਂ ਦੱਸਿਆ ਕਿ ਅੱਜ ਇਸ ਪ੍ਰਾਜੈਕਟ ਨੂੰ ਸੀ. ਐਚ. ਸੀ. ਲਾਲੜੂ ਦੇ ਐਸ. ਐਮ. ਓ. ਡਾ. ਨਵੀਨ ਕੌਸ਼ਿਕ ਦੇ ਸਪੁਰਦ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਵਲੋਂ ਪਹਿਲਾਂ ਵੀ ਇਲਾਕੇ ਦੇ ਕਈ ਪਿੰਡਾਂ ਨੂੰ ਗੋਦ ਲਿਆ ਜਾ ਚੁੱਕਾ ਹੈ ਅਤੇ ਉਨ੍ਹਾਂ ਦੇ ਸੁਧਾਰ ਲਈ ਕੰਮ ਕੀਤੇ ਜਾ ਰਹੇ ਹਨ | ਉਨ੍ਹਾਂ ਦੱਸਿਆ ਕਿ ਕੰਪਨੀ ਵਲੋਂ ਭਵਿੱਖ 'ਚ ਵੀ ਇਸ ਤਰ੍ਹਾਂ ਦੇ ਸਮਾਜ ਭਲਾਈ ਦੇ ਕਾਰਜਾਂ ਨੂੰ ਜਾਰੀ ਰੱਖਿਆ ਜਾਵੇਗਾ | ਇਸ ਮੌਕੇ ਹੋਰਨਾਂ ਤੋਂ ਇਲਾਵਾ ਅਨੂਪ ਕੁਮਾਰ ਸੀ. ਐਸ. ਆਰ. ਅਤੇ ਸਾਹਿਲ ਸਹਾਇਕ ਮੈਨੇਜਰ (ਸਿਵਲ) ਸੀ. ਐਸ. ਆਰ. ਸਮੇਤ ਹਸਪਤਾਲ ਦਾ ਸਮੁੱਚਾ ਸਟਾਫ਼ ਵੀ ਹਾਜ਼ਰ ਸੀ |

ਪਿਛਲੀ ਖ਼ਬਰ ਇਲਾਜ ਤੋਂ ਪੈਨਸ਼ਨ, ਕਾਨੂੰਨੀ ਜਾਗਰੂਕਤਾ ਤੱਕ-ਬਜ਼ੁਰਗਾਂ ਲਈ ਇਕ ਛੱਤ ਹੇਠ ਸਾਰੀਆਂ ਸਹੂਲਤਾਂ- ਡਾ. ਬਲਜੀਤ ਕੌਰ <br/> ਅਗਲੀ ਖ਼ਬਰ ਰਣਬੀਰ ਕਪੂਰ ਬਣੇ ਸਲੋਨੀ ਅਤੇ ਸਟੇਫਿਟ ਰਿਫਾਇੰਡ ਤੇਲ ਦੇ ਨਵੇਂ ਬ੍ਰਾਂਡ ਅੰਬੈਸਡਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।