ਪੰਚਕੂਲਾ, 1 ਮਾਰਚ (ਕਪਿਲ)-ਕਾਲਕਾ ਦੀ ਸ਼ਕਤੀ ਰਾਣੀ ਸ਼ਰਮਾ ਨੇ ਐਤਵਾਰ ਨੂੰ ਆਸਮਾ ਰਿਵਾਲਵਿੰਗ ਰੈਸਟੋਰੈਂਟ ਅਮਰਾਵਤੀ ਐਨਕਲੇਵ ਪੰਚਕੂਲਾ ਵਿਖੇ ਚੌਖੀ ਢਾਣੀ ਲਈ ਲਾਲਾ ਅਮਰਨਾਥ ਅਗਰਵਾਲ ਅੰਡਰ-15 ਕੈਸ਼ ਪ੍ਰਾਈਜ਼ ਕਿ੍ਕਟ ਟੂਰਨਾਮੈਂਟ ਦੀ ਟ੍ਰਾਫੀ ਦਾ ਉਦਘਾਟਨ ਕੀਤਾ | ਇਸ ਮੌਕੇ ਕਾਲਕਾ ਵਿਧਾਨ ਸਭਾ ਹਲਕੇ ਦੀ ਵਿਧਾਇਕ ਸ਼ਕਤੀ ਰਾਣੀ ਸ਼ਰਮਾ ਅਤੇ ਪੰਚਕੂਲਾ ਦੇ ਸਾਬਕਾ ਮੇਅਰ ਕੁਲਭੂਸ਼ਣ ਗੋਇਲ ਨੇ ਪ੍ਰਬੰਧਕਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਉਹ ਲਗਾਤਾਰ ਪਿਛਲੇ 22 ਸਾਲਾਂ ਤੋਂ ਜ਼ਿਲ੍ਹਾ, ਰਾਜ, ਰਾਸ਼ਟਰੀ ਪੱਧਰ ਅਤੇ ਟ੍ਰਾਈ-ਸਿਟੀ ਖੇਤਰ 'ਚ ਲੜਕਿਆਂ ਅਤੇ ਲੜਕੀਆਂ ਦੀ ਕਿ੍ਕਟ ਨੂੰ ਵੱਡੇ ਪੱਧਰ 'ਤੇ ਉਤਸ਼ਾਹਿਤ ਕਰ ਰਹੇ ਹਨ | ਹਰਿਆਣਾ ਸਪੋਰਟਸ ਵੈਲਫੇਅਰ ਐਸੋਸੀਏਸ਼ਨ (ਰਜਿ.) ਦੇ ਜਨਰਲ ਸਕੱਤਰ ਅਮਰਜੀਤ ਕੁਮਾਰ ਨੇ ਦੱਸਿਆ ਕਿ ਉੱਤਰੀ ਭਾਰਤ ਦੀਆਂ ਕੁੱਲ 10 ਟੀਮਾਂ ਚੌਖੀ ਢਾਣੀ ਲਈ ਲਾਲਾ ਅਮਰਨਾਥ ਅਗਰਵਾਲ ਕੈਸ਼ ਪ੍ਰਾਈਜ਼ ਅੰਡਰ-15 ਕਿ੍ਕਟ ਟੂਰਨਾਮੈਂਟ ਦੇ ਆਉਣ ਵਾਲੇ ਪ੍ਰਸਿੱਧ ਛੇਵੇਂ ਐਡੀਸ਼ਨ ਦੀ ਟ੍ਰਾਫੀ ਲਈ ਭਾਗ ਲੈਣਗੀਆਂ | ਇਸ ਟੂਰਨਾਮੈਂਟ ਦਾ ਛੇਵਾਂ ਐਡੀਸ਼ਨ 12 ਮਾਰਚ ਤੋਂ 2 ਅਪ੍ਰੈਲ ਤੱਕ ਟੀ. ਡੀ. ਐਲ. ਕਿ੍ਕਟ ਸਟੇਡੀਅਮ ਪੰਚਕੂਲਾ (ਹਰਿਆਣਾ), ਟ੍ਰਾਈ-ਸਿਟੀ ਇੰਦਰਜੀਤ ਕਿ੍ਕਟ ਗਰਾਊਾਡ ਅਤੇ ਜੇ. ਪੀ. ਐਸ. ਏ. ਕਿ੍ਕਟ ਗਰਾਊਾਡ ਡੇਰਾਬੱਸੀ ਵਿਖੇ ਖੇਡਿਆ ਜਾਵੇਗਾ, ਜਦਕਿ ਫਾਈਨਲ ਮੈਚ ਅਤੇ ਇਨਾਮ ਵੰਡ ਸਮਾਰੋਹ 2 ਅਪ੍ਰੈਲ ਨੂੰ ਟੀ. ਡੀ. ਐਲ. ਕਿ੍ਕਟ ਸਟੇਡੀਅਮ ਪੰਚਕੂਲਾ ਵਿਖੇ ਹੋਵੇਗਾ | ਉਨ੍ਹਾਂ ਦੱਸਿਆ ਕਿ ਹਰਿਆਣਾ ਸਪੋਰਟਸ ਵੈਲਫੇਅਰ ਐਸੋਸੀਏਸ਼ਨ (ਰਜਿ.) ਦਾ ਮੁੱਖ ਉਦੇਸ਼ ਨਿਯਮਿਤ ਤੌਰ 'ਤੇ ਲੜਕੀਆਂ ਲਈ ਕਿ੍ਕਟ ਟੂਰਨਾਮੈਂਟ 'ਬੇਟੀ ਖਿਡਾਓ' ਦਾ ਕਰਵਾਉਣਾ ਹੈ, ਜੋ 'ਬੇਟੀ ਬਚਾਓ, ਬੇਟੀ ਪੜ੍ਹਾਓ' ਥੀਮ 'ਤੇ ਆਧਾਰਿਤ ਹੈ | ਉਨ੍ਹਾਂ ਦੱਸਿਆ ਕਿ ਉੱਤਰੀ ਖੇਤਰ, ਚੰਡੀਗੜ੍ਹ, ਪੰਜਾਬ, ਹਰਿਆਣਾ, ਹਿਮਾਚਲ ਅਤੇ ਟ੍ਰਾਈ-ਸਿਟੀ ਚੰਡੀਗੜ੍ਹ ਦੀਆਂ ਕੁੱਲ 10 ਟੀਮਾਂ ਇਸ ਟੂਰਨਾਮੈਂਟ 'ਚ ਹਿੱਸਾ ਲੈਣਗੀਆਂ | ਉਨ੍ਹਾਂ ਦੱਸਿਆ ਕਿ ਜੇਤੂ ਟੀਮ ਨੂੰ ਟ੍ਰਾਫੀ ਨਾਲ 31 ਹਜ਼ਾਰ ਰੁ. ਨਕਦ ਅਤੇ ਉਪ ਵਿਜੇਤਾ ਟੀਮ ਨੂੰ ਟ੍ਰਾਫੀ ਸਮੇਤ 21 ਹਜ਼ਾਰ ਰੁ. ਨਕਦ ਇਨਾਮ ਦਿੱਤਾ ਜਾਵੇਗਾ | ਇਸ ਤੋਂ ਇਲਾਵਾ ਐਸੋਸੀਏਸ਼ਨ ਵਲੋਂ ਟੂਰਨਾਮੈਂਟ ਦੇ ਸਰਵੋਤਮ ਗੇਂਦਬਾਜ਼, ਸਰਵੋਤਮ ਬੱਲੇਬਾਜ਼, ਸਰਵੋਤਮ ਵਿਕਟ ਕੀਪਰ, ਸਰਵੋਤਮ ਫੀਲਡਰ ਅਤੇ ਸਰਵੋਤਮ ਆਲ ਰਾਊਾਡਰ ਨੂੰ ਟ੍ਰਾਫੀ ਅਤੇ ਕਿ੍ਕਟ ਸਪੋਰਟਸ ਕਿੱਟ ਨਾਲ ਸਨਮਾਨਿਤ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਇਸ ਟੂਰਨਾਮੈਂਟ 'ਚ ਅਮਰਾਵਤੀ ਕਿ੍ਕਟ ਟੀਮ ਪੰਚਕੂਲਾ, ਟੀ. ਡੀ. ਐਲ. ਕਿ੍ਕਟ ਨਰਸਰੀ ਪੰਚਕੂਲਾ, ਸੀ. ਐਲ. ਚੈਂਪਸ ਕਿ੍ਕਟ ਅਕੈਡਮੀ ਪੰਚਕੂਲਾ, ਕੁਰੂਕਸ਼ੇਤਰ ਕਿ੍ਕਟ ਅਕੈਡਮੀ ਹਰਿਆਣਾ, ਸੀ. ਡਬਲਿਊ. ਐਨ. ਅਕੈਡਮੀ ਪੀਰਮੁੱਛੱਲਾ ਪੰਜਾਬ, ਲਕਸ਼ੈ ਕੂਲ ਆਫ਼ ਕਿ੍ਕਟ ਕਾਲਕਾ, ਸਨਰਾਈਜ਼ ਕਿ੍ਕਟ ਅਕੈਡਮੀ ਜ਼ੀਰਕਪੁਰ, ਐਮ. ਐਮ. ਕਿ੍ਕਟ ਅਕੈਡਮੀ ਅੰਬਾਲਾ, ਪ੍ਰੋਫੈਸ਼ਨਲ ਕਿ੍ਕਟ ਕਲੱਬ ਚੰਡੀਗੜ੍ਹ ਅਤੇ ਜੀ. ਐਨ. ਐਸ. ਏ. ਕਿ੍ਕਟ ਅਕੈਡਮੀ ਲੁਧਿਆਣਾ ਭਾਗ ਲੈਣਗੀਆਂ | ਇਸ ਮੌਕੇ ਪ੍ਰਧਾਨ ਸੁਰਿੰਦਰ ਗੋਇਲ, ਅਮਰਾਵਤੀ ਐਨਕਲੇਵ ਦੇ ਮੈਨੇਜਿੰਗ ਡਾਇਰੈਕਟਰ ਮਯੰਕ ਗੋਇਲ, ਭਾਜਪਾ ਪਾਰਟੀ ਦੇ ਪੰਚਕੂਲਾ ਜ਼ਿਲ੍ਹਾ ਪ੍ਰਧਾਨ ਅਜੈ ਮਿੱਤਲ, ਹਰਗੋਬਿੰਦ ਗੋਇਲ, ਅੰਜੂ ਗੋਇਲ, ਗੁਰਦੇਵ ਚੌਧਰੀ ਅਤੇ ਟੀਮਾਂ ਦੇ ਕਪਤਾਨ ਤੇ ਕੋਚ ਵੀ ਮੌਜੂਦ ਸਨ |