ਖਰੜ, 1 ਮਾਰਚ (ਜੰਡਪੁਰੀ)-ਹਿਮਾਚਲੀ ਮਹਾਂਸਭਾ ਪੰਜਾਬ ਦੀ ਹੋਈ ਸਾਲਾਨਾ ਮੀਟਿੰਗ 'ਚ ਸਾਲ 2026 ਤੋਂ 2028 ਦੀ ਮਿਆਦ ਲਈ ਕਾਰਜਕਾਰੀ ਕਮੇਟੀ ਦੀ ਚੋਣ ਕੀਤੀ ਗਈ | ਇਸ ਚੋਣ ਦੌਰਾਨ ਸੁਧੀਰ ਗੁਲੇਰੀਆ ਨੂੰ ਸੰਸਥਾਪਕ ਮੈਂਬਰ, ਵਿਨੀਤ ਜੋਸ਼ੀ ਨੂੰ ਚੇਅਰਮੈਨ, ਅਰੁਣ ਡੋਗਰਾ, ਸੁਧੀਰ ਰਣੌਤ ਤੇ ਰਵੀ ਚੌਹਾਨ ਨੂੰ ਵਾਈਸ ਚੇਅਰਮੈਨ, ਆਰ. ਕੇ. ਕਪੂਰ ਤੇ ਪੱਲਵੀ ਠਾਕੁਰ ਨੂੰ ਸਰਪ੍ਰਸਤ, ਰਾਹੁਲ ਦੇਵ ਸ਼ਰਮਾ ਨੂੰ ਪ੍ਰਧਾਨ, ਕਿ੍ਸ਼ਨ ਚੰਦ, ਵਿਜੇ ਰਤਨ ਤੇ ਕੈਪਟਨ ਦੇਸ਼ਰਾਜ ਰਾਣਾ ਨੂੰ ਮੀਤ ਪ੍ਰਧਾਨ, ਵੇਦ ਸ਼ਰਮਾ ਨੂੰ ਜਨਰਲ ਸਕੱਤਰ, ਸੁਭਾਸ਼ ਸ਼ਰਮਾ ਨੂੰ ਸਕੱਤਰ, ਗੌਤਮ ਕੁਮਾਰ, ਅਦਿੱਤ ਕੁਮਾਰ ਤੇ ਡਾ. ਨੀਲਮ ਠਾਕੁਰ ਨੂੰ ਮੀਡੀਆ ਇੰਚਾਰਜ, ਅਸ਼ਵਨੀ ਕੌਸ਼ਲ, ਉਪਾਸਨਾ ਠਾਕੁਰ ਤੇ ਵਿਵੇਕ ਵਰਮਾ ਨੂੰ ਕਾਰਜਕਾਰਨੀ ਮੈਂਬਰ, ਰਵੀ ਕੁਮਾਰ ਧਾਮ ਤੇ ਸੰਜੀਵ ਪਰਮਾਰ ਨੂੰ ਇੰਚਾਰਜ, ਡਾ: ਜੋਤੀ ਸੈਣੀ ਨੂੰ ਪ੍ਰਧਾਨ ਮਹਿਲਾ ਮੋਰਚਾ, ਡੀ. ਐਸ. ਧੀਮਾਨ ਨੂੰ ਪ੍ਰਧਾਨ ਸੀਨੀਅਰ ਸਿਟੀਜ਼ਨ, ਸੁਨੀਲ ਚੌਹਾਨ ਨੂੰ ਪ੍ਰਧਾਨ ਮੈਡੀਕਲ ਸੈੱਲ, ਨੀਨਾ ਨੂੰ ਪ੍ਰਧਾਨ ਐਜੂਕੇਸ਼ਨ ਸੈੱਲ, ਸ਼ੁਭਮ ਛੰਭ ਨੂੰ ਪ੍ਰਧਾਨ ਯੁਵਾ ਮੋਰਚਾ ਤੇ ਸਪੋਰਟਸ ਲਈ ਚੁਣਿਆ ਗਿਆ ਹੈ | ਇਸ ਦੌਰਾਨ ਸੰਸਥਾਪਕ ਸੁਧੀਰ ਗੁਲੇਰੀਆ ਨੇ ਸਾਰੇ ਕਾਰਜਕਾਰੀ ਮੈਂਬਰਾਂ ਨੂੰ ਵਧਾਈ ਦਿੰਦਿਆਂ ਹਿਮਾਚਲੀ ਮਹਾਂਸਭਾ ਪੰਜਾਬ ਨੂੰ ਅੱਗੇ ਵਧਾਉਣ ਦੀ ਅਪੀਲ ਕੀਤੀ |