02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਸੀ. ਜੀ. ਸੀ. ਯੂਨੀਵਰਸਿਟੀ ਮੁਹਾਲੀ ਵਿਖੇ ਸਾਲਾਨਾ ਖੇਡ ਮੇਲਾ ਸਮਾਪਤ ਦ੍ਰੋਣਾਚਾਰੀਆ ਐਵਾਰਡੀ ਜੀਵਨਜੋਤ ਸਿੰਘ ਤੇਜਾ ਅਤੇ ਸਾਈ ਦੇ ਡਿਪਟੀ ਡਾਇਰੈਕਟਰ ਜਨਰਲ ਵਿਨੀਤ ਕੁਮਾਰ ਹੋਏ ਸ਼ਾਮਿਲ <br/>

ਸੀ. ਜੀ. ਸੀ. ਯੂਨੀਵਰਸਿਟੀ ਮੁਹਾਲੀ ਵਿਖੇ ਕਰਵਾਈ ਸਾਲਾਨਾ ਖੇਡ ਮੀਟ ਦੇ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕਰਦੇ ਹੋਏ ਮੁੱਖ ਮਹਿਮਾਨ ਅਤੇ ਯੂਨੀਵਰਸਿਟੀ ਦੇ ਸੀਨੀਅਰ ਅਧਿਕਾਰੀ | ਅਜੀਤ ਤਸਵੀਰ <br/> 02-03-2026
ਐੱਸ. ਏ. ਐੱਸ. ਨਗਰ, 1 ਮਾਰਚ (ਪ੍ਰੋ. ਅਵਤਾਰ ਸਿੰਘ)-ਸੀ. ਜੀ. ਸੀ. ਯੂਨੀਵਰਸਿਟੀ ਮੁਹਾਲੀ ਦੇ ਕੈਂਪਸ ਵਿਖੇ 'ਸਕੂਲ ਆਫ਼ ਫਿਜ਼ੀਕਲ ਐਜੂਕੇਸ਼ਨ ਐਂਡ ਸਪੋਰਟਸ ਸਾਇੰਸਿਜ਼' ਵਲੋਂ ਤਿੰਨ-ਰੋਜ਼ਾ 9ਵੀਂ ਸਾਲਾਨਾ ਖੇਡ ਮੀਟ 2026 ਕਰਵਾਈ ਗਈ | ਇਸ ਖੇਡ ਮੀਟ ਦੀ ਸ਼ੁਰੂਆਤ ਇਕ ਸ਼ਾਨਦਾਰ 'ਮਾਰਚ ਪਾਸਟ' ਨਾਲ ਹੋਈ | ਇਸ ਮੌਕੇ ਦ੍ਰੋਣਾਚਾਰੀਆ ਐਵਾਰਡੀ ਅਤੇ ਭਾਰਤੀ ਤੀਰਅੰਦਾਜ਼ੀ ਟੀਮ ਦੇ ਕੋਚ ਜੀਵਨਜੋਤ ਸਿੰਘ ਤੇਜਾ ਡਾਇਰੈਕਟਰ ਟ੍ਰੇਨਿੰਗ ਐਂਡ ਕਰੀਕੁਲਮ ਪੰਜਾਬ ਨੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੁੰਦਿਆਂ ਖਿਡਾਰੀਆਂ ਨੂੰ ਵੱਡੇ ਸੁਪਨੇ ਦੇਖਣ ਅਤੇ ਸਖ਼ਤ ਮਿਹਨਤ ਲਈ ਪ੍ਰੇਰਿਤ ਕੀਤਾ, ਜਦਕਿ ਵਿਨੀਤ ਕੁਮਾਰ ਡਿਪਟੀ ਡਾਇਰੈਕਟਰ ਜਨਰਲ ਅਤੇ ਸੀਨੀਅਰ ਐਗਜ਼ਿਕਿਊਟਿਵ ਡਾਇਰੈਕਟਰ ਸਪੋਰਟਸ ਅਥਾਰਟੀ ਆਫ ਇੰਡੀਆ ਨੇਤਾਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ ਪਟਿਆਲਾ ਅਤੇ ਸਰਪ੍ਰੀਤ ਸਿੰਘ ਸਬ-ਇੰਸਪੈਕਟਰ ਪੰਜਾਬ ਪੁਲਿਸ ਅਤੇ ਨੈਸ਼ਨਲ ਸਾਈਕਲਿੰਗ ਚੈਂਪੀਅਨ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕਰਦਿਆਂ ਖੇਡ ਨੈਤਿਕਤਾ 'ਤੇ ਜ਼ੋਰ ਦਿੱਤਾ | ਇਨ੍ਹਾਂ ਖੇਡਾਂ ਦੌਰਾਨ 100 ਮੀਟਰ, 200 ਮੀਟਰ, 400 ਮੀਟਰ ਦੌੜਾਂ, ਲੰਬੀ ਛਾਲ, ਉੱਚੀ ਛਾਲ, ਸ਼ਾਟਪੁੱਟ ਅਤੇ ਜੈਵਲਿਨ ਥਰੋਅ ਵਰਗੇ ਮੁਕਾਬਲੇ ਕਰਵਾਏ ਗਏ, ਜਿਨ੍ਹਾਂ 'ਚ ਮੁਕੁਲ ਨੂੰ ਸਰਵੋਤਮ ਪੁਰਸ਼ ਅਥਲੀਟ ਅਤੇ ਮੇਹੁਲ ਬਿਸ਼ਟ ਨੂੰ ਸਰਵੋਤਮ ਮਹਿਲਾ ਅਥਲੀਟ ਐਲਾਨਿਆ ਗਿਆ | ਇਸੇ ਤਰ੍ਹਾਂ ਸਾਲ 2025-26 ਲਈ ਲਕਸ਼ੈ ਜ਼ਿੰਦਲ ਅਤੇ ਜਾਗਿ੍ਤੀ ਤਿਵਾੜੀ ਨੂੰ ਕ੍ਰਮਵਾਰ ਸਰਬੋਤਮ ਖਿਡਾਰੀ (ਪੁਰਸ਼ ਅਤੇ ਮਹਿਲਾ) ਦੇ ਖਿਤਾਬ ਨਾਲ ਨਿਵਾਜਿਆ ਗਿਆ | ਇਸ ਦੌਰਾਨ ਰੀਲੇਅ ਦੌੜਾਂ ਅਤੇ ਮਿਕਸਡ ਰੀਲੇਅ ਈਵੈਂਟਸ ਖਿੱਚ ਦਾ ਕੇਂਦਰ ਰਹੇ, ਜਿੱਥੇ ਟੀਮ ਵਰਕ ਅਤੇ ਤਾਲਮੇਲ ਦਾ ਬਿਹਤਰੀਨ ਨਮੂਨਾ ਪੇਸ਼ ਕੀਤਾ ਗਿਆ | ਇਸ ਮੌਕੇ ਯੂਨੀਵਰਸਿਟੀ ਪ੍ਰਬੰਧਕਾਂ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਦਾ ਮੰਤਵ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਨੂੰ ਹੁਲਾਰਾ ਦੇਣਾ ਹੈ | ਉਕਤ ਸਮਾਗਮ ਦੇ ਅੰਤ 'ਚ ਜੇਤੂਆਂ ਨੂੰ ਮੈਡਲ ਅਤੇ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ ਗਿਆ |

ਪਿਛਲੀ ਖ਼ਬਰ ਕਮਜ਼ੋਰ ਵਰਗਾਂ ਦੇ ਬੱਚਿਆਂ ਨੂੰ ਸਿੱਖਿਆ ਲਈ ਉਤਸ਼ਾਹਿਤ ਕਰਨਾ ਚੰਗਾ ਕਾਰਜ- ਡਾ. ਅਤੁੱਲ <br/> ਅਗਲੀ ਖ਼ਬਰ ਮਿਰਜ਼ਾਪੁਰ 'ਚ ਭੂ-ਮਾਫੀਆ ਵਲੋਂ ਖੁੱਲ੍ਹੇਆਮ ਕਾਨੂੰਨ ਦੀ ਉਲੰਘਣਾ ਪਹਾੜ ਅਤੇ ਜੰਗਲ ਕੱਟ ਕੇ ਗੈਰ-ਕਾਨੂੰਨੀ ਪਲਾਟ ਅਤੇ ਫਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।