07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਕਾਰ ਸਵਾਰ ਸ਼ੱਕੀ ਵਿਅਕਤੀ ਸਿਟੀ ਪੁਲਿਸ ਦੇ ਤਿੰਨ ਮੁਲਾਜ਼ਮਾਂ ਅਤੇ ਇਕ ਹੋਰ ਵਿਅਕਤੀ ਨੂੰ ਦਰੜਦੇ ਹੋਏ ਫਰਾਰ <br/>

ਅਜੀਤ ਡੈਸਕ 03-03-2026
ਖਰੜ, 2 ਮਾਰਚ (ਜੰਡਪੁਰੀ)-ਅੱਜ ਖਰੜ ਬੱਸ ਸਟੈਂਡ 'ਤੇ ਇਕ ਕਾਰ ਸਵਾਰ ਸ਼ੱਕੀ ਵਿਅਕਤੀ ਸਿਟੀ ਪੁਲਿਸ ਦੇ ਤਿੰਨ ਮੁਲਾਜ਼ਮਾਂ ਅਤੇ ਇਕ ਹੋਰ ਵਿਅਕਤੀ ਨੂੰ ਦਰੜਦੇ ਹੋਏ ਫਿਲਮੀ ਸਟਾਈਲ 'ਚ ਫਰਾਰ ਹੋ ਗਏ ਹਨ, ਜਿਨ੍ਹਾਂ 'ਚੋਂ ਪੁਲਿਸ ਮੁਲਾਜ਼ਮ ਗਗਨਦੀਪ ਸਿੰਘ ਅਤੇ ਇਕ ਹੋਰ ਵਿਅਕਤੀ ਕੁਲਦੀਪ ਸਿੰਘ ਦੀਆਂ ਲੱਤਾਂ ਟੁੱਟ ਗਈਆਂ ਹਨ ਜੋ ਇਸ ਸਮੇਂ ਸਿਵਲ ਹਸਪਤਾਲ 'ਚ ਜ਼ੇਰੇ ਇਲਾਜ ਹਨ, ਜਦਕਿ ਦੂਸਰੇ ਪੁਲਿਸ ਮੁਲਾਜ਼ਮ ਲਖਵਿੰਦਰ ਸਿੰਘ ਤੇ ਪਰਮਿੰਦਰ ਸਿੰਘ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ | ਇਸ ਮੌਕੇ ਪੁਲਿਸ ਪਾਰਟੀ ਨਾਲ ਤਾਇਨਾਤ ਏ. ਐਸ. ਆਈ. ਬਾਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੱਡੀ 'ਚ ਸਵਾਰ ਹੋ ਕੇ ਮਹਿਲਾਵਾਂ ਦੇ ਪਾਏ ਸੋਨੇ ਦੇ ਗਹਿਣੇ ਖੋ ਕੇ ਫਰਾਰ ਵਾਲੀਆਂ ਮਹਿਲਾਵਾਂ ਦੇ ਗਰੋਹ ਬਾਰੇ ਗੁਪਤ ਸੂਚਨਾ ਮਿਲੀ ਸੀ, ਜਿਨ੍ਹਾਂ ਸੰਬੰਧੀ ਪਹਿਲਾਂ ਹੀ ਗੱਡੀਆਂ ਸਮੇਤ ਮਾਮਲੇ ਦਰਜ ਸਨ ਅਤੇ ਇਹ ਗਰੋਹ ਖਰੜ ਬੱਸ ਸਟੈਂਡ 'ਤੇ ਕਿਸੇ ਘਟਨਾ ਨੂੰ ਅੰਜਾਮ ਦੇਣ ਲਈ ਖੜਿਆ ਹੈ | ਇਸ ਸੂਚਨਾ ਦੇ ਅਧਾਰ 'ਤੇ ਜਦੋਂ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਕੀਤੀ ਤਾਂ ਉਕਤ ਗਰੋਹ ਪੁਲਿਸ ਦੀਆਂ ਗੱਡੀਆਂ ਨੂੰ ਦੇਖਦਿਆਂ ਹੀ ਫਿਲਮੀ ਸਟਾਈਲ 'ਚ ਮੌਕੇ ਤੋਂ ਗੱਡੀਆਂ ਨੂੰ ਭਜਾ ਕੇ ਲੈ ਗਿਆ | ਸਿਵਲ ਹਸਪਤਾਲ ਸੜਕ 'ਤੇ ਭੀੜ ਭੜੱਕੇ ਦਾ ਤਾਂਤਾ ਲੱਗਿਆ ਹੋਣ ਦੇ ਬਾਵਜੂਦ ਵੀ ਉਕਤ ਗਰੋਹ ਦੇ ਮੈਂਬਰ ਹੁਸ਼ਿਆਰੀ ਵਰਤਦੇ ਹੋਏ ਉਥੋਂ ਗੱਡੀਆਂ ਭਜਾ ਕੇ ਲੈ ਜਾ ਰਹੇ ਸਨ | ਇਸ ਦੌਰਾਨ ਉਨ੍ਹਾਂ ਨੇ ਪੁਲਿਸ ਮੁਲਾਜ਼ਮ ਗਗਨਦੀਪ ਸਿੰਘ ਅਤੇ ਇਕ ਵਿਅਕਤੀ ਕੁਲਦੀਪ ਸਿੰਘ, ਜੋ ਕਿਸੇ ਐਕਟਿਵਾ ਦੀ ਪਿੱਛੇ ਬੈਠਿਆ ਸੀ, ਨੂੰ ਦਰੜਦੇ ਹੋਏ ਫ਼ਰਾਰ ਹੋ ਗਏ | ਇਸ ਮੌਕੇ ਥਾਣਾ ਸਿਟੀ ਦੇ ਇੰਚਾਰਜ ਅਮਰਿੰਦਰ ਸਿੰਘ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਦੱਸਿਆ ਕਿ ਜ਼ਖਮੀਆਂ ਦੇ ਬਿਆਨ ਦਰਜ ਕਰਨ ਉਪਰੰਤ ਉਕਤ ਗਰੋਹ ਦੇ ਮੈਂਬਰਾਂ ਖਿਲਾਫ ਮਾਮਲਾ ਦਰਜ ਕੀਤਾ ਜਾਵੇਗਾ |

ਪਿਛਲੀ ਖ਼ਬਰ ਹੋਲਾ ਮਹੱਲੇ ਮੌਕੇ ਲਗਾਏ ਜਾਣ ਵਾਲੇ ਲੰਗਰਾਂ ਅਤੇ ਡਾਕਟਰੀ ਜਾਂਚ ਕੈਂਪ ਦੀ ਸ਼ੁਰੂਆਤ- ਬਾਜਵਾ <br/> ਅਗਲੀ ਖ਼ਬਰ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਵਲੋਂ ਜ਼ਿਲ੍ਹੇ ਦੇ ਸਮੂਹ ਕਾਂਗਰਸੀਆਂ ਦਾ ਧੰਨਵਾਦ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।