07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

'ਯੁੱਧ ਨਸ਼ਿਆਂ ਵਿਰੁੱਧ' ਤੇ 'ਕਾਸੋ ਆਪ੍ਰੇਸ਼ਨ' ਤਹਿਤ ਬੰਗਾਲਾ ਬਸਤੀ ਦੀ ਚੈਕਿੰਗ

ਅਜੀਤ ਡੈਸਕ 03-03-2026
ਖਰੜ, 2 ਮਾਰਚ (ਜੰਡਪੁਰੀ)-ਖਰੜ ਦੀ ਪੁਲਿਸ ਵਲੋਂ ਅੱਜ ਐੱਸ. ਪੀ. ਗੌਰਵ ਜਿੰਦਲ ਅਤੇ ਡੀ. ਐੱਸ. ਪੀ. ਕਰਨ ਸਿੰਘ ਸੰਧੂ ਦੀ ਅਗਵਾਈ ਹੇਠ 'ਯੁੱਧ ਨਸ਼ਿਆਂ ਵਿਰੁੱਧ' ਅਤੇ 'ਕਾਸੋ ਆਪ੍ਰੇਸ਼ਨ' ਤਹਿਤ ਬੰਗਾਲਾ ਬਸਤੀ ਮੰਡੀ ਖਰੜ ਵਿਖੇ ਚੈਕਿੰਗ ਅਭਿਆਨ ਚਲਾਇਆ ਗਿਆ | ਇਸ ਮੌਕੇ ਉਚੇਚੇ ਤੌਰ 'ਤੇ ਪੁੱਜੇ ਰਾਮ ਸਿੰਘ ਡੀ. ਜੀ. ਪੀ. ਸਪੈਸ਼ਲ ਪੰਜਾਬ ਪੁਲਿਸ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਇਸ ਮੁਹਿੰਮ ਤਹਿਤ ਨਸ਼ੀਲੇ ਪਦਾਰਥਾਂ ਦੀ ਤਸਕਰੀ 'ਤੇ ਗੌਰ ਰੱਖੀ ਜਾਂਦੀ ਹੈ, ਜਿਸ ਦੇ ਚੰਗੇ ਨਤੀਜੇ ਨਿਕਲ ਰਹੇ ਹਨ ਅਤੇ ਮੁਹਿੰਮ ਦੌਰਾਨ ਜਨਤਾ ਪੁਲਿਸ ਦਾ ਪੂਰਾ ਸਾਥ ਦੇ ਰਹੀ ਹੈ | ਉਨ੍ਹਾਂ ਕਿਹਾ ਕਿ ਇਸ ਮੁਹਿੰਮ ਨੂੰ ਲੈ ਕੇ ਪੰਜਾਬ ਪੁਲਿਸ ਲੋਕਾਂ ਨਾਲ ਪਬਲਿਕ ਮੀਟਿੰਗਾਂ ਕਰਕੇ ਉਨ੍ਹਾਂ ਨੂੰ ਜਾਗਰੂਕ ਕਰ ਰਹੀ ਹੈ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਦੇ ਧਿਆਨ 'ਚ ਕੋਈ ਨਸ਼ਾ ਤਸਕਰ ਹੈ ਤਾਂ ਇਸ ਸੰਬੰਧੀ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ | ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਸੂਚਨਾ ਦੇਣ ਵਾਲੇ ਵਿਅਕਤੀ ਦਾ ਨਾਂਅ ਗੁਪਤ ਰੱਖਿਆ ਜਾਵੇਗਾ | ਇਸ ਮੌਕੇ ਥਾਣਾ ਸਿਟੀ ਦੇ ਇੰਚਾਰਜ ਅਮਰਿੰਦਰ ਸਿੰਘ, ਥਾਣਾ ਸਦਰ ਦੇ ਇੰਚਾਰਜ ਅਮਨਦੀਪ ਸਿੰਘ ਅਤੇ ਸੰਨੀ ਇਨਕਲੇਵ ਪੁਲਿਸ ਚੌਕੀ ਦੇ ਇੰਚਾਰਜ ਗੁਰਦੀਪ ਸਿੰਘ ਤੇ ਚਰਨ ਸਿੰਘ ਸਮੇਤ ਵੱਡੀ ਗਿਣਤੀ 'ਚ ਪੁਲਿਸ ਮੁਲਾਜ਼ਮ ਹਾਜ਼ਰ ਸਨ |
ਪਿਛਲੀ ਖ਼ਬਰ ਕੇਂਦਰ ਦੀ ਐਨ. ਡੀ. ਏ. ਸਰਕਾਰ ਅਤੇ ਸੂਬਾ ਸਰਕਾਰ ਨਾਲ ਤਕੜੇ ਹੋ ਕੇ ਲੜਾਈ ਲੜਨ ਦਾ ਸਮਾਂ- ਸਾਬਕਾ ਮੰਤਰੀ ਕੰਗ <br/> ਅਗਲੀ ਖ਼ਬਰ ਕਿਡਜ਼ ਫਾਊਾਡੇਸ਼ਨ ਸਕੂਲ ਡੇਰਾਬੱਸੀ ਵਿਖੇ ਸਾਲਾਨਾ ਸਮਾਗਮ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।